02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਮੁਫ਼ਤ ਮੈਡੀਕਲ ਕੈਂਪ 29 ਨੂੰ <br/>

ਮਲੇਰਕੋਟਲਾ ਵਿਖੇ ਸ੍ਰੀ ਸਨਾਤਨ ਧਰਮ ਮਹਾਵੀਰ ਦਲ ਵਲੋਂ ਲਏ ਜਾਣ ਵਾਲੇ ਕੈਂਪ ਸੰਬੰਧੀ ਜਾਣਕਾਰੀ ਦਿੰਦੇ ਮਹੰਤ ਸਵਰੂਪ ਬਿਹਾਰੀ ਸ਼ਰਨ ਰਾਸ਼ਟਰੀ ਪ੍ਰਧਾਨ ਅਤੇ ਹੋਰ ਆਗੂ | ਤਸਵੀਰ : ਪਾਰਸ ਜੈਨ <br/> 09-03-2026
ਮਲੇਰਕੋਟਲਾ, 8 ਮਾਰਚ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ)-ਸ੍ਰੀ ਸਨਾਤਨ ਧਰਮ ਮਹਾਵੀਰ ਦਲ ਦੀ ਮੀਟਿੰਗ ਮਹੰਤ ਸਵਰੂਪ ਬਿਹਾਰੀ ਸ਼ਰਨ ਰਾਸ਼ਟਰੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿੱਚ ਮਹਾਂਵੀਰ ਦਲ ਨੇ ਸ਼ਹਿਰੀ ਪ੍ਰਧਾਨ ਰਾਜਕੁਮਾਰ ਅਗਰਵਾਲ, ਅਜੇ ਸ਼ਰਮਾ, ਮਹੇਸ਼ ਕਾਂਸਲ, ਹਰੀ ਓਮ ਗੋਇਲ ਕਿ੍ਸ਼ਨ ਗੋਪਾਲ ਕਾਂਸਲ, ਸੱਜੂ ਰਾਮ, ਵਿਨੇ ਗੁਪਤਾ, ਪ੍ਰਸ਼ਾਂਤ ਮਹਾਜਨ, ਡਾਕਟਰ ਸੌਰਭ ਕਪੂਰ, ਵਿਜੇ ਸ਼ਰਮਾ, ਸੁਭਾਸ਼ ਸ਼ਰਮਾ, ਸਮੀਰ ਕੌਸ਼ਿਕ, ਜੀਤੇਸ਼ ਜੈਨ ਆਦਿ ਆਗੂਆਂ ਨੇ ਭਾਗ ਲਿਆ | ਇਸ ਮੌਕੇ ਸਰਬਸੰਮਤੀ ਦੇ ਨਾਲ ਮਤਾ ਪਾਸ ਕੀਤਾ ਗਿਆ ਕਿ 29 ਮਾਰਚ ਨੂੰ ਕਪੂਰ ਹੋਮਿਓ ਹਸਪਤਾਲ ਵਿੱਚ ਇੱਕ ਮੈਡੀਕਲ ਕੈਂਪ ਲਗਾਇਆ ਜਾਵੇਗਾ | ਜਿਸ ਵਿੱਚ ਪੇਟ, ਸ਼ੂਗਰ, ਨੱਕ, ਕੰਨ, ਗਲਾ ਆਦ ਦਾ ਚੈੱਕਅਪ ਕੀਤਾ ਜਾਵੇਗਾ | ਇੱਥੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਮਰੀਜ਼ਾਂ ਦੀ ਮੁਫਤ ਸ਼ੂਗਰ ਜਾਂਚ ਵੀ ਕੀਤੀ ਜਾਵੇਗੀ ਅਤੇ ਫਾਈਬਰੋ ਸਕੈਨ ਦਾ ਟੈੱਸਟ ਮਹਿਜ਼ 300 ਰੁਪਏ ਵਿੱਚ ਕੀਤਾ ਜਾਵੇਗਾ |

ਪਿਛਲੀ ਖ਼ਬਰ ਬਾਦਲ ਸਰਕਾਰ ਸਮੇਂ ਪੰਜਾਬ ਦਾ ਵੱਡੇ ਪੱਧਰ 'ਤੇ ਵਿਕਾਸ ਹੋਇਆ-ਖੰਨਾ <br/> ਅਗਲੀ ਖ਼ਬਰ 10ਵਾਂ ਕਬੱਡੀ ਕੱਪ 19 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।