ਬਾਸਮਤੀ ਦੀ ਆਮਦ ਨੂੰ ਲੈ ਕੇ ਸੰਗਰੂਰ ਦੀ ਮੰਡੀ ਪੰਜਾਬ ਦੀਆਂ ਮੋਹਰੀ ਮੰਡੀਆਂ ’ਚ ਸ਼ਾਮਿਲ
ਸੰਗਰੂਰ, 26 ਸਤੰਬਰ (ਧੀਰਜ ਪਸ਼ੌਰੀਆ) - ਅਨਾਜ ਮੰਡੀ ਸੰਗਰੂਰ ’ਚ ਪਿਛਲੇ ਕਈ ਸਾਲਾਂ ਤੋਂ ਬਾਸਮਤੀ ਦੀ ਆਮਦ ਲਗਾਤਾਰ ਵਧ ਰਹੀ ਹੈ ਕਿਉਂਕਿ ਜਿੱਥੇ ਸੰਗਰੂਰ ਸ਼ਹਿਰ ਦੇ ਲਾਗੇ ਬਾਸਮਤੀ ਦੇ ਅੱਠ ਸੇਲਾ ਪਲਾਂਟ ਹਨ ਉੱਥੇ ਬਾਹਰਲੇ ਜ਼ਿਲ੍ਹਿਆਂ ਦੇ ਖ਼ਰੀਦਦਾਰ ਵੀ ਬਾਸਮਤੀ ਦੀ ਖ਼ਰੀਦ ਲਈ ਇਸ ਮੰਡੀ ’ਚ ਪਹੁੰਚ ਰਹੇ ਹਨ ਜਿਸ ਕਾਰਨ ਇਸ ਮੰਡੀ ਵਿੱਚ ਬਾਸਮਤੀ ਦਾ ਭਾਅ ਹੋਰਨਾਂ ਮੰਡੀਆਂ ਤੋਂ ਵੱਧ ਮਿਲ ਰਿਹਾ ਹੈ। ਇਸ ਮੰਡੀ ’ਚ ਬਾਸਪਤੀ ਦਾ ਭਾਅ 4315 ਰੁਪਏ ਪ੍ਰਤੀ ਕੁਇੰਟਲ ਨੂੰ ਪਾਰ ਕਰ ਚੁੱਕਾ ਹੈ।
ਜ਼ਿਲ੍ਹਾ ਸੈਸ਼ਨ ਜੱਜ, ਵਧੀਕ ਸੈਸ਼ਨ ਜੱਜ ਅਤੇ ਬਾਰ ਕੌਂਸਲ ਮੈਂਬਰ ਰਹੇ ਮੌਜੂਦ
27-09-2026