31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਡੇਰਾਬੱਸੀ ਵਿਖੇ 'ਆਪ' ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਵਲੋਂ ਅਹਿਮ ਮੀਟਿੰਗ ਅੱਜ

ਡੇਰਾਬੱਸੀ (ਮੁਹਾਲੀ), 31 ਅਗਸਤ (ਰਣਬੀਰ ਸਿੰਘ ਪੜ੍ਹੀ) - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਅੱਜ ਡੇਰਾਬੱਸੀ ਦੇ ਕਮਿਊਨਿਟੀ ਸੈਂਟਰ ਹਾਲ ਵਿਖੇ ਪਾਰਟੀ ਦੇ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਅਤੇ ਜ਼ਮੀਨੀ ਹਕੀਕਤਾਂ...

ਅਜੀਤ ਡੈਸਕ 31-08-2026

ਡੇਰਾਬੱਸੀ (ਮੁਹਾਲੀ), 31 ਅਗਸਤ (ਰਣਬੀਰ ਸਿੰਘ ਪੜ੍ਹੀ) - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ  ਇੰਚਾਰਜ ਮਨੀਸ਼ ਸਿਸੋਦੀਆ ਅੱਜ ਡੇਰਾਬੱਸੀ ਦੇ ਕਮਿਊਨਿਟੀ ਸੈਂਟਰ ਹਾਲ ਵਿਖੇ ਪਾਰਟੀ ਦੇ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਅਤੇ ਜ਼ਮੀਨੀ ਹਕੀਕਤਾਂ ਦਾ ਜਾਇਜ਼ਾ ਲੈਣ ਲਈ ਇਕ ਅਹਿਮ ਮੀਟਿੰਗ ਕਰਨ ਜਾ ਰਹੇ ਹਨ। ਇਹ ਮੀਟਿੰਗ ਬਾਅਦ ਦੁਪਹਿਰ ਲਗਭਗ 3:00 ਵਜੇ ਸ਼ੁਰੂ ਹੋਵੇਗੀ ਅਤੇ ਕਰੀਬ 4:00 ਵਜੇ ਤੱਕ ਚੱਲੇਗੀ, ਜਿਸ ਦੌਰਾਨ ਹਲਕੇ ਦੇ ਸਮੁੱਚੇ ਬੂਥ ਪੱਧਰੀ ਕੰਮਕਾਜ ਦੀ ਡੂੰਘਾਈ ਨਾਲ ਸਮੀਖਿਆ ਕੀਤੀ ਜਾਵੇਗੀ।
ਇਸ ਬੈਠਕ ਦੀ ਮੁੱਖ ਖ਼ਾਸੀਅਤ ਇਹ ਹੈ ਕਿ ਇਸ ਵਿਚ ਆਮ ਵਰਕਰਾਂ, ਸਰਪੰਚਾਂ ਜਾਂ ਕੌਂਸਲਰਾਂ ਦਾ ਕੋਈ ਜਨਤਕ ਇਕੱਠ ਨਹੀਂ ਹੋਵੇਗਾ, ਸਗੋਂ ਇਹ ਸਿਰਫ਼ ਡੇਰਾਬੱਸੀ ਹਲਕੇ ਦੇ 294 ਬੂਥ ਇੰਚਾਰਜਾਂ ਅਤੇ 16 ਬਲਾਕ ਪ੍ਰਧਾਨਾਂ ਤੱਕ ਹੀ ਸੀਮਿਤ ਰਹੇਗੀ। ਮੀਟਿੰਗ ਹਾਲ ਵਿਚ ਦਾਖ਼ਲੇ ਲਈ ਪਾਰਟੀ ਵਲੋਂ ਜਾਰੀ ਸ਼ਨਾਖ਼ਤੀ ਕਾਰਡ (ਆਈ-ਕਾਰਡ) ਲਾਜ਼ਮੀ ਕੀਤਾ ਗਿਆ ਹੈ ਅਤੇ ਬਿਨਾਂ ਕਾਰਡ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਅੰਦਰੂਨੀ ਸਮੀਖਿਆ ਬੈਠਕ ਤੋਂ ਮੀਡੀਆ ਨੂੰ ਵੀ ਦੂਰ ਰੱਖਿਆ ਗਿਆ ਹੈ।
ਸੂਤਰਾਂ ਅਨੁਸਾਰ ਇਸ ਮੀਟਿੰਗ ਦਾ ਮੁੱਖ ਏਜੰਡਾ ਜ਼ਮੀਨੀ ਪੱਧਰ 'ਤੇ ਤਾਇਨਾਤ ਅਹੁਦੇਦਾਰਾਂ ਦੀ ਸਰਗਰਮੀ ਨੂੰ ਪਰਖਣਾ ਹੈ। ਸਿਸੋਦੀਆ ਵਲੋਂ ਹਰੇਕ ਬੂਥ ਇੰਚਾਰਜ ਦੀ ਹਾਜ਼ਰੀ ਯਕੀਨੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਕੋਲੋਂ ਸਿੱਧੇ ਸਵਾਲ-ਜਵਾਬ ਕੀਤੇ ਜਾਣਗੇ। ਖ਼ਾਸ ਤੌਰ 'ਤੇ ਵੋਟਰ ਸੂਚੀਆਂ (ਐੱਸ.ਆਈ.ਆਰ.) ਸੰਬੰਧੀ, ਬੀ.ਐੱਲ.ਓਜ਼ ਨਾਲ ਤਾਲਮੇਲ, ਹਲਕੇ ਵਿਚ ਕੱਟੀਆਂ ਗਈਆਂ ਵੋਟਾਂ ਦੇ ਕਾਰਨਾਂ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਸਥਾਰਤ ਰਿਪੋਰਟ ਲਈ ਜਾਵੇਗੀ। ਇਸ ਤੋਂ ਇਲਾਵਾ, ਹਲਕਾ ਵਿਧਾਇਕ ਦੇ ਕੰਮਕਾਜ ਅਤੇ ਪਾਰਟੀ ਸਰਵੇਖਣਾਂ ਦੀ ਹਕੀਕਤ ਜਾਣਨ ਲਈ ਵਰਕਰਾਂ ਤੋਂ ਖੁੱਲ੍ਹਾ ਫੀਡਬੈਕ ਲਿਆ ਜਾਵੇਗਾ, ਤਾਂ ਜੋ ਆਉਣ ਵਾਲੀਆਂ ਸਿਆਸੀ ਚੁਣੌਤੀਆਂ ਲਈ ਸੰਗਠਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

ਪਿਛਲੀ ਖ਼ਬਰ ਅਸੀਂ ਸ. ਬੇਅੰਤ ਸਿੰਘ ਦੀ ਵਿਰਾਸਤ ਦਾ ਸਨਮਾਨ ਕਰਦੇ ਹੋਏ ਨਸ਼ਿਆਂ ਨੂੰ ਕਰਾਂਗੇ ਖ਼ਤਮ- ਰਵਨੀਤ ਸਿੰਘ ਬਿੱਟੂ ਅਗਲੀ ਖ਼ਬਰ ਘਰੋਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਬਰਾਮਦ