ਸੰਤ ਵਿਸਾਖਾ ਸਿੰਘ ਦਾ 58ਵੀ ਬਰਸੀ ਸਮਾਗਮ 1 ਸਤੰਬਰ ਤੋਂ ਸ਼ੁਰੂ
ਕਿਸ਼ਨਪੁਰਾ ਕਲਾਂ, 30 ਅਗਸਤ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਮਾਲਵੇ ਦੀ ਪ੍ਰਸਿੱਧ ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਵਿਸਾਖਾ ਸਿੰਘ (ਰਚੇਤਾ ਮਾਲਵਾ ਇਤਿਹਾਸ ਗ੍ਰੰਥ) ਕਿਸ਼ਨਪੁਰਾ ਕਲਾਂ ਦੇ ਬਰਸੀ ਸਮਾਗਮ ਗੁਰਦੁਆਰਾ ਕਮੇਟੀ,ਗ੍ਰਾਮ ਪੰਚਾਇਤ, ਨਗਰ ਤੇ ਇਲਾਕਾ ਨਿਵਾਸੀ, ਪ੍ਰਵਾਸੀ ਵੀਰਾਂ ਤੇ ਕਲੱਬਾਂ ਦੇ ਸਹਿਯੋਗ ਨਾਲ ਪੰਥਕ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਜੀ ਕਿਸ਼ਨਪੁਰਾ ਕਲਾਂ ਵਿਖੇ 1 ਸਤੰਬਰ ਤੋਂ ਲੈ ਕੇ 17 ਸਤੰਬਰ ਤੱਕ ਹੋ ਰਹੇ ਹਨ। ਸਮਾਗਮ ਦੀ ਜਾਣਕਾਰੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ ਮਾਨ, ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ, ਖ਼ਜ਼ਾਨਚੀ ਇੰਦਰਜੀਤ ਸਿੰਘ ਹੈਪੀ, ਇਕਾਈ ਪ੍ਰਧਾਨ ਅਜਮੇਰ ਸਿੰਘ ਮਾਨ ਨੇ ਦੱਸਿਆ ਕਿ 1 ਸਤੰਬਰ ਦਿਨ ਮੰਗਲਵਾਰ 16 ਭਾਦੋਂ ਨੂੰ ਸ੍ਰੀ ਅਖੰਡ ਪਾਠਾਂ ਦੀ ਪਹਿਲੀ ਲੜੀ ਆਰੰਭ ਹੋਵੇਗੀ ਜਿਨ੍ਹਾਂ ਦੇ ਭੋਗ 3 ਸਤੰਬਰ ਨੂੰ ਪੈਣ ਉਪਰੰਤ ਲੜੀਆਂ ਆਰੰਭ ਹੋਣਗੀਆਂ।
ਕਿਸ਼ਨਪੁਰਾ ਕਲਾਂ, 30 ਅਗਸਤ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਮਾਲਵੇ ਦੀ ਪ੍ਰਸਿੱਧ ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਵਿਸਾਖਾ ਸਿੰਘ (ਰਚੇਤਾ ਮਾਲਵਾ ਇਤਿਹਾਸ ਗ੍ਰੰਥ) ਕਿਸ਼ਨਪੁਰਾ ਕਲਾਂ ਦੇ ਬਰਸੀ ਸਮਾਗਮ ਗੁਰਦੁਆਰਾ ਕਮੇਟੀ,ਗ੍ਰਾਮ ਪੰਚਾਇਤ, ਨਗਰ ਤੇ ਇਲਾਕਾ ਨਿਵਾਸੀ, ਪ੍ਰਵਾਸੀ ਵੀਰਾਂ ਤੇ ਕਲੱਬਾਂ ਦੇ ਸਹਿਯੋਗ ਨਾਲ ਪੰਥਕ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਜੀ ਕਿਸ਼ਨਪੁਰਾ ਕਲਾਂ ਵਿਖੇ 1 ਸਤੰਬਰ ਤੋਂ ਲੈ ਕੇ 17 ਸਤੰਬਰ ਤੱਕ ਹੋ ਰਹੇ ਹਨ। ਸਮਾਗਮ ਦੀ ਜਾਣਕਾਰੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ ਮਾਨ, ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ, ਖ਼ਜ਼ਾਨਚੀ ਇੰਦਰਜੀਤ ਸਿੰਘ ਹੈਪੀ, ਇਕਾਈ ਪ੍ਰਧਾਨ ਅਜਮੇਰ ਸਿੰਘ ਮਾਨ ਨੇ ਦੱਸਿਆ ਕਿ 1 ਸਤੰਬਰ ਦਿਨ ਮੰਗਲਵਾਰ 16 ਭਾਦੋਂ ਨੂੰ ਸ੍ਰੀ ਅਖੰਡ ਪਾਠਾਂ ਦੀ ਪਹਿਲੀ ਲੜੀ ਆਰੰਭ ਹੋਵੇਗੀ ਜਿਨ੍ਹਾਂ ਦੇ ਭੋਗ 3 ਸਤੰਬਰ ਨੂੰ ਪੈਣ ਉਪਰੰਤ ਲੜੀਆਂ ਆਰੰਭ ਹੋਣਗੀਆਂ। ਉਨ੍ਹਾਂ ਕਿਹਾ ਕਿ ਬਰਸੀ ਸਮਾਗਮ ਸਬੰਧੀ ਗੁਰੂ ਘਰ ਵਿਚ ਵੱਖ-ਵੱਖ ਤਿਆਰੀਆਂ ਮੁਕੰਮਲ ਹਨ। ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ ਦੱਸਿਆ ਕਿ 16 ਸਤੰਬਰ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਸਾਰੇ ਨਗਰ ਦੀ ਪ੍ਰਕਰਮਾ ਕਰਕੇ ਸ਼ਾਮ ਨੂੰ ਸਮਾਪਤ ਹੋਵੇਗਾ ਤੇ 17 ਸਤੰਬਰ ਨੂੰ ਅਖੰਡ ਪਾਠਾਂ ਦੀਆਂ ਲੜੀਆਂ ਦੇ ਭੋਗ ਪੈਣ ਉਪਰੰਤ ਪੰਥ ਪ੍ਰਸਿੱਧ ਕਥਾਵਾਚਕ, ਉੱਚ ਕੋਟੀ ਦੇ ਵਿਦਵਾਨ ਤੇ ਹੋਰ ਸੰਤ ਮਹਾਂਪੁਰਸ਼, ਰਾਗੀ ਢਾਡੀ ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਪ੍ਰਬੰਧਕਾਂ ਨੇ ਦੱਸਿਆ ਕਿ 17 ਸਤੰਬਰ ਨੂੰ ਅੰਮ੍ਰਿਤ ਸੰਚਾਰ ਹੋਵੇਗਾ। ਇਸ ਮੌਕੇ ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ, ਪ੍ਰਧਾਨ ਮਹਿੰਦਰ ਸਿੰਘ ਮਾਨ, ਖ਼ਜ਼ਾਨਚੀ ਇੰਦਰਜੀਤ ਸਿੰਘ ਹੈਪੀ, ਗੁਰਜੰਟ ਸਿੰਘ, ਅੰਗਰੇਜ਼ ਸਿੰਘ ਮਾਣੀਆਂ, ਜਸਪ੍ਰੀਤ ਸਿੰਘ ਜੱਸੀ, ਗੋਪੀ ਮਾਣੀਆਂ, ਜਗਤਾਰ ਸਿੰਘ ਸਾਗੂ, ਗੁਰਮੀਤ ਸਿੰਘ ਲਾਡੀ, ਗੁਰਮੀਤ ਸਿੰਘ ਭਲਵਾਨ ਆਦਿ ਸੇਵਾਦਾਰ ਹਾਜ਼ਰ ਸਨ।