ਪਿੰਡ ਲਖਮੀਪੁਰ ਦੀਆਂ ਪੰਚਾਇਤੀ ਗਰਾਂਟਾਂ 'ਚ ਗੜਬੜੀ ਦੇ ਦੋਸ਼ ਆਰ.ਟੀ.ਆਈ. ਜਵਾਬ ਤੋਂ ਖ਼ੁਲਾਸੇ
ਅਜੀਤ ਡੈਸਕ
27-03-2026
ਸਾਬਕਾ ਸਰਪੰਚ ਮਿਹਰ ਸਿੰਘ ਵਲੋਂ ਦੋਸ਼ਾਂ ਦਾ ਖੰਡਨ: ਦੂਜੇ ਪਾਸੇ ਸਾਬਕਾ ਸਰਪੰਚ ਅਤੇ ਮÏਜੂਦਾ ਪੰਚ ਮੇਹਰ ਸਿੰਘ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਸਾਰੇ ਇਲਜ਼ਾਮ ਬੇਬੁਨਿਆਦ ਹਨ¢ ਉਨ੍ਹਾਂ ਦੱਸਿਆ ਕਿ ਧਰਮਸ਼ਾਲਾ 'ਤੇ ਲਗਭਗ 15 ਲੱਖ ਰੁਪਏ ਖ਼ਰਚ ਕੀਤੇ ਗਏ, ਜਦਕਿ ਇਸ ਲਈ ਕੇਵਲ 5 ਲੱਖ ਰੁਪਏ ਦੀ ਗਰਾਂਟ ਹੀ ਪ੍ਰਾਪਤ ਹੋਈ ਸੀ ਅਤੇ ਬਾਕੀ ਰਕਮ ਹੋਰ ਸਰੋਤਾਂ ਤੋਂ ਖ਼ਰਚੀ ਗਈ ¢ ਉਨ੍ਹਾਂ ਇਹ ਵੀ ਕਿਹਾ ਕਿ ਸ਼ਮਸ਼ਾਨ ਘਾਟ ਤੱਕ ਅੱਧਾ ਕਿੱਲੋਮੀਟਰ ਲੰਬੀ ਕੰਕਰੀਟ ਸੜਕ ਤਿਆਰ ਕੀਤੀ ਗਈ ਹੈ¢ ਮਨਜ਼ੂਰੀ ਸਬੰਧੀ ਉਨ੍ਹਾਂ ਕਿਹਾ ਕਿ ਇਸ ਬਾਰੇ ਸੈਕਟਰੀ ਨੂੰ ਪੂਰੀ ਜਾਣਕਾਰੀ ਹੁੰਦੀ ਹੈ ਅਤੇ ਪ੍ਰਕਿਰਿਆ ਵੀ ਉਸ ਦੇ ਰਾਹੀਂ ਹੀ ਪੂਰੀ ਹੁੰਦੀ ਹੈ¢ ਮੇਹਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕਾਰਜਕਾਲ ਦÏਰਾਨ ਕਈ ਪ੍ਰਸ਼ਾਸਕੀ ਅਤੇ ਕਾਨੂੰਨੀ ਰੁਕਾਵਟਾਂ ਵੀ ਆਈਆਂ, ਜਿਸ ਕਾਰਨ ਕੁੱਝ ਕੰਮ ਪ੍ਰਭਾਵਿਤ ਹੋਏ¢ ਉਨ੍ਹਾਂ ਕਿਹਾ ਕਿ ਚੱਲ ਰਹੀ ਜਾਂਚ ਵਿਚ ਉਹ ਆਪਣਾ ਪੱਖ ਰੱਖ ਰਹੇ ਹਨ ਅਤੇ ਸਚਾਈ ਜਲਦ ਸਾਹਮਣੇ ਆ ਜਾਵੇਗੀ¢