02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਡੇਢ ਘੰਟਾ ਹਵਾ 'ਚ ਚੱਕਰ ਲਾਉਣ ਬਾਅਦ ਮਮਤਾ ਦਾ ਹੈਲੀਕਾਪਟਰ ਹਵਾਈ ਅੱਡੇ 'ਤੇ ਉਤਰਿਆ

ਅਜੀਤ ਡੈਸਕ 27-03-2026
ਕੋਲਕਾਤਾ, 26 ਮਾਰਚ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਉਸ ਸਮੇਂ ਵੱਡੇ ਹਾਦਸੇ ਤੋਂ ਵਾਲ-ਵਾਲ ਬਚ ਗਏ, ਜਦੋਂ ਤਕਰੀਬਨ ਡੇਢ ਘੰਟਾ ਹਵਾ 'ਚ ਚੱਕਰ ਲਾਉਣ ਤੋਂ ਬਾਅਦ ਉਨ੍ਹਾਂ ਦਾ ਹੈਲੀਕਾਪਟਰ ਦਮਦਮ ਹਵਾਈ ਅੱਡੇ 'ਤੇ ਉਤਰਨ 'ਚ ਸਫਲ ਰਿਹਾ | ਵੀਰਵਾਰ ਸ਼ਾਮ 5.18 ਵਜੇ ਉਨ੍ਹਾਂ ਦਾ ਹੈਲੀਕਾਪਟਰ ਹੇਠਾਂ ਉਤਰਨ 'ਚ ਸਫਲ ਹੋਇਆ | ਪਾਂਡੇਸ਼ਵਰ ਅਤੇ ਦੂਬਰਾਜਪੁਰ 'ਚ ਰੈਲੀ ਕਰਨ ਤੋਂ ਬਾਅਦ ਮੁੱਖ ਮੰਤਰੀ ਕੋਲਕਾਤਾ ਵਾਪਸ ਆ ਰਹੇ ਸਨ | ਮਮਤਾ ਅੰਡਾਲ ਹਵਾਈ ਅੱਡੇ ਤੋਂ 3.19 ਵਜੇ ਰਵਾਨਾ ਹੋਏ ਸਨ | ਕੋਲਕਾਤਾ ਪਹੁੰਚਣ ਤੋਂ ਪਹਿਲਾਂ ਹੀ ਭਾਰੀ ਮੀਂਹ ਅਤੇ ਹਨੇ੍ਹਰੀ ਚੱਲਣ ਲੱਗੀ | 3.55 ਵਜੇ ਕੋਲਕਾਤਾ ਉਤਰਨਾ ਸੀ ਪਰ ਦਮਦਮ ਪੁੱਜਣ ਤੋਂ ਪਹਿਲਾਂ ਹੀ ਮੌਸਮ ਖਰਾਬ ਹੋ ਗਿਆ ਅਤੇ ਤਕਰੀਬਨ ਡੇਢ ਘੰਟਾ ਹਵਾ 'ਚ ਰਹਿਣ ਤੋਂ ਬਾਅਦ ਉਨ੍ਹਾਂ ਦਾ ਹੈਲੀਕਾਪਟਰ 5.18 ਵਜੇ ਉਤਰ ਸਕਿਆ |

ਪਿਛਲੀ ਖ਼ਬਰ ਭਾਰਤੀ ਏਅਰਲਾਈਨਾਂ ਗਰਮੀਆਂ ਦੇ ਸ਼ਡਿਊਲ 'ਚ ਚਲਾਉਣਗੀਆਂ 10 ਫ਼ੀਸਦ ਘੱਟ ਉਡਾਣਾਂ ਅਗਲੀ ਖ਼ਬਰ ਪੀ. ਕੁਮਾਰਨ ਯੂ.ਕੇ. ਵਿਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।