ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਇਸਲਾਮੀਆ ਗਰਲਜ਼ ਕਾਲਜ ਦਾ ਪਹਿਲਾ ਸਥਾਨ
ਮਲੇਰਕੋਟਲਾ, 6 ਨਵੰਬਰ (ਮੁਹੰਮਦ ਹਨੀਫ਼ ਥਿੰਦ)- “ਵਨ ਨੇਸ਼ਨ ਵਨ ਇਲੈਕਸ਼ਨ” ਵਿਸ਼ੇ ‘ਤੇ ਜ਼ਿਲ੍ਹਾ ਪੱਧਰੀ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹਾ ਮਲੇਰਕੋਟਲਾ ਦੇ ਜ਼ਿਆਦਾਤਰ ਕਾਲਜਾਂ ਨੇ ਭਾਗ ਲਿਆ। ਇਹ ਮੁਕਾਬਲਾ ਬਹੁਤ ਹੀ ਸ਼ਾਨਦਾਰ ਅਤੇ ਵਿਚਾਰ-ਪ੍ਰੇਰਕ ਰਿਹਾ, ਜਿਸ ਵਿਚ ਸਾਰੇ ਵਿਦਿਆਰਥੀਆਂ ਨੇ “ਵਨ ਨੇਸ਼ਨ ਵਨ ਇਲੈਕਸ਼ਨ” ਉੱਪਰ ਆਪਣੇ-ਆਪਣੇ ਵਿਚਾਰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਰੱਖੇ।
ਮਲੇਰਕੋਟਲਾ, 6 ਨਵੰਬਰ (ਮੁਹੰਮਦ ਹਨੀਫ਼ ਥਿੰਦ)- “ਵਨ ਨੇਸ਼ਨ ਵਨ ਇਲੈਕਸ਼ਨ” ਵਿਸ਼ੇ ‘ਤੇ ਜ਼ਿਲ੍ਹਾ ਪੱਧਰੀ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹਾ ਮਲੇਰਕੋਟਲਾ ਦੇ ਜ਼ਿਆਦਾਤਰ ਕਾਲਜਾਂ ਨੇ ਭਾਗ ਲਿਆ। ਇਹ ਮੁਕਾਬਲਾ ਬਹੁਤ ਹੀ ਸ਼ਾਨਦਾਰ ਅਤੇ ਵਿਚਾਰ-ਪ੍ਰੇਰਕ ਰਿਹਾ, ਜਿਸ ਵਿਚ ਸਾਰੇ ਵਿਦਿਆਰਥੀਆਂ ਨੇ “ਵਨ ਨੇਸ਼ਨ ਵਨ ਇਲੈਕਸ਼ਨ” ਉੱਪਰ ਆਪਣੇ-ਆਪਣੇ ਵਿਚਾਰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਰੱਖੇ। ਇਸ ਮੁਕਾਬਲੇ ਵਿਚ ਇਸਲਾਮੀਆ ਗਰਲਜ਼ ਕਾਲਜ, ਮਲੇਰਕੋਟਲਾ ਦੀ ਵਿਦਿਆਰਥਣ ਮਦੀਹਾ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਦੂਜਾ ਸਥਾਨ ਗੌਰਮਿੰਟ ਕਾਲਜ, ਅਮਰਗੜ੍ਹ ਦੀ ਵਿਦਿਆਰਥਣ ਮਰੀਅਮ ਖ਼ਾਨ ਅਤੇ ਤੀਜਾ ਸਥਾਨ ਗੌਰਮਿੰਟ ਗਰਲਜ਼ ਕਾਲਜ, ਮਲੇਰਕੋਟਲਾ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਪ੍ਰਾਪਤ ਕੀਤਾ। ਇਸ ਮੌਕੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਵੀ ਮੌਜੂਦ ਸਨ। ਇਸਲਾਮੀਆ ਗਰਲਜ਼ ਕਾਲਜ ਦੀ ਪ੍ਰਿੰਸੀਪਲ ਡਾ. ਰਾਹੀਲਾ, ਐਨ.ਐਸ.ਐਸ. ਇੰਚਾਰਜ ਨਿਦਾ ਰਾਹਤ ਅਤੇ ਸੰਦੀਪ ਕੌਰ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਕਾਲਜ ਪਹੁੰਚਣ ‘ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਮਦੀਹਾ ਨੂੰ ਕਾਲਜ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਰਾਹੀਲਾ ਨੇ ਮਦੀਹਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਕਾਲਜ ਲਈ ਮਾਣ ਵਾਲੀ ਗੱਲ ਹੈ ਅਤੇ ਹੋਰ ਵਿਦਿਆਰਥਣਾਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗੀ।