31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਵਲੋਂ ਕਰਵਾਏ ਜਾਗਰਣ ਦੌਰਾਨ ਮਾਂ ਜਵਾਲਾ ਜੀ ਧਾਮ ਤੋਂ ਲਿਆਂਦੀ ਪਵਿੱਤਰ ਜੋਤ ਦੇ ਸ਼ਹਿਰ ਵਾਸੀਆਂ ਨੇ ਕੀਤੇ ਦਰਸ਼ਨ

ਮੋਗਾ, 30 ਅਗਸਤ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਰਜਿ: 127 ਮੋਗਾ ਵਲੋਂ ਮਾਤਾ ਭਗਵਤੀ ਦਾ 30ਵਾਂ ਸਾਲਾਨਾ ਜਾਗਰਣ ਪੁਰਾਣੀ ਦਾਣਾ ਮੰਡੀ ਮੋਗਾ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਜਾਗਰਣ ਦੌਰਾਨ ਮਾਂ ਜਵਾਲਾ ਜੀ ਧਾਮ ਹਿਮਾਚਲ ਪ੍ਰਦੇਸ਼ ਤੋਂ ਲਿਆਂਦੀ ਗਈ ਪਵਿੱਤਰ ਜੋਤ ਦੇ ਸ਼ਹਿਰ ਵਾਸੀਆਂ ਨੇ ਲੰਬੀਆਂ ਕਤਾਰਾਂ ਵਿਚ ਲੱਗ ਕੇ ਦਰਸ਼ਨ ਕੀਤੇ।

ਅਜੀਤ ਡੈਸਕ 31-08-2026
ਮੋਗਾ, 30 ਅਗਸਤ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਰਜਿ: 127 ਮੋਗਾ ਵਲੋਂ ਮਾਤਾ ਭਗਵਤੀ ਦਾ 30ਵਾਂ ਸਾਲਾਨਾ ਜਾਗਰਣ ਪੁਰਾਣੀ ਦਾਣਾ ਮੰਡੀ ਮੋਗਾ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਜਾਗਰਣ ਦੌਰਾਨ ਮਾਂ ਜਵਾਲਾ ਜੀ ਧਾਮ ਹਿਮਾਚਲ ਪ੍ਰਦੇਸ਼ ਤੋਂ ਲਿਆਂਦੀ ਗਈ ਪਵਿੱਤਰ ਜੋਤ ਦੇ ਸ਼ਹਿਰ ਵਾਸੀਆਂ ਨੇ ਲੰਬੀਆਂ ਕਤਾਰਾਂ ਵਿਚ ਲੱਗ ਕੇ ਦਰਸ਼ਨ ਕੀਤੇ। ਮਾਂ ਭਗਵਤੀ ਦਾ ਸੁੰਦਰ ਦਰਬਾਰ, ਰੰਗ-ਬਰੰਗੀਆਂ ਲਾਈਟਾਂ ਅਤੇ ਵਿਸ਼ਾਲ ਪੰਡਾਲ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣੇ ਰਹੇ। ਜਾਗਰਣ ਦੀ ਸ਼ੁਰੂਆਤ ਪੰਡਤ ਪਵਨ ਗੌੜ ਪੱਪੂ ਦੀ ਅਗਵਾਈ ਹੇਠ ਗਣਪਤੀ ਪੂਜਣ ਅਤੇ ਨਵ ਗ੍ਰਹਿ ਪੂਜਣ ਦੀ ਰਸਮ ਨਾਲ ਹੋਈ। ਇਸ ਮੌਕੇ ਐਸੋਸੀਏਸ਼ਨ ਦੇ ਸਰਪ੍ਰਸਤ ਜਗਦੀਸ਼ ਮਿੱਤਲ, ਸੰਜੀਵ ਬੱਬੂ, ਸਰਪ੍ਰਸਤ ਸੀ.ਏ. ਸੰਦੀਪ ਗਰਗ, ਡਾ. ਪਰਸ਼ੁਰਾਮ ਸਿੰਘ, ਚੇਅਰਮੈਨ ਮੋਹਨ ਲਾਲ ਗੋਇਲ, ਵਾਈਸ ਚੇਅਰਮੈਨ ਪ੍ਰਦੀਪ ਕਾਕਾ, ਪ੍ਰਧਾਨ ਰਾਕੇਸ਼ ਗੋਇਲ, ਉਪ ਪ੍ਰਧਾਨ ਮਹੇਸ਼ ਬਾਂਸਲ, ਸਲਾਹਕਾਰ ਰਾਕੇਸ਼ ਸਿਤਾਰਾ, ਪ੍ਰੋਜੈਕਟ ਚੇਅਰਮੈਨ ਅਜੇ ਕਥੂਰੀਆ, ਪ੍ਰੋਜੈਕਟ ਚੇਅਰਮੈਨ ਪ੍ਰਵੀਨ ਗੋਇਲ, ਕੈਸ਼ੀਅਰ ਦਿਨੇਸ਼ ਜਿੰਦਲ, ਮੁੱਖ ਸਕੱਤਰ ਰਮਨ ਬੱਬ, ਪ੍ਰੋਜੈਕਟ ਚੇਅਰਮੈਨ ਵੇਦ ਪ੍ਰਕਾਸ਼ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਅਤੇ ਮਹਿਲਾ ਮੰਡਲ ਦੀਆਂ ਮੈਂਬਰਾਂ ਹਾਜ਼ਰ ਸਨ। ਜਾਗਰਣ ਵਿਚ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਪਤੀ ਡਾ. ਰਾਕੇਸ਼ ਅਰੋੜਾ, ਮੇਅਰ ਵਿਨੈਪਾਲ ਕੌਰ, ਸੀਨੀਅਰ ਡਿਪਟੀ ਮੇਅਰ ਅਸ਼ੋਕ ਬਜਾਜ ਕਾਲਾ, ਡਿਪਟੀ ਮੇਅਰ ਗੌਰਵ ਗਰਗ, ਕਾਂਗਰਸ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ, ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀ ਵਾਲਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਸਮੇਤ ਵੱਖ-ਵੱਖ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਸ਼ਹਿਰ ਵਾਸੀ ਪਹੁੰਚੇ। ਇਸ ਦੌਰਾਨ ਸ਼ਹਿਰ ਦੀਆਂ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਮਾਂ ਭਗਵਤੀ ਦੀ ਪਵਿੱਤਰ ਜੋਤ ਦੇ ਦਰਸ਼ਨ ਕੀਤੇ। ਐਸੋਸੀਏਸ਼ਨ ਵਲੋਂ ਆਏ ਹੋਏ ਮਹਿਮਾਨਾਂ ਅਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਜਾਗਰਣ ਦੀ ਸ਼ੁਰੂਆਤ ਪ੍ਰੇਮ ਨਗੀਨਾ ਮੋਗਾ ਵਾਲਿਆਂ ਨੇ ਮੰਗਲਾਚਰਨ ਅਤੇ ਗਣਪਤੀ ਅਰਾਧਨਾ ਨਾਲ ਕੀਤੀ। ਇਸ ਤੋਂ ਬਾਅਦ ਜਦੋਂ ਭਜਨ ਸਮਰਾਟ ਮਨੀ ਲਾਡਲਾ ਅਤੇ ਭਜਨ ਗਾਇਕਾ ਅੰਜਲੀ ਦਿਵੇਦੀ ਸਟੇਜ ‘ਤੇ ਪਹੁੰਚੇ ਤਾਂ ਖਚਾਖਚ ਭਰੇ ਪੰਡਾਲ ਵਿਚ ਮੌਜੂਦ ਸ਼ਰਧਾਲੂਆਂ ਨੇ ਤਾੜੀਆਂ ਦੀ ਗੜਗੜਾਹਟ ਅਤੇ ਮਾਂ ਭਗਵਤੀ ਦੇ ਜੈਕਾਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਭਜਨ ਸਮਰਾਟ ਮਨੀ ਲਾਡਲਾ ਨੇ ਮਾਂ ਭਗਵਤੀ ਦੀਆਂ ਭੇਟਾਂ ਦਾ ਗਾਇਣ ਕਰ ਕੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਇਸ ਉਪਰੰਤ ਅੰਜਲੀ ਦਿਵੇਦੀ ਨੇ ਤੂੰ ਨੇ ਮੈਨੂੰ ਬੁਲਾਇਆ ਸ਼ੇਰਾਂ ਵਾਲੀਏ, ਮੈਂ ਆਇਆ ਮੈਂ ਆਇਆ ਸ਼ੇਰਾਂ ਵਾਲੀਏ, ਉੱਚੀਆਂ ਪਹਾੜਾਂ ਵਾਲੀ ਮਈਆ, ਅਸੀਂ ਨੌਕਰ ਤੇਰੇ ਆਦਿ ਭੇਟਾਂ ਰਾਹੀਂ ਸ਼ਰਧਾਲੂਆਂ ਨੂੰ ਭਗਤੀ ਰਸ ਵਿਚ ਰੰਗ ਦਿੱਤਾ। ਜਾਗਰਣ ਦੌਰਾਨ ਸਾਰੀ ਰਾਤ ਸ਼ਰਧਾਲੂਆਂ ਲਈ ਕੜ੍ਹੀ ਚੌਲ, ਖੀਰ, ਪੂਰੀ-ਛੋਲੇ, ਦਾਲ-ਰੋਟੀ, ਠੰਢਾ ਜਲਜ਼ੀਰਾ ਅਤੇ ਠੰਢੇ-ਮਿੱਠੇ ਜਲ ਦੀ ਛਬੀਲ ਦਾ ਪ੍ਰਬੰਧ ਕੀਤਾ ਗਿਆ। ਅੰਤ ਵਿਚ ਪ੍ਰੇਮ ਨਗੀਨਾ ਮੋਗਾ ਵਾਲਿਆਂ ਨੇ ਤਾਰਾ ਰਾਣੀ ਦੀ ਕਥਾ ਕਰ ਕੇ ਜਾਗਰਣ ਦਾ ਸਮਾਪਨ ਕੀਤਾ। ਇਸ ਮੌਕੇ ਕੰਜਕ ਪੂਜਣ ਦੀ ਰਸਮ ਵੀ ਅਦਾ ਕੀਤੀ ਗਈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਜਾਗਰਣ ਦੇ ਸਫਲ ਆਯੋਜਨ ਵਿਚ ਸਹਿਯੋਗ ਦੇਣ ਵਾਲੇ ਸਾਰੇ ਮੁੱਖ ਮਹਿਮਾਨਾਂ, ਪਤਵੰਤਿਆਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਡਾ. ਵੇਦਪਾਲ ਦਾ ਡਿਜ਼ਾਈਨ ਪੇਟੈਂਟ ਮਨਜ਼ੂਰ ਅਗਲੀ ਖ਼ਬਰ ਮਹਿੰਗਾਈ ਨੇ ਪੰਜਾਬ ਦੇ ਕਿਸਾਨ ਮਜ਼ਦੂਰ ਅਤੇ ਆਮ ਲੋਕਾਂ ਦਾ ਕੱਢਿਆ ਕਚੂਮਰ-ਸੁੱਖ ਗਿੱਲ ਖੰਡ ਅਤੇ ਗੁੜ ਪਹੁੰਚੇ 70 ਰੁਪਏ ਤੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।