27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਡਿੱਪੂ ਹੋਲਡਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗਲ ਬਜਾਇਆ

ਸੁਨਾਮ ਊਧਮ ਸਿੰਘ ਵਾਲਾ, 26 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਆਫ ਪੰਜਾਬ ਦੀ ਇਕ ਅਹਿਮ ਮੀਟਿੰਗ ਪਰਮਜੀਤ ਸਿੰਘ ਹਾਂਡਾ ਦੀ ਪ੍ਰਧਾਨਗੀ ਹੇਠ ਸਥਾਨਕ ਰੋਜ਼ ਗਾਰਡਨ ਵਿਖੇ ਹੋਈ। ਜਿਸ ਵਿਚ 5 ਅਕਤੂਬਰ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਦੀ ਅਗਵਾਈ ਵਿਚ ਫੂਡ ਸਪਲਾਈ ਵਿਭਾਗ ਪੰਜਾਬ ਦੇ ਮੁੱਖ ਦਫਤਰ ਅਨਾਜ ਭਵਨ ਚੰਡੀਗੜ੍ਹ ਅੱਗੇ ਦਿੱਤੇ ਜਾ ਧਰਨੇ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਵਿਚ ਸ਼ਾਮਿਲ ਡਿੱਪੂ ਹੋਲਡਰ। ਤਸਵੀਰ - ਭੁੱਲਰ 27-09-2026
ਸੁਨਾਮ ਊਧਮ ਸਿੰਘ ਵਾਲਾ, 26 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਆਫ ਪੰਜਾਬ ਦੀ ਇਕ ਅਹਿਮ ਮੀਟਿੰਗ ਪਰਮਜੀਤ ਸਿੰਘ ਹਾਂਡਾ ਦੀ ਪ੍ਰਧਾਨਗੀ ਹੇਠ ਸਥਾਨਕ ਰੋਜ਼ ਗਾਰਡਨ ਵਿਖੇ ਹੋਈ। ਜਿਸ ਵਿਚ 5 ਅਕਤੂਬਰ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਦੀ ਅਗਵਾਈ ਵਿਚ ਫੂਡ ਸਪਲਾਈ ਵਿਭਾਗ ਪੰਜਾਬ ਦੇ ਮੁੱਖ ਦਫਤਰ ਅਨਾਜ ਭਵਨ ਚੰਡੀਗੜ੍ਹ ਅੱਗੇ ਦਿੱਤੇ ਜਾ ਧਰਨੇ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਪਰਮਜੀਤ ਸਿੰਘ ਹਾਂਡਾ ਨੇ ਕਿਹਾ ਕਿ ਪੰਜਾਬ ਸਰਕਾਰ ਡਿੱਪੂ ਹੋਲਡਰਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਜਾਇਜ਼ ਮੰਗਾਂ ਮੰਨਣ ਦੀ ਬਜਾਏ ਨੂੰ ਲਾਰੇ ਲਾਕੇ ਡੰਗ ਟਪਾ ਰਹੀ ਹੈ। ਏਨਾ ਹੀ ਨਹੀਂ 28 ਜੁਲਾਈ ਦੀ ਮੀਟਿੰਗ ਦੌਰਾਨ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਆਨਾਕਾਨੀ ਕਰ ਰਹੀ। ਜਿਸ ਨੂੰ ਲੈ ਕੇ ਡਿੱਪੂ ਹੋਲਡਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਹਾਂਡਾ ਨੇ ਕਿਹਾ ਕਿ ਖਪਤਕਾਰਾਂ ਨੂੰ ਰਾਸ਼ਨ ਦੇਣ ਸਮੇਂ ਨਿਕਲਦੀਆਂ ਪੰਜ ਪਰਚੀਆਂ ਵੀ ਆਮ ਲੋਕਾਂ ਤੇ ਡੀਪੂ ਹੋਲਡਰਾਂ ਦੇ ਜੀਅ ਦਾ ਜੰਜਾਲ ਬਣੀਆਂ ਹੋਈਆਂ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਸਾਲ 2021-22 ਦੇ ਡਿੱਪੂ ਬਹਾਲ ਕਰਨ ਅਤੇ ਪੰਜ ਪਰਚੀਆ ਦੀ ਬਜ਼ਾਏ ਇਕ ਪਰਚੀ, ਮਾਰਕਫੈਡ ਡਿੱਪੂਆਂ ਦੇ ਆਧਾਰ ’ਤੇ 68 ਹਜ਼ਾਰ ਮਹੀਨਾ ਮਾਣ ਭੱਤਾ ਦੇਣ, ਬਿਜਲੀ ਦਾ ਬਿੱਲ ਅਤੇ ਦੁਕਾਨ ਦਾ ਕਿਰਾਇਆ ਦੇਣ, ਲੰਮੇ ਸਮੇਂ ਤੋਂ ਬੰਦ ਕੀਤੀਆਂ ਸਪਲਾਈਆਂ ਨੂੰ ਬਹਾਲ ਕਰਨ ਦੀ ਮੰਗ ਕੀਤੀ। ਇਸ ਮੌਕੇਂ ਤਾਰਾ ਸਿੰਘ ਛਾਜਲੀ, ਗੁਰਦੀਪ ਸਿੰਘ ਖਡਿਆਲ, ਸੰਸਾਰ ਸਿੰਘ ਭਰੂਰ, ਸ਼ਤਰੂਘਣ, ਪਟੇਲ ਸਿੰਘ ਜਖਪੇਲ, ਮੰਗਲ ਸਿੰਘ ਬਖਤੌਰ ਨਗਰ, ਰਾਮ ਅਵਤਾਰ, ਸਤੀਸ ਕੁਮਾਰ, ਨਰੇਸ ਕੁਮਾਰ ਬੌਰੀਆ, ਮੇਲਾ ਸਿੰਘ ਸਤੌਜ, ਸੁਖਵਿੰਦਰ ਸਿੰਘ ਸਤੌਜ, ਨਾਜਰ ਸਿੰਘ ਸਤੌਜ, ਧਰਮਪਾਲ ਸਿੰਘ ਰਤਨਗੜ੍ਹ ਪਾਟਿਆਂਵਾਲੀ, ਪ੍ਰੇਮ ਚੰਦ ਜਖਪੇਲ, ਗੁਰਚਰਨ ਸਿੰਘ ਖਡਿਆਲ, ਰੰਗੀ ਸਿੰਘ ਭਰੂਰ, ਭੋਲਾ ਸਿੰਘ ਸੰਗਰਾਮੀ ਮਾਡਲ ਟਾਊਨ ਅਤੇ ਭੂਸ਼ਨ ਜਖਪੇਲ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਸੂਬੇ ਦੀ ਖ਼ੁਸ਼ਹਾਲੀ ਲਈ ਭਾਜਪਾ ਦੀ ਸਰਕਾਰ ਬਣਾਈ ਜਾਵੇ- ਮਿਸ਼ਰਾ ਭਾਜਪਾ ਨੇ ਦਿੜ੍ਹਬਾ ਵਿਖੇ ਨਸ਼ਿਆਂ ਖ਼ਿਲਾਫ਼ ਰੈਲੀ ਕੱਢ... ਅਗਲੀ ਖ਼ਬਰ ਸਿਵਲ ਇੰਜੀਨੀਅਰਿੰਗ ਨਾਲ ਸੰਬੰਧਿਤ ਅਕਾਦਮਿਕ ਮਾਹਿਰਾਂ ਅਤੇ ਪੇਸ਼ੇਵਰਾਂ ਦੀ ਲੈਕਚਰ ਲੜੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।