27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਜਦੋਂ ਤੱਕ ਅਨਿਆਂ ਹੈ, ਵਿਦਰੋਹ ਜਾਰੀ ਰਹੇਗਾ - ਖ਼ਿਆਲੀ <br/>

ਅਜੀਤ ਡੈਸਕ 07-03-2026
ਸ਼ੇਰਪੁਰ, 6 ਮਾਰਚ (ਦਰਸ਼ਨ ਸਿੰਘ ਖੇੜੀ) - ਭਾਈ ਲਾਲੋ ਪੰਜਾਬੀ ਮੰਚ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਮਜ਼ਦੂਰਾਂ, ਕਿਸਾਨਾਂ, ਦੁਕਾਨਦਾਰਾਂ ਅਤੇ ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਵਿਸ਼ਾਲ ਰੈਲੀ ਕੀਤੀ ਜਾਵੇਗੀ | ਜਿਸ ਦੇ ਤਹਿਤ ਤਿਆਰੀਆਂ ਜ਼ੋਰਾਂ 'ਤੇ ਹਨ | ਜਿਸ ਸਬੰਧੀ ਸਮਾਜਿਕ ਆਗੂ ਹਰਜੀਤ ਸਿੰਘ ਖ਼ਿਆਲੀ ਤੇ ਉਨ੍ਹਾਂ ਦੀ ਟੀਮ ਵੱਲੋਂ ਪਿੰਡ ਗੁਰਬਖਪੁਰਾ, ਮਾਹਮਦਪੁਰ, ਅਲੀਪੁਰ ਖ਼ਾਲਸਾ, ਰਾਮਨਗਰ ਛੰਨਾ ਅਤੇ ਬੜੀ ਪਿੰਡਾਂ 'ਚ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ | ਇਸ ਮੌਕੇ ਸੰਬੋਧਨ ਕਰਦਿਆਂ ਖ਼ਿਆਲੀ ਨੇ ਕਿਹਾ ਕਿ ਸਮਾਜ ਵਿੱਚ ਫੈਲੀ ਅਸਮਾਨਤਾ ਅਤੇ ਹੱਕਾਂ ਦੀ ਲੜਾਈ ਉਦੋਂ ਤੱਕ ਖ਼ਤਮ ਨਹੀਂ ਹੋਵੇਗੀ ਜਦੋਂ ਤੱਕ ਹਰ ਇਨਸਾਨ ਨੂੰ ਉਸ ਦਾ ਜਾਇਜ਼ ਹੱਕ ਨਹੀਂ ਮਿਲ ਜਾਂਦਾ | ਇਸ ਮੌਕੇ ਗੁਰਦੀਪ ਸਿੰਘ, ਸੁਰਜੀਤ ਸਿੰਘ, ਜਗਸੀਰ ਸਿੰਘ, ਪੂਰਨ ਸਿੰਘ, ਅਮਨਦੀਪ ਕੌਰ ,ਰਣਜੀਤ ਕੌਰ, ਲਾਭ ਸਿੰਘ, ਬਲਜਿੰਦਰ ਕੌਰ, ਗੁਰਪ੍ਰੀਤ ਕੌਰ, ਜੀਵਨ ਸਿੰਘ ਬੜੀ, ਮਨਦੀਪ ਕੌਰ ਅਤੇ ਗਗਨਦੀਪ ਕੌਰ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਭਾਜਪਾ ਦੇ ਨਵ-ਨਿਯੁਕਤ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਸਰਜੀਵਨ ਜਿੰਦਲ ਨੇ ਸੰਭਾਲਿਆ ਅਹੁਦਾ <br/> ਅਗਲੀ ਖ਼ਬਰ ਤੇਜਵੀਰ ਸਿੰਘ ਕਲੇਰ ਨੂੰ ਬਲਾਕ ਸੰਮਤੀ ਅਨਦਾਨਾ ਐਟ ਮੂਨਕ ਦਾ ਵਾਈਸ ਚੇਅਰਮੈਨ ਚੁਣੇ ਜਾਣ 'ਤੇ ਪਿੰਡ ਵਾਸੀਆਂ ਵਿੱਚ ਖ਼ੁਸ਼ੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।