27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

‘ਨਸ਼ਿਆਂ ਕਾਰਨ ਪਰਿਵਾਰ ਹੋ ਰਹੇ ਬਰਬਾਦ’ ਲੌਂਗੋਵਾਲ ’ਚ ਬਿੱਟੂ ਨੇ ਸਰਕਾਰ ’ਤੇ ਵਿੰਨ੍ਹਿਆ ਨਿਸ਼ਾਨਾ

ਲੌਂਗੋਵਾਲ, 26 ਸਤੰਬਰ (ਵਿਨੋਦ ਖੰਨਾ) - ਭਾਜਪਾ ਵਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਕਸਬਾ ਲੌਂਗੋਵਾਲ ਵਿਖੇ ਪਹੁੰਚਣ ’ਤੇ ਸਵਾਗਤ ਕੀਤਾ ਗਿਆ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾਮਨ ਥਿੰਦ ਬਾਜਵਾ ਦੀ ਅਗਵਾਈ ਅਤੇ ਯੂਥ ਆਗੂ ਹਰਮਨਦੇਵ ਸਿੰਘ ਬਾਜਵਾ ਦੇ ਪ੍ਰਬੰਧਾਂ ਹੇਠ ਇਹ ਯਾਤਰਾ ਸੁਨਾਮ ਤੋਂ ਆ ਕੇ ਬੱਸ ਸਟੈਂਡ ਲੌਂਗੋਵਾਲ ਅਤੇ ਮੁੱਖ ਬਜ਼ਾਰ ਵਿੱਚੋਂ ਦੀ ਲੰਘ ਕੇ ਰਾਮ ਲੀਲ੍ਹਾ ਗਰਾਊਂਡ ਲੌਂਗੋਵਾਲ ਵਿਖੇ ਪਹੁੰਚੀ।

