31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

137 ਵੀਂ ਮਨ ਕੀ ਬਾਤ ਪ੍ਰਧਾਨ ਮੰਤਰੀ ਦਾ ਭਾਸ਼ਣ ਮੋਗਾ ਵਿਚ ਸਫ਼ਾਈ ਮੁਹਿੰਮ ਤਹਿਤ ਸੁਣਿਆ ਗਿਆ-ਤਿਆਗੀ

ਮੋਗਾ, 30 ਅਗਸਤ (ਸੁਰਿੰਦਰਪਾਲ ਸਿੰਘ)-ਪ੍ਰਧਾਨ ਮੰਤਰੀ ਮੋਦੀ ਦੇ 137ਵੇਂ ਮਨ ਕੀ ਬਾਤ ਪ੍ਰੋਗਰਾਮ ਨੂੰ ਮੋਗਾ ਜ਼ਿਲ੍ਹੇ ਵਿਚ ਸ਼ਾਨਦਾਰ ਢੰਗ ਨਾਲ ਸੁਣਿਆ ਗਿਆ। ਭਾਜਪਾ ਨੇ ਜੀ.

ਅਜੀਤ ਡੈਸਕ 31-08-2026
ਮੋਗਾ, 30 ਅਗਸਤ (ਸੁਰਿੰਦਰਪਾਲ ਸਿੰਘ)-ਪ੍ਰਧਾਨ ਮੰਤਰੀ ਮੋਦੀ ਦੇ 137ਵੇਂ ਮਨ ਕੀ ਬਾਤ ਪ੍ਰੋਗਰਾਮ ਨੂੰ ਮੋਗਾ ਜ਼ਿਲ੍ਹੇ ਵਿਚ ਸ਼ਾਨਦਾਰ ਢੰਗ ਨਾਲ ਸੁਣਿਆ ਗਿਆ। ਭਾਜਪਾ ਨੇ ਜੀ.ਟੀ. ਰੋਡ ‘ਤੇ ਭਗਤ ਸਿੰਘ ਮਾਰਕੀਟ ਵਿਚ ਇਕ ਵੱਡੀ ਸਕਰੀਨ ਲਗਾਈ, ਜਿੱਥੇ ਵਰਕਰਾਂ ਅਤੇ ਸਥਾਨਕ ਨਿਵਾਸੀਆਂ ਨੇ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਿਆ। ਖ਼ਾਸ ਗੱਲ ਇਹ ਸੀ ਕਿ ਇਸ ਸਮੇਂ ਦੌਰਾਨ ਕੜ੍ਹੀ-ਚਾਵਲਾਂ ਦਾ ਲੰਗਰ ਲਗਾਇਆ ਗਿਆ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਇਕ ਸਫ਼ਾਈ ਮੁਹਿੰਮ ਵੀ ਚਲਾਈ ਗਈ ਜਿਸ ਨਾਲ ਪ੍ਰਧਾਨ ਮੰਤਰੀ ਦੇ ਸਫ਼ਾਈ ਸੰਦੇਸ਼ ਨੂੰ ਠੋਸ ਰੂਪ ਮਿਲਦਾ ਪ੍ਰਤੀਤ ਹੋਇਆ। ਪ੍ਰਧਾਨ ਮੰਤਰੀ ਦਾ ਸੰਦੇਸ਼ ਇਹ ਐਪੀਸੋਡ ਨਸ਼ਾ ਛੁਡਾਊ, ਮਹਿਲਾ ਸਸ਼ਕਤੀਕਰਨ ਅਤੇ ਸਫ਼ਾਈ ‘ਤੇ ਕੇਂਦਰਿਤ ਸੀ। ਖ਼ਾਸ ਤੌਰ ‘ਤੇ ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਨਸ਼ਾ ਮੁਕਤ ਭਾਰਤ ਮੁਹਿੰਮ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ, ਵਿਨੇ ਸ਼ਰਮਾ, ਤਿਰਲੋਚਨ ਸਿੰਘ ਗਿੱਲ, ਵਿਜੇ ਸ਼ਰਮਾ, ਦੇਵ ਪ੍ਰਿਆ ਤਿਆਗੀ, ਵਿੱਕੀ ਸਿਤਾਰਾ, ਟੋਨੀ ਸਿਤਾਰਾ, ਮੁਨੀਸ਼ ਮੇਨਰੋਏ, ਦੀਪਕ ਕੌੜਾ, ਹੈਪੀ ਮੰਡਲ ਪ੍ਰਧਾਨ, ਵਿਜੇ ਮਿਸ਼ਰਾ, ਉਮਾਕਾਂਤ ਰਾਏ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਡੀ.ਸੀ. ਦਫ਼ਤਰ ਮੋਗਾ ਸਾਹਮਣੇ ਅਣਮਿਥੇ ਸਮੇਂ ਲਈ ਧਰਨੇ ਸ਼ੁਰੂ ਕੀਤੇ-ਬਲੌਰ ਸਿੰਘ ਘੱਲ ਕਲਾਂ ਅਮਰੀਕਾ ਸਰਕਾਰ ਨਾਲ ਮੁਕਤ ਵਪਾਰ... ਅਗਲੀ ਖ਼ਬਰ ਸਿਵਲ ਸੁਸਾਇਟੀ ਮੋਗਾ ਤੇ ਕਾਲਜ ਦੇ ਪੁਰਾਣੇ ਵਿਦਿਆਰਥੀ ਮਨਾਉਣਗੇ ਡੀ. ਐਮ. ਕਾਲਜ ਦੀ ਸੌ ਸਾਲਾ ਸ਼ਤਾਬਦੀ ਕਾਲਜ ਦੀ ਮੈਨੇਜਮੈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।