ਨਵੀਂ ਦਿੱਲੀ, 26 ਮਾਰਚ (ਪੀ.ਟੀ.ਆਈ.)-ਤਜਰਬੇਕਾਰ ਡਿਪਲੋਮੈਟ ਪੇਰੀਸਾਮੀ ਕੁਮਾਰਨ ਨੂੰ ਬਰਤਾਨੀਆ ਵਿਚ ਭਾਰਤ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ | ਕੁਮਾਰਨ, 1992 ਬੈਚ ਦੇ ਭਾਰਤੀ ਵਿਦੇਸ਼ ਸੇਵਾ (ਆਈ. ਐਫ. ਐਸ.) ਅਧਿਕਾਰੀ, ਇਸ ਸਮੇਂ ਵਿਦੇਸ਼ ਮੰਤਰਾਲੇ (ਐਮ.ਈ.ਏ.) ਵਿਚ ਸਕੱਤਰ (ਪੂਰਬੀ) ਵਜੋਂ ਸੇਵਾ ਨਿਭਾ ਰਹੇ ਹਨ | ਐਮ.ਈ.ਏ. ਨੇ ਕਿਹਾ ਕਿ ਉਨ੍ਹਾਂ ਦੇ ਜਲਦੀ ਹੀ ਇਹ ਅਹੁਦਾ ਸੰਭਾਲਣ ਦੀ ਉਮੀਦ ਹੈ | ਕੁਮਾਰਨ ਵਿਕਰਮ ਦੋਰਾਈਸਵਾਮੀ ਦੀ ਥਾਂ ਲੈਣਗੇ ਜਿਨ੍ਹਾਂ ਨੂੰ ਬੀਜਿੰਗ ਵਿਚ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ |
ਪੀ. ਕੁਮਾਰਨ ਯੂ.ਕੇ. ਵਿਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ
ਅਜੀਤ ਡੈਸਕ
27-03-2026