26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਆਯੁਰਵੈਦ ਦਿਵਸ ਮੌਕੇ ਪੰਜਾਬ ਮਲਟੀਪਰਪਜ਼ ਇੰਸਟੀਚਿਊਟ ਸ਼ਹਿਣਾ ਵਿਖੇ ਸਮਾਗਮ ਕਰਵਾਇਆ

ਸ਼ਹਿਣਾ, 25 ਸਤੰਬਰ (ਸੁਰੇਸ਼ ਗੋਗੀ)-ਪੰਜਾਬ ਮਲਟੀਪਰਪਜ਼ ਇੰਸਟੀਚਿਊਟ ਸ਼ਹਿਣਾ ਵਿਖੇ ਆਯੁਰਵੇਦ ਦਿਵਸ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਡੀ.

ਅਜੀਤ ਡੈਸਕ 26-09-2026
ਸ਼ਹਿਣਾ, 25 ਸਤੰਬਰ (ਸੁਰੇਸ਼ ਗੋਗੀ)-ਪੰਜਾਬ ਮਲਟੀਪਰਪਜ਼ ਇੰਸਟੀਚਿਊਟ ਸ਼ਹਿਣਾ ਵਿਖੇ ਆਯੁਰਵੇਦ ਦਿਵਸ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਡੀ.ਫਾਰਮੇਸੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸਮਾਗਮ ਦੌਰਾਨ ਆਯੁਰਵੇਦ ਦੀ ਮਹੱਤਤਾ, ਕੁਦਰਤੀ ਜੀਵਨ-ਸ਼ੈਲੀ ਅਤੇ ਸਿਹਤਮੰਦ ਜੀਵਨ ਵਿਚ ਆਯੁਰਵੇਦ ਦੀ ਭੂਮਿਕਾ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਭਾਰਤੀ ਪ੍ਰਾਚੀਨ ਚਿਕਿਤਸਾ ਪ੍ਰਣਾਲੀ ਦੀਆਂ ਪਰੰਪਰਾਵਾਂ ਅਤੇ ਇਸ ਦੇ ਮਹੱਤਵ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਸ਼੍ਰੀ ਪਵਨ ਕੁਮਾਰ ਧੀਰ, ਡਾਇਰੈਕਟਰ ਸ਼੍ਰੀ ਵਿਵੇਕ ਧੀਰ ਅਤੇ ਪ੍ਰਿੰਸੀਪਲ ਡਾ: ਚਰਨਜੀਤ ਸਿੰਘ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਇਸ ਤੋਂ ਇਲਾਵਾ ਡਾ: ਨਰਿੰਦਰ ਗੋਇਲ, ਡਾ: ਕਮਲ ਗੋਇਲ, ਰਾਜੇਸ਼ਵਰ ਪਾਲ ਸ਼ਰਮਾ, ਮੈਡਮ ਸੰਦੀਪ ਕੌਰ ਅਤੇ ਮੈਡਮ ਪਰਮਜੀਤ ਕੌਰ ਸਮੇਤ ਸਮੂਹ ਸਟਾਫ਼ ਮੈਂਬਰ ਮੌਜੂਦ ਰਹੇ। ਸੰਸਥਾ ਦੇ ਪ੍ਰਬੰਧਕਾਂ ਅਤੇ ਫੈਕਲਟੀ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਆਯੁਰਵੇਦ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਅਤੇ ਇਸ ਪ੍ਰਾਚੀਨ ਚਿਕਿਤਸਾ ਪ੍ਰਣਾਲੀ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ‘ਗਣਪਤੀ ਬੱਪਾ ਮੋਰੀਆ’ ਦੇ ਜੈਕਾਰਿਆਂ ਨਾਲ ਗਣਪਤੀ ਬੱਪਾ ਨੂੰ ਦਿੱਤੀ ਵਿਦਾਈ ਅਗਲੀ ਖ਼ਬਰ ਸਿੰਗਲਾ ਦਾ ਸੰਗਰੂਰ ਤੋਂ ਚੋਣ ਲੜਣਾ ਤੈਅ ਅਤੇ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਵੀ ਯਕੀਨੀ – ਜੱਸੀ ਕਰਤਾਰਪੁਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।