27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਦਸ ਸਾਲ ਬਾਅਦ ਐਤਵਾਰ ਨੂੰ ਮੁੜ ਖੁੱਲ੍ਹੇ ਸਰਕਾਰੀ ਬੈਂਕ 

ਸੁਨਾਮ ਊਧਮ ਸਿੰਘ ਵਾਲਾ, 27 ਸਤੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਕੇਂਦਰ ਸਰਕਾਰ ਤੋਂ ਪੰਜ ਦਿਨਾਂ ਬੈਂਕਿੰਗ ਕਰਨ,ਹੇਠਲੇ ਵਰਗ ਦੇ ਬੈਂਕ ਮੁਲਾਜ਼ਮਾਂ ਨੂੰ ਉੱਚ ਅਧਿਕਾਰੀਆਂ...

ਅਜੀਤ ਡੈਸਕ 27-09-2026

ਸੁਨਾਮ ਊਧਮ ਸਿੰਘ ਵਾਲਾ, 27 ਸਤੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਕੇਂਦਰ ਸਰਕਾਰ ਤੋਂ ਪੰਜ ਦਿਨਾਂ ਬੈਂਕਿੰਗ ਕਰਨ,ਹੇਠਲੇ ਵਰਗ ਦੇ ਬੈਂਕ ਮੁਲਾਜ਼ਮਾਂ ਨੂੰ ਉੱਚ ਅਧਿਕਾਰੀਆਂ ਦੀ ਤਰਜ਼ ਤੇ ਸਾਲ ਭਰ ਦੀ ਬੇਸਿਕ ਤਨਖ਼ਾਹ ਅਤੇ ਡੀ.ਏ. ਦੀ ਮੰਗ ਨੂੰ ਲੈ ਕੇ ਬੈਂਕ ਮੁਲਾਜ਼ਮਾਂ ਵਲੋਂ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ 'ਤੇ 28 ਤੋਂ 30 ਸਤੰਬਰ ਤੱਕ ਕੀਤੀ ਜਾ ਰਹੀ ਤਿੰਨ ਰੋਜਾ ਹੜ੍ਹਤਾਲ ਦੇ ਮੱਦੇਨਜ਼ਰ ਰਿਜਰਵ ਬੈਂਕ ਆਫ ਇੰਡੀਆ ਦੇ ਹੁਕਮਾਂ ਤਹਿਤ ਅੱਜ ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਵਿਚ ਸਾਰੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ,ਕੇਨਰਾ ਬੈਂਕ,ਪੰਜਾਬ ਨੈਸ਼ਨਲ ਬੈਂਕ,ਬੈਂਕ ਆਫ ਬੜੌਦਾ,ਯੂਨੀਅਨ ਬੈਂਕ,ਬੈਂਕ ਆਫ ਇੰਡੀਆ ਆਦਿ ਅੱਜ ਐਤਵਾਰ ਨੂੰ ਵੀ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ।ਦੱਸਿਆ ਜਾ ਰਿਹਾ ਹੈ ਕਿ ਸਾਲ 2016 ਤੋਂ ਅੱਜ ਦਸ ਸਾਲ ਬਾਅਦ ਐਤਵਾਰ ਨੂੰ ਮੁੜ ਸਰਕਾਰੀ ਬੈਂਕ ਖੁੱਲ੍ਹੇ ਹਨ। ਇਸ ਦੌਰਾਨ ਉਕਤ ਬੈਂਕਾਂ ਵਿਚ ਜਿੱਥੇ ਮੁਲਾਜ਼ਮ ਆਮ ਵਾਂਗ ਕੰਮ-ਕਾਰ ਕਰਦੇ ਵੇਖੇ ਗਏ ਉੱਥੇ ਹੀ ਖਾਤਾਧਾਰਕ ਵੀ ਰੋਜ਼ਾਨਾ ਦੀ ਤਰ੍ਹਾਂ ਲਾਇਨਾਂ ਵਿਚ ਖੜ੍ਹਕੇ ਆਪਣਾ ਲੈਣ-ਦੇਣ ਕਰਦੇ ਦਿਖਾਈ ਦਿੱਤੇ। ਅੱਜ ਐਤਵਾਰ ਨੂੰ ਵੀ ਸਰਕਾਰੀ ਬੈਂਕਾਂ ਖੁੱਲ੍ਹਣ ਦੀ ਜਾਣਕਾਰੀ ਨਾਂ ਹੋਣ ਕਾਰਨ ਬਹੁਤ ਘੱਟ ਲੋਕ ਹੀ ਆਪਣੇ ਕੰਮ ਧੰਦੇ ਬੈਂਕਾਂ ਵਿਚ ਆਏ। ਇਸ ਸਮੇ ਬੈਂਕ ਏ.ਟੀ.ਐ.,ਨੈਟ ਬੈਂਕਿੰਗ,ਯੂ ਪੀ ਆਈ ਸਰਵਿਸ ਅਤੇ ਆਨਲਾਈਨ ਸਰਵਿਸ ਨਿਰੰਤਰ ਜਾਰੀ ਰਹੀ।ਜਥੇਬੰਦੀ ਦੇ ਆਗੂ ਵਿੱਕੀ ਅਬਦਾਲ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਅਜੇ ਵੀ ਉਨ੍ਹਾਂ ਦੀਆਂ ਮੰਗਾਂ ਨੂੰ ਸੰਜੀਦਗੀ ਨਾਲ ਨਾਂ ਲਿਆ ਤੇ ਜਥੇਬੰਦੀ ਵਲੋਂ 26 ਅਕਤੂਬਰ ਤੋਂ ਅਣਮਿੱਥੇ ਸਮੇ ਲਈ ਦੇਸ ਵਿਆਪੀ ਹੜ੍ਹਤਾਲ ਕਰਨ ਤੋਂ ਵੀ ਗੁਰੇਜ਼ ਨਹੀ ਕੀਤਾ ਜਾਵੇਗਾ।
 

ਪਿਛਲੀ ਖ਼ਬਰ ਹਰਭਜਨ ਸਿੰਘ ਈ.ਟੀ.ਓ. ਨੇ ਮਾਨ ਸਰਕਾਰ ਵਲੋਂ ਹਰ ਘਰ ਤੱਕ ਪਹੁੰਚਾਈਆਂ ਸਹੂਲਤਾਂ ਬਾਰੇ ਜਾਣਿਆ ਲੋਕਾਂ ਦਾ ਪੱਖ ਅਗਲੀ ਖ਼ਬਰ ਬਿਨਾਂ ਸਬੂਤਾਂ ਦੇ ਸੰਵਿਧਾਨਕ ਸੰਸਥਾਵਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਰਾਹੁਲ ਗਾਂਧੀ ਅਤੇ ਕੁਝ ਵਿਰੋਧੀ - ਅਨ...