27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਭਾਜਪਾ ਦੇ ਨਵ-ਨਿਯੁਕਤ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਸਰਜੀਵਨ ਜਿੰਦਲ ਨੇ ਸੰਭਾਲਿਆ ਅਹੁਦਾ <br/>

ਭਾਜਪਾ ਦੇ ਸੰਗਰੂਰ ਦਫਤਰ ਵਿਖ਼ੇ ਆਪਣਾ ਅਹੁਦਾ ਸੰਭਾਲਦੇ ਹੋਏ ਕਾਰਜ਼ਕਾਰੀ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ | ਤਸਵੀਰ: ਮੁਕੇਸ਼ ਕੁਮਾਰ <br/> 07-03-2026
ਸੰਗਰੂਰ, 6 ਮਾਰਚ (ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਨਵਨਿਯੁਕਤ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਸਰਜੀਵਨ ਜਿੰਦਲ ਵਲੋਂ ਅੱਜ ਭਾਜਪਾ ਆਗੂਆਂ ਅਤੇ ਵਰਕਰਾਂ ਦੀ ਮੌਜੂਦਗੀ ਵਿਚ ਆਪਣਾ ਅਹੁਦਾ ਸੰਭਾਲਿਆ ਗਿਆ | ਭਾਜਪਾ ਦੇ ਸਥਾਨਕ ਦਫਤਰ ਵਿਖੇ ਇਸ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਰਜੀਵਨ ਜਿੰਦਲ ਨੇ ਪਾਰਟੀ ਦੇ ਕੇਂਦਰੀ ਅਤੇ ਸੂਬਾਈ ਹਾਈਕਮਾਨ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ਵਰਗੇ ਇੱਕ ਆਮ ਵਰਕਰ ਨੂੰ ਜ਼ਿਲ੍ਹਾ ਪ੍ਰਧਾਨ ਦੀ ਵੱਡੀ ਜਿੰਮੇਵਾਰੀ ਦੇ ਕੇ ਵੱਡਾ ਮਾਣ ਬਖਸ਼ਿਆ ਹੈ ਅਤੇ ਉਹ ਪਾਰਟੀ ਦੀ ਉਮੀਦ ਉੱਤੇ ਖਰਾ ਉੱਤਰਨ ਲਈ ਦਿਨ ਰਾਤ ਇੱਕ ਕਰ ਦੇਣਗੇ | ਜਿੰਦਲ ਨੇ ਕਿਹਾ ਕਿ ਉਨ੍ਹਾਂ ਵਲੋਂ ਅੱਜ ਆਪਣਾ ਕਾਰਭਾਗ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਪਾਰਟੀ ਲਈ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਸਭ ਤੋਂ ਪਹਿਲਾਂ ਉਹ ਭਾਜਪਾ ਦੇ ਉਨ੍ਹਾਂ ਦੇ ਟਕਸਾਲੀ ਆਗੂਆਂ ਪਰਿਵਾਰਾਂ ਨੂੰ ਮਨਾਉਣ ਲਈ ਘਰ ਘਰ ਜਾਣਗੇ ਜੋ ਪਿਛਲੇ ਸਮੇਂ ਵਿਚ ਕਿਸੇ ਨਾ ਕਿਸੇ ਕਾਰਨਾਂ ਕਰ ਕੇ ਘਰਾਂ ਵਿਚ ਬੈਠ ਗਏ ਹਨ | ਉਨ੍ਹਾਂ ਸਮਾਰੋਹ ਵਿਚ ਮੌਜੂਦ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਉਨ੍ਹਾਂ ਨਾਲ ਹਮੇਸ਼ਾ ਚਟਾਨ ਵਾਂਗ ਖੜ੍ਹਨਗੇ | ਭਾਜਪਾ ਦੇ ਸੀਨੀਅਰ ਆਗੂਆ ਅਮਨਦੀਪ ਸਿੰਘ ਪੂਨੀਆ ਨੇ ਸਰਜੀਵਨ ਜਿੰਦਲ ਦੀ ਇਸ ਨਿਯੁਕਤੀ ਉੱਤੇ ਭਾਜਪਾ ਹਾਈਕਮਾਨ ਦਾ ਧੰਨਵਾਦਾ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਇੱਕ ਟਕਸਾਲੀ ਆਗੂ ਨੂੰ ਇਹ ਜਿੰਮੇਵਾਰੀ ਸੌਂਪ ਕੇ ਸੁੱਭ ਸੰਕੇਤ ਦਿੱਤੇ ਹਨ | ਉਨ੍ਹਾਂ ਕਿਹਾ ਕਿ ਸਰਜੀਵਨ ਜਿੰਦਲ ਦੇ ਮੋਢੇ ਨਾਲ ਮੋਢਾ ਲਗਾ ਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ | ਇਸ ਮੌਕੇ ਜਤਿੰਦਰ ਕਾਲੜਾ, ਲਲਿਤ ਗਰਗ ਐਡਵੋਕੇਟ, ਨਰਿੰਦਰ ਕੁਮਾਰ ਗੁਪਤਾ, ਵਾਸਦੇਵ ਆਰੀਆ, ਜੋਗੀ ਰਾਮ ਸਾਹਨੀ, ਸਚਿਨ ਭਾਰਦਵਾਜ, ਅੰਮਿ੍ਤਰਾਜਦੀਪ ਚੱਠਾ, ਰੀਸ਼ੀ ਖੇਰਾ, ਜੀਵਨ ਗਰਗ, ਪ੍ਰਦੀਪ ਗਰਗ, ਕਮਲ ਗਰਗ, ਬਿ੍ਜੇਸ਼ਵਰ ਗੋਇਲ, ਰਣਦੀਪ ਦਿਓਲ, ਸੁਰਜੀਤ ਸਿੰਘ ਰੰਧਾਵਾ, ਡਾ. ਭਗਵਾਨ ਸਿੰਘ, ਰੋਮੀ ਗੋਇਲ, ਸੰਜੀਵ ਕੁਮਾਰ ਲੱਕੀ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਸਭਿਆਚਾਰਕ ਮੇਲਿਆਂ ਦਾ ਸ਼ਿੰਗਾਰ ਪਾਲ ਖੇੜੀ ਨਹੀਂ ਰਿਹਾ ਅਗਲੀ ਖ਼ਬਰ ਜਦੋਂ ਤੱਕ ਅਨਿਆਂ ਹੈ, ਵਿਦਰੋਹ ਜਾਰੀ ਰਹੇਗਾ - ਖ਼ਿਆਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।