02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਭਾਰਤੀ ਏਅਰਲਾਈਨਾਂ ਗਰਮੀਆਂ ਦੇ ਸ਼ਡਿਊਲ 'ਚ ਚਲਾਉਣਗੀਆਂ 10 ਫ਼ੀਸਦ ਘੱਟ ਉਡਾਣਾਂ

ਅਜੀਤ ਡੈਸਕ 27-03-2026
ਨਵੀਂ ਦਿੱਲੀ/ਮੁੰਬਈ, 26 ਮਾਰਚ (ਪੀ.ਟੀ.ਆਈ.)-ਭਾਰਤੀ ਏਅਰਲਾਈਨਾਂ 29 ਮਾਰਚ ਤੋਂ ਸ਼ੁਰੂ ਹੋ ਰਹੇ ਗਰਮੀਆਂ ਦੇ ਸ਼ਡਿਊਲ ਦੌਰਾਨ 23,000 ਤੋਂ ਥੋੜ੍ਹੀ ਜ਼ਿਆਦਾ ਹਫ਼ਤਾਵਾਰੀ ਘਰੇਲੂ ਉਡਾਣਾਂ ਚਲਾਉਣ ਲਈ ਤਿਆਰ ਹਨ, ਜੋ ਕਿ ਇਕ ਸਾਲ ਪਹਿਲਾਂ ਇਸੇ ਸਮੇਂ ਦÏਰਾਨ ਉਡਾਣ ਭਰੀਆਂ ਸੇਵਾਵਾਂ ਨਾਲੋਂ 10 ਪ੍ਰਤੀਸ਼ਤ ਘੱਟ ਹੈ | ਹਵਾਬਾਜ਼ੀ ਨਿਗਰਾਨੀ ਡੀ.ਜੀ.ਸੀ.ਏ. ਨੇ 9 ਸ਼ਡਿਊਲ ਏਅਰਲਾਈਨਾਂ ਲਈ ਘਰੇਲੂ ਉਡਾਣਾਂ ਦਾ ਗਰਮੀਆਂ ਦਾ ਸ਼ਡਿਊਲ ਪ੍ਰਕਾਸ਼ਿਤ ਕੀਤਾ ਹੈ, ਜੋ ਕਿ 29 ਮਾਰਚ ਤੋਂ 24 ਅਕਤੂਬਰ ਤੱਕ ਹੈ | ਡੀ.ਜੀ.ਸੀ.ਏ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਏਅਰਲਾਈਨਾਂ ਪਿਛਲੇ ਗਰਮੀਆਂ ਦੇ ਸ਼ਡਿਊਲ ਦੇ ਮੁਕਾਬਲੇ 2026 ਦੇ ਗਰਮੀਆਂ ਦੇ ਸ਼ਡਿਊਲ ਵਿਚ ਲਗਭਗ 10 ਫ਼ੀਸਦ ਘੱਟ ਉਡਾਣਾਂ ਚਲਾਉਣਗੀਆਂ | 2025 ਦੇ ਗਰਮੀਆਂ ਦੇ ਸ਼ਡਿਊਲ ਦÏਰਾਨ, 25,610 ਹਫ਼ਤਾਵਾਰੀ ਉਡਾਣਾਂ ਸਨ | ਇਸ ਅਨੁਸਾਰ ਕੁੱਲ ਗਿਣਤੀ ਲਗਭਗ 23,049 ਹਫ਼ਤਾਵਾਰੀ ਉਡਾਣਾਂ ਹੋਵੇਗੀ |

ਪਿਛਲੀ ਖ਼ਬਰ ਭਾਰਤ ਤੇ ਚੀਨ ਦੇ ਸੰਬੰਧ ਸੁਧਾਰ ਦੇ ਸਹੀ ਰਸਤੇ 'ਤੇ-ਚੀਨੀ ਵਿਦੇਸ਼ ਮੰਤਰੀ ਅਗਲੀ ਖ਼ਬਰ ਡੇਢ ਘੰਟਾ ਹਵਾ 'ਚ ਚੱਕਰ ਲਾਉਣ ਬਾਅਦ ਮਮਤਾ ਦਾ ਹੈਲੀਕਾਪਟਰ ਹਵਾਈ ਅੱਡੇ 'ਤੇ ਉਤਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।