02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਭਾਰਤ ਤੇ ਚੀਨ ਦੇ ਸੰਬੰਧ ਸੁਧਾਰ ਦੇ ਸਹੀ ਰਸਤੇ 'ਤੇ-ਚੀਨੀ ਵਿਦੇਸ਼ ਮੰਤਰੀ

ਅਜੀਤ ਡੈਸਕ 27-03-2026
ਬੀਜਿੰਗ, 26 ਮਾਰਚ (ਪੀ. ਟੀ. ਆਈ.)-ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਭਾਰਤ ਅਤੇ ਚੀਨ ਦੇ ਸੰਬੰਧ ਸੁਧਾਰ ਦੇ ਸਹੀ ਰਸਤੇ 'ਤੇ ਚੱਲ ਪਏ ਹਨ ਅਤੇ ਦੋਵਾਂ ਦੇ ਸਾਂਝੇ ਹਿੱਤ ਮਤਭੇਦਾਂ ਤੋਂ ਕਿਤੇ ਵੱਧ ਹਨ | ਸੱਤਾਧਾਰੀ ਕਮਿਊਨਿਸਟ ਪਾਰਟੀ ਆਫ਼ ਚਾਈਨਾ (ਸੀ.ਪੀ.ਸੀ.) ਦੇ ਰਾਜਨੀਤਿਕ ਬਿਊਰੋ ਦੇ ਮੈਂਬਰ ਵਾਂਗ ਯੀ ਨੇ ਭਾਰਤੀ ਰਾਜਦੂਤ ਪ੍ਰਦੀਪ ਰਾਵਤ ਨਾਲ ਵਿਦਾਇਗੀ ਮੁਲਾਕਾਤ ਦੌਰਾਨ ਕਿਹਾ ਕਿ ਗੁੰਝਲਦਾਰ ਅਤੇ ਅਸ਼ਾਂਤ ਅੰਤਰਰਾਸ਼ਟਰੀ ਸਥਿਤੀ ਦਾ ਸਾਹਮਣਾ ਕਰਦੇ ਹੋਏ ਚੀਨ ਦੋਵਾਂ ਦੇਸ਼ਾਂ ਦੇ ਨੇਤਾਵਾਂ ਵਲੋਂ ਪ੍ਰਾਪਤ ਮਹੱਤਵਪੂਰਨ ਸਹਿਮਤੀ ਨੂੰ ਲਾਗੂ ਕਰਨ ਲਈ ਭਾਰਤ ਨਾਲ ਕੰਮ ਕਰਨ ਲਈ ਤਿਆਰ ਹੈ | ਉਨ੍ਹਾਂ ਕਿਹਾ ਕਿ ਚੀਨ ਇਕ ਦੂਜੇ ਨੂੰ ਖਤਰੇ ਦੀ ਬਜਾਏ ਵਿਕਾਸ ਦੇ ਮੌਕਿਆਂ ਵਜੋਂ ਦੇਖਣ ਦੇ ਸਿਧਾਂਤ ਨੂੰ ਬਰਕਰਾਰ ਰੱਖਦਾ ਹੈ ਅਤੇ ਇਕ-ਦੂਜੇ ਨਾਲ ਮੁਕਾਬਲੇਬਾਜ਼ ਦੀ ਬਜਾਏ ਭਾਈਵਾਲ ਵਜੋਂ ਪੇਸ਼ ਆਉਂਦਾ ਹੈ | ਉਨ੍ਹਾਂ ਕਿਹਾ ਕਿ ਚੀਨ ਅਤੇ ਭਾਰਤ ਦੇ ਆਧੁਨਿਕੀਕਰਨ ਤੋਂ ਬਿਨਾਂ ਦੁਨੀਆ ਦਾ ਆਧੁਨਿਕੀਕਰਨ ਨਹੀਂ ਹੋ ਸਕਦਾ | ਚੀਨ ਵੱਖ-ਵੱਖ ਖੇਤਰਾਂ 'ਚ ਆਪਸੀ ਲਾਭਦਾਇਕ ਸਹਿਯੋਗ ਨੂੰ ਵਧਾਉਣ, 'ਗਲੋਬਲ ਸਾਊਥ' ਦੇ ਸਾਂਝੇ ਹਿੱਤਾਂ ਦੀ ਰਾਖੀ ਕਰਨ, 'ਬਿ੍ਕਸ' ਵਰਗੇ ਵਿਧੀਆਂ ਦੇ ਅੰਦਰ ਬਹੁਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਚੀਨ-ਭਾਰਤ ਸੰਬੰਧਾਂ 'ਚ ਮੁਸ਼ਕਲ ਨਾਲ ਪ੍ਰਾਪਤ ਸਕਾਰਾਤਮਕ ਗਤੀ ਨੂੰ ਮਜ਼ਬੂਤ ਕਰਨ ਲਈ ਵੀ ਤਿਆਰ ਹੈ | ਭਾਰਤ ਇਸ ਸਾਲ ਦੇ ਅੰਤ ਵਿਚ 'ਬਿ੍ਕਸ' (ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ) ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ, ਜਿਸ 'ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੰਮੇਲਨ 'ਚ ਸ਼ਾਮਿਲ ਹੋਣ ਦੀ ਉਮੀਦ ਹੈ | ਜ਼ਿਕਰਯੋਗ ਹੈ ਕਿ ਭਾਰਤ, ਚੀਨ ਸੰਬੰਧ, ਜੋ ਕਿ ਗਲਵਾਨ ਘਾਟੀ (ਲੱਦਾਖ) 'ਚ 2020 ਦੇ ਫ਼ੌਜੀ ਅੜਿੱਕੇ ਤੋਂ ਬਾਅਦ ਪੰਜ ਸਾਲਾਂ ਤੋਂ ਵੱਧ ਸਮੇਂ ਤੋਂ ਪਟੜੀ ਤੋਂ ਲੱਥੇ ਹੋਏ ਸਨ, ਸਾਲ 2024 'ਚ 'ਬਿ੍ਕਸ' ਸੰਮੇਲਨ ਦੌਰਾਨ ਰੂਸ ਦੇ ਕਾਜ਼ਾਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਅਤੇ ਪਿਛਲੇ ਸਾਲ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਸੰਮੇਲਨ ਦੇ ਮੌਕੇ ਤਿਆਨਜਿਨ 'ਚ ਹੋਈਆਂ ਮੁਲਾਕਾਤਾਂ ਤੋਂ ਬਾਅਦ ਸੁਧਰੇ ਹਨ |
ਪਿਛਲੀ ਖ਼ਬਰ ਪੀ.ਡਬਲਿਊ.ਡੀ. ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਵਲੋਂ ਇਕੱਤਰਤਾ <br/> ਅਗਲੀ ਖ਼ਬਰ ਭਾਰਤੀ ਏਅਰਲਾਈਨਾਂ ਗਰਮੀਆਂ ਦੇ ਸ਼ਡਿਊਲ 'ਚ ਚਲਾਉਣਗੀਆਂ 10 ਫ਼ੀਸਦ ਘੱਟ ਉਡਾਣਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।