26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸੰਗਰੂਰ ਦੇ ਕੈਂਸਰ ਹਸਪਤਾਲ ਦਾ ਗੇਟ ਹੋਇਆ ਬੰਦ <br/>

ਅਜੀਤ ਡੈਸਕ 28-03-2026
ਸੰਗਰੂਰ, 27 ਮਾਰਚ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਦਾ ਇੱਕ ਗੇਟ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਕੌਲਾ ਪਾਰਕ ਵੱਲੋਂ ਆਉਣ ਵਾਲੇ ਵਹੀਕਲ ਹੁਣ ਸਿਵਲ ਹਸਪਤਾਲ ਦੇ ਧੂਰੀ ਰੋਡ ਸਥਿਤ ਮੁੱਖ ਗੇਟ ਵਿੱਚੋਂ ਆ ਸਕਣਗੇ | ਪ੍ਰਾਪਤ ਜਾਣਕਾਰੀ ਅਨੁਸਾਰ ਕੌਲਾ ਪਾਰਕ ਵਾਲੇ ਗੇਟ ਵਿੱਚੋਂ ਬੇਲੋੜੇ ਵਹੀਕਲਾਂ ਦਾ ਚਲਨ ਆਮ ਬਣ ਗਿਆ ਸੀ | ਜਿਸ ਕਾਰਨ ਕੈਂਸਰ ਹਸਪਤਾਲ ਵਿਚ ਆਉਂਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੰੂ ਦਿੱਕਤ ਆਉਣ ਲੱਗੀ ਸੀ | ਇਹ ਦਿੱਕਤ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਸਰਕਾਰ ਦੇ ਧਿਆਨ ਵਿੱਚ ਲਿਆਂਦੀ ਗਈ | ਕੁੱਝ ਦਿਨ ਪਹਿਲਾਂ ਇਸ ਹਸਪਤਾਲ ਵਿੱਚ ਅਧਿਕਾਰੀਆਂ ਦੀ ਹੋਈ ਮੀਟਿੰਗ ਵਿੱਚ ਇਹ ਗੇਟ ਬੰਦ ਕਰਨ ਦੀ ਗੱਲ ਆਖੀ ਗਈ | ਮੀਟਿੰਗ ਵਿੱਚ ਸਿਹਤ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ, ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਸਿਵਲ ਸਰਜਨ ਡਾ: ਅਮਰਜੀਤ ਕੌਰ ਅਤੇ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਦੇ ਅਧਿਕਾਰੀ ਵੀ ਸ਼ਾਮਿਲ ਸਨ | ਇਸ ਹਸਪਤਾਲ ਦੇ ਪੁਰਾਣੇ ਵਿੰਗ ਨੰੂ ਸਾਹਮਣੀ ਇਮਾਰਤ ਨਾਲ ਇੱਕ ਪੁਲ ਰਾਹੀ ਜੋੜਿਆ ਜਾ ਰਿਹਾ ਹੈ | ਇਸ ਇਮਾਰਤ ਵਿੱਚ ਪੈੱਟ ਸੀ.ਟੀ. ਸਕੈਨ ਸਥਾਪਤ ਕੀਤਾ ਜਾ ਰਿਹਾ ਹੈ ਜਿੱਥੋਂ ਸਰਕਾਰੀ ਰੇਟਾਂ ਉੱਤੇ ਇਹ ਸਹੂਲਤ ਮਿਲ ਸਕੇਗੀ | ਪੈੱਟ ਸੀ.ਟੀ. ਸਕੈਨ ਦਾ ਬਾਜ਼ਾਰੀ ਰੇਟ 25 ਹਜ਼ਾਰ ਰੁਪਏ ਹੈ ਪਰ ਇੱਥੇ ਅੱਧੀ ਕੀਮਤ ਵਿੱਚ ਇਹ ਸਹੂਲਤ ਮਿਲ ਸਕੇਗੀ | ਦੂਜੇ ਪਾਸੇ ਆਮ ਲੋਕਾਂ ਦਾ ਕਹਿਣਾ ਹੈ ਕਿ ਇਹ ਗੇਟ ਬੰਦ ਕਰਨਾ ਗ਼ਲਤ ਹੈ ਅਤੇ ਉਹ ਇਸ ਮੁੱਦੇ ਨੰੂ ਲੈ ਕੇ ਅਧਿਕਾਰੀਆਂ ਨੰੂ ਮਿਲਣਗੇ | ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਉੱਤੇ ਹਸਪਤਾਲ ਦੇ ਅਧਿਕਾਰੀਆਂ ਨਾਲ ਗੱਲ ਕਰਨਗੇ |

ਪਿਛਲੀ ਖ਼ਬਰ ਪੰਥਕ ਏਕਤਾ ਲਈ ਸੁਖਬੀਰ ਬਾਦਲ ਦੀ ਅਗਵਾਈ ਹੇਠ ਇੱਕ ਪਲੇਟਫ਼ਾਰਮ 'ਤੇ ਇਕੱਠੇ ਹੋਣ ਸਮੂਹ ਅਕਾਲੀ ਧੜੇ-ਜਥੇਦਾਰ ਸੇਹਕੇ <br... ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ 'ਤੇ ਵਿਚਾਰ ਚਰਚਾ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।