27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਬੀਮਾ ਕੰਪਨੀ 19ਵੇਂ ਸਾਲਾਨਾ ਖ਼ੂਨਦਾਨ ਕੈਂਪ ਵਿਚ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰੇਗੀ <br/>

ਈਸੀ ਜੀਸੀ ਲਿਮਟਿਡ ਦੇ ਸੀਨੀਅਰ ਮੈਨੇਜਰ ਸੰਤੋਸ਼ ਕੁਮਾਰ ਦਾ ਸਵਾਗਤ ਕਰਦੇ ਹੋਏ ਸੋਸ਼ਲ ਵੈੱਲਫੇਅਰ ਆਰਗਨਾਈਜ਼ੇਸ਼ਨ ਦੇ ਮੈਂਬਰ | ਤਸਵੀਰ: ਰਣਧੀਰ ਸਿੰਘ ਮਹੋਲੀ <br/> 07-03-2026
ਅਹਿਮਦਗੜ੍ਹ, 6 ਮਾਰਚ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ)-ਸੋਸ਼ਲ ਵੈਲਫੇਅਰ ਵਲੋਂ 8 ਮਾਰਚ ਨੂੰ ਲਗਾਏ ਜਾ ਰਹੇ ਖ਼ੂਨਦਾਨ ਕੈਂਪ ਦੌਰਾਨ ਈਸੀ ਜੀਸੀ ਲਿਮਟਿਡ ਬੀਮਾ ਕੰਪਨੀ ਵੀ ਵੱਡੇ ਪੱਧਰ 'ਤੇ ਸਹਿਯੋਗ ਕਰੇਗੀ ਮਾਧਵ ਬੀਮਾ ਦੇ ਦਫ਼ਤਰ ਵਿਚ ਹੋਈ ਇੱਕ ਮੀਟਿੰਗ ਦੌਰਾਨ ਕੰਪਨੀ ਦੇ ਸੀਨੀਅਰ ਮੈਨੇਜਰ ਸੰਤੋਸ਼ ਕੁਮਾਰ ਨੇ ਸਮਾਜ ਭਲਾਈ ਸੰਸਥਾ ਦੇ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਕੰਪਨੀ ਹਰ ਸਾਲ ਵਾਂਗ ਖ਼ੂਨਦਾਨ ਕੈਂਪ ਵਿਚ ਨੌਜਵਾਨ ਅਧਿਕਾਰੀ ਅਤੇ ਕਰਮਚਾਰੀ ਵੱਡੀ ਗਿਣਤੀ ਵਿਚ ਖ਼ੂਨਦਾਨ ਕਰ ਕੇ ਇਸ ਨੇਕ ਕਾਰਜ ਵਿਚ ਯੋਗਦਾਨ ਪਾਉਣਗੇ | ਇਸ ਮੌਕੇ 'ਤੇ ਡੀ.ਕੇ. ਗੋਇਲ, ਡਾ. ਹਿਮਾਂਸ਼ੂ ਗੋਇਲ, ਸੰਜੇ ਮਿੱਤਲ, ਰਾਕੇਸ਼ ਜੋਸ਼ੀ, ਅਰੁਣ ਗੁਪਤਾ, ਬਲਵਿੰਦਰ ਵਰਮਾ 'ਹੈਪੀ', ਕੁਲਦੀਪ ਕੁਮਾਰ, ਕੁਲਦੀਪ ਰਾਏ, ਤਜਿੰਦਰ ਸਿੰਘ, ਨਵੀਨ ਗੁਪਤਾ, ਬਲਵਿੰਦਰ ਸਿੰਘ, ਦੀਪਕ ਗੁਪਤਾ, ਰਘੁਵੀਰ ਸਿੰਘ ਛਪਾਰ, ਅਮਨਦੀਪ ਕੌਰ, ਸਵਰਨਜੀਤ ਕੌਰ, ਅਤੇ ਹੋਰ ਮੈਂਬਰ ਵੀ ਮੀਟਿੰਗ ਵਿਚ ਮੌਜੂਦ ਸਨ | ਸਾਰਿਆਂ ਨੇ ਖ਼ੂਨਦਾਨ ਕੈਂਪ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰਨ ਦਾ ਪ੍ਰਣ ਲਿਆ |

ਪਿਛਲੀ ਖ਼ਬਰ ਨੰਬਰਦਾਰ ਯੂਨੀਅਨ ਨੇ ਮੀਟਿੰਗ ਵਿਚ ਅਹਿਮ ਮਸਲੇ ਵਿਚਾਰੇ <br/> ਅਗਲੀ ਖ਼ਬਰ ਪੰਜਾਬ ਬਚਾਓ ਰੈਲੀਆਂ ਵਿੱਚ ਸ਼ੋ੍ਰਮਣੀ ਅਕਾਲੀ ਨੂੰ ਭਰਵਾਂ ਹੁੰਗਾਰਾ-ਖਡਿਆਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।