02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਮੀਆਂਪੁਰ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਕੀਤੀ ਪੰਥਕ ਇਕੱਤਰਤਾ ਕਿਸਾਨ ਆਗੂ ਕੁਲਵਿੰਦਰ ਸਿੰਘ ਹੋਏ ਪਾਰਟੀ 'ਚ ਸ਼ਾਮਿਲ <br/>

ਅਜੀਤ ਡੈਸਕ 27-03-2026
ਪੁਰਖਾਲੀ, 26 ਮਾਰਚ (ਅੰਮਿ੍ਤਪਾਲ ਸਿੰਘ ਬੰਟੀ)-ਇਲਾਕੇ ਦੇ ਪਿੰਡ ਮੀਆਂਪੁਰ ਵਿਖੇ ਕੁਲਵਿੰਦਰ ਸਿੰਘ ਪੰਜੋਲਾ ਅਤੇ ਜਗਰੂਪ ਸਿੰਘ ਮੀਆਂਪੁਰ ਦੀ ਅਗਵਾਈ ਹੇਠ ਪੰਥਕ ਇਕੱਤਰਤਾ ਕੀਤੀ ਗਈ | ਜਿਸ ਵਿਚ ਮੈਂਬਰ ਪਾਰਲੀਮੈਂਟ ਅੰਮਿ੍ਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਖ਼ਾਲਸਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ਪਾਰਟੀ ਬੁਲਾਰਾ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਲਖਬੀਰ ਸਿੰਘ ਕੋਟਲਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਲਖਬੀਰ ਸਿੰਘ ਕੋਟਲਾ, ਸੀਨੀਅਰ ਆਗੂ ਜਥੇਦਾਰ ਫੌਜਾ ਸਿੰਘ ਧਨੌਰੀ, ਜਥੇਦਾਰ ਦਿਲਬਾਗ ਸਿੰਘ ਬੁਰਜਵਾਲਾ ਵਿਸ਼ੇਸ਼ ਹੋਰ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ | ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ 'ਚ ਨਸ਼ੇ ਦਾ ਮੁੱਦਾ ਬਹੁਤ ਵੱਡਾ ਬਣ ਚੁੱਕਾ ਹੈ ਤੇ ਨਸ਼ਾ ਖਤਮ ਕਰਨ ਦੇ ਨਾਅਰੇ ਨਾਲ ਬਣੀ ਸਰਕਾਰ ਦੇ ਰਾਜ ਵਿਚ ਨਸ਼ਾ ਹੋਰ ਵਧ ਗਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਪੰਜਾਬ ਅੰਦਰ ਨਸ਼ਿਆਂ ਨੂੰ ਜੜ ਤੋਂ ਖਤਮ ਕੀਤਾ ਜਾਵੇਗਾ ਅਤੇ ਨਸ਼ਿਆਂ ਦੇ ਤਸਕਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਹਨਾਂ ਕਿਹਾ ਕਿ ਝੂਠੇ ਪਰਚਿਆਂ ਰਾਹੀਂ ਜੇਲ੍ਹਾਂ ਵਿਚ ਡੱਕੇ ਨੌਜਵਾਨਾਂ ਨੂੰ ਬਾਹਰ ਕੱਢਿਆ ਜਾਵੇਗਾ | ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਜਾਵੇਗੀ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸ਼ੇਰ ਏ ਪੰਜਾਬ ਦੇ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਪੰਜੋਲਾ ਵਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਸ਼ਾਮਿਲ ਹੋਣ ਦਾ ਐਲਾਨ ਵੀ ਕੀਤਾ ਗਿਆ | ਇਸ ਮੌਕੇ ਸ. ਪੰਜੋਲਾ ਨੇ ਕਿਹਾ ਕਿ ਉਹ ਹਲਕੇ ਅੰਦਰ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਇੱਕ ਕਰਨਗੇ | ਬਲਵਿੰਦਰ ਸਿੰਘ ਜਟਾਣਾ, ਧਰਮਿੰਦਰ ਸਿੰਘ, ਰਾਣਾ ਮੀਆਂਪੁਰ, ਸੁਰਿੰਦਰ ਸਿੰਘ ਛਿੰਦਾ ਮੀਆਂਪੁਰ, ਸੁਖਵਿੰਦਰ ਸਿੰਘ ਮੀਆਂਪੁਰ, ਗੁਰਮੀਤ ਸਿੰਘ ਮੀਆਂਪੁਰ, ਮਨਜੀਤ ਸਿੰਘ ਲੰਬੜਦਾਰ ਮੀਆਂਪੁਰ,ਅਵਤਾਰ ਸਿੰਘ ਮੀਆਂਪੁਰ, ਮਿਹਰ ਸਿੰਘ ਮੀਆਂਪੁਰ, ਦਵਿੰਦਰ ਸਿੰਘ ਮੀਆਂਪੁਰ, ਤਾਰੂ ਮੀਆਂਪੁਰ,ਹਰਜਿੰਦਰ ਸਿੰਘ ਦੁਗਰੀ,ਜੋਤੀ ਦੁਗਰੀ,ਲੱਖੀ ਠੌਣਾ, ਬਾਲਾ ਠੌਣਾ, ਕਰਮ ਸਿੰਘ ਰਾਜੇ ਮਾਜਰਾ, ਦਿਲਬਰ ਸਿੰਘ ਪਰਖਾਲੀ, ਸੋਨੀ ਪੁਰਖਾਲੀ, ਸੋਨਾ ਟੱਪਰੀਆਂ, ਗੁਰਜੀਤ ਸਿੰਘ ਪੁਰਖਾਲੀ, ਸੁਖਵਿੰਦਰ ਪੰਜੋਲਾ, ਕਿਰਨਾ ਪੰਜੋਲਾ, ਸਿਕੰਦਰ ਸਿੰਘ ਲੰਬੜਦਾਰ ਪੰਜੋਲਾ, ਰਘਵੀਰ ਸਿੰਘ ਪੰਜੋਲਾ,ਹਨੀ ਪੰਜੋਲਾ, ਨੋਨਾ ਪੰਜੋਲਾ, ਬੱਲੂ ਪੰਜੋਲਾ, ਭੁਪਿੰਦਰ ਸਿੰਘ ਬਿੰਦਰਾਖ, ਹਰਬੰਸ ਸਿੰਘ ਚਿੰਤਗੜ੍ਹ, ਰਵਿੰਦਰ ਸਿੰਘ ਚੈੜੀਆਂ, ਇਕਬਾਲ ਸਿੰਘ ਚੈੜੀਆਂ, ਅਮਨਦੀਪ ਸਿੰਘ ਮਾਣਕ ਮਾਜਰਾ, ਲਾਲੀ ਕੁਰਾਲੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਲਖਮੀਪੁਰ ਦੀਆਂ ਪੰਚਾਇਤੀ ਗਰਾਂਟਾਂ 'ਚ ਗੜਬੜੀ ਦੇ ਦੋਸ਼ ਆਰ.ਟੀ.ਆਈ. ਜਵਾਬ ਤੋਂ ਖ਼ੁਲਾਸੇ ਅਗਲੀ ਖ਼ਬਰ ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਆਮ ਲੋਕ ਸਹਿਯੋਗ ਦੇਣ- 'ਆਪ' ਆਗੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।