07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਗੀਤਕਾਰ ਬਿੱਕਰ ਮਹਿਰਾਜ ਨੂੰ ਭਾਰੀ ਸਦਮਾ, ਪਤਨੀ ਦਾ ਦਿਹਾਂਤ

ਬਰਨਾਲਾ, 6 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਸਿਰਮੌਰ ਗੀਤਕਾਰ ਬਿੱਕਰ ਮਹਿਰਾਜ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋਂ ਉਨ੍ਹਾਂ ਦੀ ਜੀਵਨ ਸਾਥਣ ਬੀਬੀ ਮਨਜੀਤ ਕੌਰ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਸਦੀਵੀਂ ਵਿਛੋੜਾ ਦੇ ਗਏ। ਉਹ 60 ਕੁ ਵਰਿ੍ਹਆਂ ਦੇ ਸਨ।

ਅਜੀਤ ਡੈਸਕ 07-11-2026
ਬਰਨਾਲਾ, 6 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਸਿਰਮੌਰ ਗੀਤਕਾਰ ਬਿੱਕਰ ਮਹਿਰਾਜ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋਂ ਉਨ੍ਹਾਂ ਦੀ ਜੀਵਨ ਸਾਥਣ ਬੀਬੀ ਮਨਜੀਤ ਕੌਰ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਸਦੀਵੀਂ ਵਿਛੋੜਾ ਦੇ ਗਏ। ਉਹ 60 ਕੁ ਵਰਿ੍ਹਆਂ ਦੇ ਸਨ। ਉਹ ਆਪਣੇ ਪਿੱਛੇ ਪਤੀ ਬਿੱਕਰ ਮਹਿਰਾਜ ਤੋਂ ਇਲਾਵਾ ਦੋ ਬੇਟੇ ਅਤੇ ਇਕ ਬੇਟੀ ਨੂੰ ਰੋਂਦੇ ਵਿਲਕਦੇ ਛੱਡ ਗਏ ਹਨ। ਉਨ੍ਹਾਂ ਨਮਿਤ ਸਹਿਜ ਪਾਠ ਦੇ ਭੋਗ 10 ਨਵੰਬਰ, ਦਿਨ ਮੰਗਲਵਾਰ, ਗੁਰਦੁਆਰਾ ਬਾਬਾ ਜੀਵਨ ਸਿੰਘ, ਸੰਧੂ ਪੱਤੀ ਬਰਨਾਲਾ ਵਿਖੇ ਬਾਅਦ ਦੁਪਹਿਰ 12 ਤੋਂ 1 ਵਜੇ ਪਵੇਗਾ। ਗਾਇਕ ਸ਼ਿੰਗਾਰਾ ਚਹਿਲ, ਪੱਤਰਕਾਰ ਗੁਰਦੀਪ ਲਾਲੀ, ਮੇਜਰ ਜਖੇਪਲ, ਜਸਵੀਰ ਸਿੰਘ ਕੌਮੀ ਦੇਣ, ਕਹਾਣੀਕਾਰ ਦਵਿੰਦਰ ਪਾਲ ਕੌਰ ਸੰਧੂ ਮੋਗਾ, ਰਣਜੀਤ ਆਜ਼ਾਦ ਕਾਂਝਲਾ , ਪ੍ਰੇਮ ਈਲਵਾਲ , ਨਿਰਮਲਾ ਗਰਗ, ਗੁਰਪਾਲ ਸਿੰਘ ਆਕਲੀਆ ਤੇ ਪਰਮਜੀਤ ਫੱਗੂਵਾਲਾ ਨੇ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਪਿਛਲੀ ਖ਼ਬਰ ਪੀ.ਪੀ.ਐਸ.ਸੀ. ਮੁੱਖ ਪ੍ਰੀਖਿਆ ਦੇ ਨਤੀਜਿਆਂ ਨੇ ਖੋਲ੍ਹੀ ਆਮ ਆਦਮੀ ਪਾਰਟੀ ਦੇ ‘ਬਿਨਾਂ ਸਿਫ਼ਾਰਿਸ਼-ਬਿਨਾਂ ਰਿਸ਼ਵਤ’ ਦੇ ਦਾ... ਅਗਲੀ ਖ਼ਬਰ ਡਾ. ਜਗਮਹਿੰਦਰ ਸੈਣੀ ਭਾਜਪਾ ਓਬੀਸੀ ਮੋਰਚਾ ਮਾਨਸਾ ਦੇ ਜ਼ਿਲ੍ਹੇ ਇੰਚਾਰਜ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।