26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸਿੰਗਲਾ ਦਾ ਸੰਗਰੂਰ ਤੋਂ ਚੋਣ ਲੜਣਾ ਤੈਅ ਅਤੇ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਵੀ ਯਕੀਨੀ – ਜੱਸੀ ਕਰਤਾਰਪੁਰਾ

ਸੰਗਰੂਰ, 25 ਸਤੰਬਰ (ਅਮਨਦੀਪ ਸਿੰਘ ਬਿੱਟਾ) – ਪੰਜਾਬ ਪ੍ਰਦੇਸ ਕਾਂਗਰਸ ਐਸ. ਸੀ ਸੈੱਲ ਦੇ ਜਨਰਲ ਸਕੱਤਰ ਚਮਕੌਰ ਸਿੰਘ ਜੱਸੀ ਕਰਤਾਰਪੁਰਾ ਨੇ ਕਿਹਾ ਕਿ ਕੁੱਲ ਹਿੰਦ ਕਾਂਗਰਸ ਦੇ ਸ਼ਹਿ ਖਜਾਨਚੀ ਸਾਬਕਾ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਸੰਗਰੂਰ ਹਲਕੇ ਤੋਂ 2027 ਦੀ ਵਿਧਾਨ ਸਭਾ ਚੋਣ ਲੜਣਗੇ।

ਚਮਕੌਰ ਸਿੰਘ ਜੱਸੀ ਕਰਤਾਰਪੁਰਾ। 26-09-2026
ਸੰਗਰੂਰ, 25 ਸਤੰਬਰ (ਅਮਨਦੀਪ ਸਿੰਘ ਬਿੱਟਾ) – ਪੰਜਾਬ ਪ੍ਰਦੇਸ ਕਾਂਗਰਸ ਐਸ.ਸੀ ਸੈੱਲ ਦੇ ਜਨਰਲ ਸਕੱਤਰ ਚਮਕੌਰ ਸਿੰਘ ਜੱਸੀ ਕਰਤਾਰਪੁਰਾ ਨੇ ਕਿਹਾ ਕਿ ਕੁੱਲ ਹਿੰਦ ਕਾਂਗਰਸ ਦੇ ਸ਼ਹਿ ਖਜਾਨਚੀ ਸਾਬਕਾ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਸੰਗਰੂਰ ਹਲਕੇ ਤੋਂ 2027 ਦੀ ਵਿਧਾਨ ਸਭਾ ਚੋਣ ਲੜਣਗੇ। ਉਨ੍ਹਾਂ ਕਿਹਾ ਕਿ ਕੁਝ ਵਿਰੋਧੀ ਅਤੇ ਸ਼ਰਾਰਤੀ ਅਨਸਰ ਇਹ ਅਫਵਾਰਾਂ ਉੱਡਾ ਰਹੇ ਹਨ ਕਿ ਸਿੰਗਲਾ ਸੰਗਰੂਰ ਦੀ ਬਜਾਇ ਕਿਸੇ ਹੋਰ ਹਲਕੇ ਤੋਂ ਚੋਣ ਲੜ ਸਕਦੇ ਹਨ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਇਸ ਵੇਲੇ ਪੂਰੇ ਪੰਜਾਬ ਵਿਚ ਕਾਂਗਰਸ ਦੀ ਜੇਤੂ ਸੀਟਾਂ ਵਿ ਚੋਂ ਸਭ ਤੋਂ ਵੱਧ ਚਰਚਿਤ ਜਿੱਤਣ ਵਾਲੀ ਸੀਟਾਂ ਵਿਚ ਸੰਗਰੂਰ ਦੀ ਸੀਟ ਹੈ। ਜੱਸੀ ਕਰਤਾਰਪੁਰਾ ਨੇ ਕਿਹਾ ਕਿ ਸਿੰਗਲਾ ਦੇ ਆਪਣੇ ਐਮ.ਪੀ ਅਤੇ ਕੈਬਨਿਟ ਮੰਤਰੀ ਵਜੋਂ ਪੀ.ਜੀ.ਆਈ ਸੈਟੇਲਾਈਟ ਕੇਂਦਰ, ਟਾਟਾ ਕੈਂਸਰ ਹਸਪਤਾਲ, ਵਾਰ ਹੀਰੋਜ਼ ਸਟੇਡੀਅਮ ਵਿਚ ਸਿੰਥੈਟਿਕ ਟਰੈਕ, ਆਦਰਸ਼ ਰੇਲਵੇ ਸਟੇਸ਼ਨਾਂ ਦੀ ਸਥਾਪਨਾ, ਸੰਗਰੂਰ ਨੂੰ ਚਾਰ ਮਾਰਗੀ ਸੜਕਾਂ ਰਾਹੀਂ ਜੋੜਣ ਦਾ ਸਿਹਰਾ ਸਿੰਗਲਾ ਨੂੰ ਹੀ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿੰਗਲਾ ਦੇ ਕਰਵਾਏ ਵਿਕਾਸ ਕਾਰਜਾਂ ਦੀ ਬਦੌਲਤ ਵਿਧਾਨ ਸਭਾ ਚੋਣਾਂ ਦੌਰਾਨ ਸੰਗਰੂਰ ਦੇ ਲੋਕਾਂ ਦੀ ਕਚਹਿਰੀ ਵਿਚ ਹਰ ਕਾਂਗਰਸੀ ਵਰਕਰ ਫਖਰ ਨਾਲ ਖੜੇਗਾ ਅਤੇ ਉਨ੍ਹਾਂ ਦੇ ਕਰਵਾਏ ਵਿਕਾਸ ਕਾਰਜਾਂ ਨੂੰ ਸਨਮੁੱਖ ਰੱਖਦਿਆਂ ਵੋਟ ਦੀ ਮੰਗ ਕਰਨਗੇ। ਉਨ੍ਹਾਂ ਦਾਅਵ ਕੀਤਾ ਕਿ ਸਿੰਗਲਾ ਦੀ ਜਿੱਤ ਦਾ ਅੰਤਰ ਰਿਕਾਰਡ ਤੋੜ ਵੋਟਾਂ ਨਾਲ ਰਹੇਗਾ।
ਪਿਛਲੀ ਖ਼ਬਰ ਆਯੁਰਵੈਦ ਦਿਵਸ ਮੌਕੇ ਪੰਜਾਬ ਮਲਟੀਪਰਪਜ਼ ਇੰਸਟੀਚਿਊਟ ਸ਼ਹਿਣਾ ਵਿਖੇ ਸਮਾਗਮ ਕਰਵਾਇਆ ਅਗਲੀ ਖ਼ਬਰ ਪੰਜਾਬ ਪੱਧਰੀ ਮੁਕਾਬਲੇ ਜਿਲਾ ਸੰਗਰੂਰ ਨੇ ਮਾਰੀ ਬਾਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।