31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਭਾਜਪਾ ਦਿਹਾਤੀ ਵਲੋਂ ਕਾਨੂੰਨ ਵਿਵਸਥਾ ਨੂੰ ਲੈ ਕੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਪ੍ਰਦਰਸ਼ਨ

ਲੁਧਿਆਣਾ, 31 ਅਗਸਤ (ਰੂਪੇਸ਼ ਕੁਮਾਰ) - ਭਾਜਪਾ ਦਿਹਾਤੀ ਵਲੋਂ ਭਾਜਪਾ ਦਿਹਾਤੀ ਲੁਧਿਆਣਾ ਦੇ ਪ੍ਰਧਾਨ ਗਗਨਦੀਪ ਸਨੀ ਕੈਂਥ ਦੀ ਅਗਵਾਈ ਵਿਚ ਕਾਨੂੰਨ ਵਿਵਸਥਾ ਨੂੰ ਲੈ ਕੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ...

ਅਜੀਤ ਡੈਸਕ 31-08-2026

ਲੁਧਿਆਣਾ, 31 ਅਗਸਤ (ਰੂਪੇਸ਼ ਕੁਮਾਰ) - ਭਾਜਪਾ ਦਿਹਾਤੀ ਵਲੋਂ ਭਾਜਪਾ ਦਿਹਾਤੀ ਲੁਧਿਆਣਾ ਦੇ ਪ੍ਰਧਾਨ ਗਗਨਦੀਪ ਸਨੀ ਕੈਂਥ ਦੀ ਅਗਵਾਈ ਵਿਚ ਕਾਨੂੰਨ ਵਿਵਸਥਾ ਨੂੰ ਲੈ ਕੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਨਾਂ ਨੇ ਪੁਲਿਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਡੀਸੀਪੀ ਲੁਧਿਆਣਾ ਪਰਮਜੀਤ ਸਿੰਘ ਪੰਨੂ ਨੂੰ ਮੰਗ ਪੱਤਰ ਵੀ ਸੌਪਿਆ। ਪ੍ਰਦਰਸ਼ਨ ਕਰ ਰਹੇ ਭਾਜਪਾ ਆਗੂਆਂ ਨੇ ਦੋਸ਼ ਲਗਾਇਆ ਕਿ ਲੁਧਿਆਣਾ ਵਿਚ ਕਾਨੂੰਨ ਵਿਵਸਥਾ ਨਾਂਅ ਦੀ ਕੋਈ ਚੀਜ਼ ਨਹੀਂ ਹੈ। ਦਿਨ ਦਿਹਾੜੇ ਲੋਕਾਂ ਦੇ ਨਾਲ ਲੁੱਟ-ਖੋਹ ਅਤੇ ਸਨੈਚਿੰਗ ਦੀਆਂ ਘਟਨਾਵਾਂ ਹੋ ਰਹੀਆਂ ਹਨ। ਮਗਰ ਪੁਲਿਸ ਇਨ੍ਹਾਂ ਨੂੰ ਵਾਰਦਾਤਾਂ ਨੂੰ ਰੋਕਣ ਦੇ ਵਿਚ ਨਾਕਾਮ ਸਾਬਤ ਹੋ ਰਹੀ ਹੈ, ਜਿਸ ਕਾਰਨ ਅੱਜ ਉਹ ਇਥੇ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਏ ਹਨ। ਉਹ ਪੁਲਿਸ ਨੂੰ ਇਕ ਮਹੀਨੇ ਸਮਾਂ ਦੇ ਕੇ ਚੱਲੇ ਹਨ ਕਿ ਜੇਕਰ ਇਹ ਘਟਨਾਵਾਂ ਨਹੀਂ ਰੁਕਿਆ ਤਾ ਉਹ ਇਸ ਖ਼ਿਲਾਫ਼ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ।

ਪਿਛਲੀ ਖ਼ਬਰ ਘਰੋਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਬਰਾਮਦ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਕਾਕਰੋਚ ਜਨਤਾ ਪਾਰਟੀ ਦੁਆਰਾ ਪ੍ਰਸਤਾਵਿਤ ਵਿਰੋਧ ਪ੍ਰਦਰਸ਼ਨਾਂ ਨੂੰ ਮੁਲਤਵੀ ਕਰਨ ਵਾਲੀ ਪਟੀਸ਼ਨ 'ਤੇ ਸ...