ਸਕੂਲ ਆਫ਼ ਐਜੂਕੇਸ਼ਨ ਸੰਸਥਾ ਦੇ ਵਿਦਿਆਰਥੀਆਂ ਨੇ ਸੰਸਥਾ ਵਿਚ ਵੀ ਰੱਖੜੀ ਦਾ ਤਿਉਹਾਰ ਮਨਾਇਆ
ਮੋਗਾ, 30 ਅਗਸਤ (ਸੁਰਿੰਦਰਪਾਲ ਸਿੰਘ)-ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਇਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ ਜਿਸ ਵਿਚ ਹਰ ਖ਼ਾਸ ਤਿਉਹਾਰ ਨੂੰ ਬੜੀ ਖ਼ੁਸ਼ੀ ਅਤੇ ਉਮੰਗ ਨਾਲ ਮਨਾਇਆ ਜਾਂਦਾ ਹੈ। ਭਾਵੇਂ ਕੋਈ ਧਾਰਮਿਕ ਦਿਵਸ ਹੋਵੇ ਅਤੇ ਭਾਵੇਂ ਕੋਈ ਸਮਾਜਿਕ ਦਿਵਸ, ਇਸ ਸੰਸਥਾ ਦੇ ਵਿਦਿਆਰਥੀ ਸਬੰਧਿਤ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ।
ਮੋਗਾ, 30 ਅਗਸਤ (ਸੁਰਿੰਦਰਪਾਲ ਸਿੰਘ)-ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਇਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ ਜਿਸ ਵਿਚ ਹਰ ਖ਼ਾਸ ਤਿਉਹਾਰ ਨੂੰ ਬੜੀ ਖ਼ੁਸ਼ੀ ਅਤੇ ਉਮੰਗ ਨਾਲ ਮਨਾਇਆ ਜਾਂਦਾ ਹੈ। ਭਾਵੇਂ ਕੋਈ ਧਾਰਮਿਕ ਦਿਵਸ ਹੋਵੇ ਅਤੇ ਭਾਵੇਂ ਕੋਈ ਸਮਾਜਿਕ ਦਿਵਸ, ਇਸ ਸੰਸਥਾ ਦੇ ਵਿਦਿਆਰਥੀ ਸਬੰਧਿਤ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਇਸ ਸਕੂਲ ਵਿਚ ਭੈਣ-ਭਰਾ ਦੇ ਪਵਿੱਤਰ ਬੰਧਨ ਦਾ ਤਿਉਹਾਰ ਰੱਖੜੀ ਵੀ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਸਕੂਲ ਦੀਆਂ ਲੜਕੀਆਂ ਵਲੋਂ ਆਪਣੇ ਹੱਥੀਂ ਰੱਖੜੀਆਂ ਤਿਆਰ ਕੀਤੀਆਂ ਗਈਆਂ ਜਿਸ ਵਿਚ ਉਨ੍ਹਾਂ ਨੇ ਬੜੇ ਹੀ ਆਕਰਸ਼ਿਤ ਡਿਜ਼ਾਈਨ ਤਿਆਰ ਕਰ ਕੇ ਬਾਜ਼ਾਰੀ ਰੱਖੜੀਆਂ ਨੂੰ ਵੀ ਮਾਤ ਪਾ ਦਿੱਤੀ। ਵੱਖ-ਵੱਖ ਆਕਾਰਾਂ ਅਤੇ ਡਿਜ਼ਾਈਨਾਂ ਦੀਆਂ ਇਨ੍ਹਾਂ ਰੱਖੜੀਆਂ ਨੂੰ ਭੈਣਾਂ (ਵਿਦਿਆਰਥਣਾਂ) ਨੇ ਆਪਣੇ ਵਿਦਿਆਰਥੀ ਭਰਾਵਾਂ ਦੇ ਗੁੱਟ ‘ਤੇ ਵੀ ਸਜਾਇਆ। ਇਸ ਦੇ ਨਾਲ-ਨਾਲ ਲੜਕਿਆਂ ਵਲੋਂ ਵੀ ਭੈਣਾਂ ਲਈ ਹੱਥੀਂ ਗਿਫ਼ਟ ਬਾਕਸ ਤਿਆਰ ਕੀਤੇ ਗਏ। ਇਹ ਗਿਫ਼ਟ ਬਾਕਸ ਵੀ ਦੇਖਣੇ ਹੀ ਬਣਦੇ ਸਨ। ਇਸ ਤਰ੍ਹਾਂ ਸਕੂਲ ਦੇ ਵਿਦਿਆਰਥੀਆਂ ਨੇ ਰੱਖੜੀ ਅਤੇ ਗਿਫ਼ਟ ਬਾਕਸ ਦਾ ਅਦਾਨ ਪ੍ਰਦਾਨ ਕਰ ਕੇ ਇਸ ਪਵਿੱਤਰ ਬੰਧਨ ਦਾ, ਭੈਣ-ਭਰਾ ਦੇ ਆਤਮਿਕ ਪਿਆਰ ਦਾ ਪ੍ਰਗਟਾਵਾ ਕੀਤਾ। ਇਸ ਸਮੇਂ ਤਿਆਰ ਕੀਤੀਆਂ ਗਈਆਂ ਰੱਖੜੀਆਂ, ਰੱਖੜੀ-ਥਾਲੀ ਅਤੇ ਗਿਫ਼ਟ ਬਾਕਸਾਂ ਦੀ ਨੁਮਾਇਸ਼ ਵੀ ਲਗਾਈ ਗਈ ਜਿਸ ਨੂੰ ਮਾਪਿਆਂ ਵਲੋਂ ਉਤਸ਼ਾਹ ਪੂਰਵਕ ਹੁੰਗਾਰਾ ਮਿਲਿਆ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਕਿਹਾ ਕਿ ਅਜਿਹੇ ਤਿਉਹਾਰ ਸਾਡੇ ਜੀਵਨ ਵਿਚ ਰੰਗੀਨੀ ਹੁਲਾਸ ਪੈਦਾ ਕਰਦੇ ਹਨ ਅਤੇ ਨਵੀਆਂ ਉਮੰਗਾਂ ਜਗਾਉਂਦੇ ਹਨ। ਇਸ ਲਈ ਸਾਨੂੰ ਇਨ੍ਹਾਂ ਤਿਉਹਾਰਾਂ ਨੂੰ ਬੜੀ ਪਵਿੱਤਰਤਾ, ਸ਼ਰਧਾ ਨਾਲ ਮਨਾਉਣਾ ਚਾਹੀਦਾ ਹੈ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ਸ਼ੈਰੀ ਢਿੱਲੋਂ ਵਾਈਸ ਚੇਅਰਮੈਨ, ਗੁਰਮੀਤ ਸਿੰਘ ਗਿੱਲ ਸਰਪੰਚ ਵਿੱਤ ਸਕੱਤਰ ਨੇ ਵੀ ਸਾਰੇ ਵਿਦਿਆਰਥੀਆਂ ਨੂੰ ਰੱਖੜੀ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਤਿਉਹਾਰ ਸਾਡਾ ਵਿਰਸਾ ਹਨ। ਸਾਨੂੰ ਇਨ੍ਹਾਂ ਨੂੰ ਬੜੀ ਸੰਜੀਦਗੀ ਨਾਲ ਮਨਾਉਂਦੇ ਹੋਏ ਇਸ ਵਿਰਸੇ ਰੂਪੀ ਤਿਉਹਾਰਾਂ ਦੀ ਸੰਭਾਲ ਕਰਨੀ ਚਾਹੀਦੀ ਹੈ।