02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

‘ਆਪ’ ਨੂੰ ਰਾਜਨੀਤਕ ਨਕਸ਼ੇ ਤੋਂ ਹਟਾਉਣ ਲਈ ਪੰਜਾਬੀ ਵੋਟਰ ਤਤਪਰ - ਕੁਲਵੰਤ ਟਿੱਬਾ

ਸ਼ੇਰਪੁਰ, 1 ਅਕਤੂਬਰ (ਦਰਸ਼ਨ ਸਿੰਘ ਖੇੜੀ) - ਜਿਉਂ ਜਿਉਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ ਤਿਉਂ ਆਮ ਆਦਮੀ ਪਾਰਟੀ ਦੀਆਂ ਨਾਕਾਮੀਆਂ ਅਤੇ ਘਪਲੇਬਾਜ਼ੀਆਂ ਉਜਾਗਰ ਹੋ ਰਹੀਆਂ ਹਨ। ਹੁਣ ਲੋਕ ਇਸ ਪਾਰਟੀ ਨੂੰ ਪੰਜਾਬ ਦੇ ਰਾਜਨੀਤਕ ਨਕਸ਼ੇ ਤੋਂ ਹਟਾਉਣ ਲਈ ਤਤਪਰਤਾ ਨਾਲ ਪਹਿਰਾ ਦੇਣ ਲਈ ਲੋਕ ਲਹਿਰ ਖੜ੍ਹੀ ਕਰ ਰਹੇ ਹਨ।

ਅਜੀਤ ਡੈਸਕ 02-10-2026
ਸ਼ੇਰਪੁਰ, 1 ਅਕਤੂਬਰ (ਦਰਸ਼ਨ ਸਿੰਘ ਖੇੜੀ) - ਜਿਉਂ ਜਿਉਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ ਤਿਉਂ ਆਮ ਆਦਮੀ ਪਾਰਟੀ ਦੀਆਂ ਨਾਕਾਮੀਆਂ ਅਤੇ ਘਪਲੇਬਾਜ਼ੀਆਂ ਉਜਾਗਰ ਹੋ ਰਹੀਆਂ ਹਨ। ਹੁਣ ਲੋਕ ਇਸ ਪਾਰਟੀ ਨੂੰ ਪੰਜਾਬ ਦੇ ਰਾਜਨੀਤਕ ਨਕਸ਼ੇ ਤੋਂ ਹਟਾਉਣ ਲਈ ਤਤਪਰਤਾ ਨਾਲ ਪਹਿਰਾ ਦੇਣ ਲਈ ਲੋਕ ਲਹਿਰ ਖੜ੍ਹੀ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਸੀਨੀਅਰ ਅਕਾਲੀ ਨੇਤਾ ਕੁਲਵੰਤ ਸਿੰਘ ਟਿੱਬਾ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਕੀਤਾ। ਅਕਾਲੀ ਦਲ ਦੀ ਮਜ਼ਬੂਤੀ ਲਈ ਵੱਖ ਵੱਖ ਪਿੰਡਾਂ ਦੇ ਵਰਕਰਾਂ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ ਉਨ੍ਹਾਂ ਪੂਰੀ ਤਸੱਲੀ ਨਾਲ ਕਿਹਾ ਕਿ ਲੋਕ ਬਾਦਲ ਸਰਕਾਰ ਦੇ ਕੰਮਾਂ ਨੂੰ ਆਪ ਮੁਹਾਰੇ ਸੱਥਾਂ ਵਿਚ ਗਿਣਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਕਹਿੰਦੇ ਸਨ ਜੇ ਅਸੀਂ ਕੰਮ ਕੀਤਾ ਤਾਂ ਵੋਟ ਪਾ ਦਿਓ ਜੇਕਰ ਕੰਮ ਨਾ ਕੀਤਾ ਤਾਂ ਨਾ ਪਾਇਓ। ਯੂਥ ਆਗੂ ਟਿੱਬਾ ਨੇ ਭਗਵੰਤ ਮਾਨ ਨੂੰ ਸੁਆਲ ਕਰਦਿਆਂ ਪੁੱਛਿਆ ਕੀ ਨਸ਼ਾ ਖ਼ਤਮ ਕਰ ਦਿੱਤਾ? ਕੀ ਰੇਤ ਮਾਫ਼ੀਆ ਖ਼ਤਮ ਕਰ ਦਿੱਤਾ?ਕੀ ਗੈਂਗਸਟਰ ਵਾਦ ਖ਼ਤਮ ਕਰ ਦਿੱਤਾ?
ਪਿਛਲੀ ਖ਼ਬਰ ਕਿਸਾਨ ਮੰਡੀ ’ਚ ਵੇਚਣ ਲਈ ਸਾਫ ਤੇ ਸੁੱਕਾ ਝੋਨਾ ਲੈ ਕੇ ਆਉਣ - ਚੇਅਰਮੈਨ ਮੁਕੇਸ਼ ਜੁਨੇਜਾ ਅਗਲੀ ਖ਼ਬਰ 4 ਅਕਤੂਬਰ ਦੀ ‘ਪੰਜਾਬ ਬਚਾਓ’ ਰੈਲੀ ’ਚ ਹਜ਼ਾਰਾਂ ਵਰਕਰ ਪਹੁੰਚਣਗੇ - ਜੱਸੀ ਮੰਨਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।