ਲੌਂਗੋਵਾਲ ਵਿਖੇ ਡਰੇਨ ਦੇ ਪੁਲ ਉੱਤੇ ਭਾਜਪਾ ਆਗੂਆਂ ਨੂੰ ਮਿਲਦੇ ਹੋਏ ਮੋਹਨਜੀਤ ਸਿੰਘ ਸ਼ੇਰੋਂ। ਤਸਵੀਰਾਂ - ਵਿਨੋਦ 27-09-2026
ਲੌਂਗੋਵਾਲ, 26 ਸਤੰਬਰ (ਵਿਨੋਦ ਖੰਨਾ) - ਭਾਜਪਾ ਵਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਕਸਬਾ ਲੌਂਗੋਵਾਲ ਵਿਖੇ ਪਹੁੰਚਣ ’ਤੇ ਸਵਾਗਤ ਕੀਤਾ ਗਿਆ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾਮਨ ਥਿੰਦ ਬਾਜਵਾ ਦੀ ਅਗਵਾਈ ਅਤੇ ਯੂਥ ਆਗੂ ਹਰਮਨਦੇਵ ਸਿੰਘ ਬਾਜਵਾ ਦੇ ਪ੍ਰਬੰਧਾਂ ਹੇਠ ਇਹ ਯਾਤਰਾ ਸੁਨਾਮ ਤੋਂ ਆ ਕੇ ਬੱਸ ਸਟੈਂਡ ਲੌਂਗੋਵਾਲ ਅਤੇ ਮੁੱਖ ਬਜ਼ਾਰ ਵਿੱਚੋਂ ਦੀ ਲੰਘ ਕੇ ਰਾਮ ਲੀਲ੍ਹਾ ਗਰਾਊਂਡ ਲੌਂਗੋਵਾਲ ਵਿਖੇ ਪਹੁੰਚੀ। ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਨੇ ਮੁੱਖ ਬਜ਼ਾਰ ’ਚ ਦੁਕਾਨਾਂ ਅਤੇ ਘਰਾਂ ਵਿੱਚ ਜਾ ਕੇ ਲੋਕਾਂ ਦਾ ਪਿਆਰ ਕਬੂਲਿਆ। ਰਾਮ ਲੀਲ੍ਹਾ ਗਰਾਊਂਡ ਪੁੱਜਣ ’ਤੇ ਜ਼ਿਲ੍ਹਾ ਮੀਤ ਪ੍ਰਧਾਨ ਵਿਜੇ ਕੁਮਾਰ ਗੋਇਲ ਅਤੇ ਮੰਡਲ ਪ੍ਰਧਾਨ ਰਤਨ ਕੁਮਾਰ ਮੰਗੂ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਗਿਆ। ਇਸ ਉਪਰੰਤ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਬਿੱਟੂ ਨੇ ਕਿਹਾ ਕਿ ਬੇਹੱਦ ਮੰਦਭਾਗੀ ਗੱਲ ਹੈ ਕਿ ਅੱਜ ਪੰਜਾਬ ਦੀ ਧਰਤੀ ਦੀ ਪਛਾਣ ਦੁੱਧ ਮੱਖਣਾਂ ਦੀ ਬਜਾਏ ਚਿੱਟੇ ਨਾਲ ਬਰਬਾਦ ਹੋ ਰਹੀ ਹੈ। ਚਿੱਟੇ ਕਾਰਨ ਇਥੇ ਪਰਿਵਾਰ ਬਰਬਾਦ ਹੋ ਰਹੇ ਹਨ । ਉਨ੍ਹਾਂ ਗੁਲਜ਼ਾਰ ਸਿੰਘ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਕਿਹੋ ਜਿਹਾ ਸੱਤਾ ਦਾ ਨਸ਼ਾ ਹੈ ਇਹ ਕਿਹੋ ਜਿਹਾ ਸ਼ਾਸਨ ਹੈ, ਜਿੱਥੇ ਨਸ਼ਾ ਸਮਗਲਰਾਂ ਨੂੰ ਬਚਾਇਆ ਜਾਂਦਾ ਹੈ ਅਤੇ ਇਸ ਦੇ ਖਿਲਾਫ ਆਵਾਜ਼ ਉਠਾਉਣ ਵਾਲਿਆਂ ਨੂੰ ਮਰਨ ਲਈ ਮਜਬੂਰ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਨਸ਼ਾ ਮੁਕਤੀ ਯਾਤਰਾ ਨੂੰ ਮਾਲਵਾ ਇਲਾਕੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੀ ਫ਼ਿਕਰ ਕਰਦੇ ਹਨ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਭਾਜਪਾ ਦ੍ਰਿੜ ਹਨ। ਇਸ ਮੌਕੇ ਬੋਲਦਿਆਂ ਭਾਜਪਾ ਆਗੂ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਜਿਹੜੇ ਸੂਬਿਆਂ ’ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਉਹ ਸੂਬੇ ਤਰੱਕੀ ਕਰ ਰਹੇ ਹਨ ਇਸ ਲਈ ਪੰਜਾਬ ਵਾਸੀਆਂ ਨੂੰ ਚਾਹੀਦਾ ਕਿ 2027 ’ਚ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣ। ਇਸ ਮੌਕੇ ਰਵਨੀਤ ਸਿੰਘ ਬਿੱਟੂ, ਕਪਿਲ ਮਿਸ਼ਰਾ ਅਤੇ ਹੋਰਨਾਂ ਸੀਨੀਅਰ (ਬਾਕੀ ਸਫਾ 10 ’ ਤੇ )
ਪਿਛਲੀ ਖ਼ਬਰ ਸੋਨ ਚਿੜੀ-ਸੁਨਹਿਰੀ ਪਰਵਾਜ਼ ਵਲੋਂ ਸਾਲਾਨਾ ਸਮਾਗਮ ਅਗਲੀ ਖ਼ਬਰ ਕੌਮਾਂਤਰੀ ਸੀਨੀਅਰ ਸਿਟੀਜ਼ਨ ਦਿਵਸ ਪਹਿਲੀ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।