ਨਹਿਰ ’ਚ ਪਾੜ ਪੈਣ ਕਾਰਨ ਕਿਸਾਨਾਂ ਦੀ ਝੋਨੇ ਦੀ ਪੱਕੀ ਹੋਈ ਫਸਲ ਪ੍ਰਭਾਵਿਤ
ਜਖੇਪਲ, 1 ਅਕਤੂਬਰ (ਮੇਜਰ ਸਿੰਘ ਸਿੱਧੂ) - ਪਿੰਡ ਉਗਰਾਹਾਂ ਵਿਚਦੀ ਲੰਘਦੀ ਸੁਨਾਮ ਸਬ ਬ੍ਰਾਂਚ ’ਚ 70 ਫੁੱਟ ਦੇ ਕਰੀਬ ਲੰਬਾ ਪਾੜ ਪੈਣ ਕਾਰਨ ਲਗਭਗ 150 ਏਕੜ ਝੋਨੇ ਦੀ ਪੱਕੀ ਫਸਲ ’ਚ ਪਾਣੀ ਭਰ ਗਿਆ ਹੈ, ਜਿਸ ਨਾਲ ਝੋਨੇ ਦੀ ਪੱਕੀ ਹੋਈ ਫਸਲ ਪ੍ਰਭਾਵਿਤ ਹੋਵੇਗੀ । ਸੇਵਕ ਸਿੰਘ ਪੁੱਤਰ ਖੜਕ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਜਿਸ ਜਗ੍ਹਾ ਨਹਿਰ ਵਿੱਚ ਪਾੜ ਪਿਆ ਹੈ ਉਹ ਜਮੀਨ ਉਨ੍ਹਾਂ ਨੇ ਜਗਦੇਵ ਸਿੰਘ ਤੇ ਪ੍ਰਦਮਨ ਸਿੰਘ ਪੁੱਤਰ ਕਰਤਾਰ ਸਿੰਘ ਤੋਂ 86000 ਪ੍ਰਤੀ ਏਕੜ ਦੇ ਹਿਸਾਬ ਨਾਲ 16 ਏਕੜ੍ਹ ਤੇ ਅੱਗੇ 9 ਏਕੜ ਹੋਰ ਜਿੰਮੀਦਾਰ ਤੋਂ ਜਮੀਨ ਠੇਕੇ ’ਤੇ ਲਈ ਸੀ, ਜਿਸ ’ਚ ਰੇਤਾ ਤੇ ਪਾਣੀ ਭਰ ਗਿਆ ਹੈ।
ਜਖੇਪਲ, 1 ਅਕਤੂਬਰ (ਮੇਜਰ ਸਿੰਘ ਸਿੱਧੂ) - ਪਿੰਡ ਉਗਰਾਹਾਂ ਵਿਚਦੀ ਲੰਘਦੀ ਸੁਨਾਮ ਸਬ ਬ੍ਰਾਂਚ ’ਚ 70 ਫੁੱਟ ਦੇ ਕਰੀਬ ਲੰਬਾ ਪਾੜ ਪੈਣ ਕਾਰਨ ਲਗਭਗ 150 ਏਕੜ ਝੋਨੇ ਦੀ ਪੱਕੀ ਫਸਲ ’ਚ ਪਾਣੀ ਭਰ ਗਿਆ ਹੈ, ਜਿਸ ਨਾਲ ਝੋਨੇ ਦੀ ਪੱਕੀ ਹੋਈ ਫਸਲ ਪ੍ਰਭਾਵਿਤ ਹੋਵੇਗੀ । ਸੇਵਕ ਸਿੰਘ ਪੁੱਤਰ ਖੜਕ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਜਿਸ ਜਗ੍ਹਾ ਨਹਿਰ ਵਿੱਚ ਪਾੜ ਪਿਆ ਹੈ ਉਹ ਜਮੀਨ ਉਨ੍ਹਾਂ ਨੇ ਜਗਦੇਵ ਸਿੰਘ ਤੇ ਪ੍ਰਦਮਨ ਸਿੰਘ ਪੁੱਤਰ ਕਰਤਾਰ ਸਿੰਘ ਤੋਂ 86000 ਪ੍ਰਤੀ ਏਕੜ ਦੇ ਹਿਸਾਬ ਨਾਲ 16 ਏਕੜ੍ਹ ਤੇ ਅੱਗੇ 9 ਏਕੜ ਹੋਰ ਜਿੰਮੀਦਾਰ ਤੋਂ ਜਮੀਨ ਠੇਕੇ ’ਤੇ ਲਈ ਸੀ, ਜਿਸ ’ਚ ਰੇਤਾ ਤੇ ਪਾਣੀ ਭਰ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਸਮੇਂ ਸਿਰ ਪਾਣੀ ਬੰਦ ਨਹੀਂ ਹੁੰਦਾ ਤਾਂ ਵੱਡਾ ਨੁਕਸਾਨ ਹੋਣ ਦਾ ਡਰ ਹੈ । ਸਰਪੰਚ ਗੁਰਪ੍ਰੀਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀਆਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ । ਖਬਰ ਲਿਖੇ ਜਾਣ ਤੱਕ ਪਿੰਡ ਦੇ ਲੋਕ ਤੇ ਪ੍ਰਸ਼ਾਸਨ ਇਸ ਪਾੜ ਨੂੰ ਪੂਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ ਪਰ ਪਾਣੀ ਪਿੱਛੋਂ ਘਟਣ ਦਾ ਨਾਮ ਨਹੀਂ ਲੈ ਰਿਹਾ ਸੀ । ਇਸ ਮੌਕੇ ਗਗਨਦੀਪ ਸਿੰਘ ਐਸ.ਡੀ.ਐਮ. ਸੁਨਾਮ, ਤਹਿਸੀਲਦਾਰ ਮੈਡਮ ਰੀਤੂ ਕਪੂਰ, ਪਟਵਾਰੀ ਗਗਨਦੀਪ ਸਿੰਘ, ਨਹਿਰੀ ਵਿਭਾਗ ਤੋਂ ਐਕਸੀਅਨ ਅਤਿੰਦਰਪਾਲ ਸਿੰਘ, ਐਸ.ਡੀ.ਓ. ਆਰੀਅਨ ਅਨੇਜਾ, ਜਿਲ੍ਹੇਦਾਰ ਸ. ਲਾਲ ਸਿੰਘ,ਪਟਵਾਰੀ ਅਨੁਭਵ ਬਾਂਸ਼ਲ, ਅਮਨਦੀਪ ਸਿੰਘ ਜੇ.ਈ. ਤੋਂ ਇਲਾਵਾ ਸਰਪੰਚ ਗੁਰਪ੍ਰੀਤ ਸਿੰਘ ਉਗਰਾਹਾਂ, ਪੰਚਾਇਤ ਮੈਂਬਰ ਤੇ ਪਿੰਡ ਦੇ ਮੁਹਤਬਰ ਵਿਅਕਤੀ, ਨੰਬਰਦਾਰ ਭੁਪਿੰਦਰ ਸਿੰਘ ਨੀਲੋਵਾਲ ਤੇ ਵੱਡੀ ਗਿਣਤੀ ਵਿੱਚ ਕਿਸਾਨ ਤੇ ਸਮਾਜਸੇਵੀ ਹਾਜਰ ਸਨ ।