02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਪੀ.ਡਬਲਿਊ.ਡੀ. ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਵਲੋਂ ਇਕੱਤਰਤਾ <br/>

ਇਕੱਤਰਤਾ ਉਪਰੰਤ ਪੀ.ਡਬਲਿਊ.ਡੀ. ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਦੇ ਮੈਂਬਰ | <br/> 27-03-2026
ਮੋਰਿੰਡਾ, 26 ਮਾਰਚ (ਤਰਲੋਚਨ ਸਿੰਘ ਕੰਗ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਰੈਗੂਲਰ ਫੀਲਡ ਮੁਲਾਜਮਾਂ, ਇਨਲਿਸਟਮੈਂਟ, ਆਊਟਸੋਰਸਿੰਗ ਠੇਕਾ ਕਾਮਿਆਂ ਦੀਆਂ ਜਥੇਬੰਦੀਆਂ 'ਤੇ ਆਧਾਰਿਤ ਪੀ.ਡਬਲਿਊ.ਡੀ. ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਕਨਵੀਨਰ ਮਲਾਗਰ ਸਿੰਘ ਖਮਾਣੋਂ ਦੀ ਅਗਵਾਈ ਹੇਠ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋ ਕਨਵੀਨਰ ਬਿੱਕਰ ਸਿੰਘ ਮਾਖਾ, ਮੁਕੇਸ਼ ਕੰਡਾ, ਦਵਿੰਦਰ ਸਿੰਘ ਨਾਭਾ ਨੇ ਦੱਸਿਆ ਕਿ ਫੀਲਡ ਦੇ ਦਰਜਾ ਚਾਰ ਮੁਲਾਜ਼ਮਾਂ ਤੋਂ ਦਰਜਾ ਤਿੰਨ ਦੀਆਂ ਖਾਲੀ ਪੋਸਟਾਂ 'ਤੇ ਪ੍ਰਮੋਟ ਕਰਨ ਲਈ ਵਿਭਾਗੀ ਟੈੱਸਟ ਲਏ ਨੂੰ ਲਗਭਗ ਤਿੰਨ ਮਹੀਨੇ ਬੀਤ ਚੁੱਕੇ ਹਨ | ਪ੍ਰੰਤੂ ਕਿਸੇ ਵੀ ਕਰਮਚਾਰੀ ਨੂੰ ਪ੍ਰਮੋਟ ਕਰਨ ਹਿੱਤ ਵਿਭਾਗ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਉਨ੍ਹਾਂ ਦੱਸਿਆ ਕਿ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਵਲੋਂ ਜਾਰੀ ਪੱਤਰਾਂ ਨੂੰ ਡਵੀਜ਼ਨਾਂ ਵਲੋਂ ਅਣਦੇਖਿਆ ਕੀਤਾ ਜਾ ਰਿਹਾ ਹੈ, ਜਲ ਸਪਲਾਈ ਯੋਜਨਾਵਾਂ ਦਾ ਜ਼ਬਰੀ ਪੰਚਾਇਤੀਕਰਨ ਕੀਤਾ ਜਾ ਰਿਹਾ ਹੈ, ਲੰਮੇ ਸਮੇਂ ਤੋਂ ਇਨਲਿਸਟਮੈਂਟ ਆਊਟਸੋਰਸਿੰਗ ਕਾਮਿਆਂ ਦੀਆਂ ਉਜਰਤਾਂ ਵਿਚ ਵਾਧਾ ਨਹੀਂ ਕੀਤਾ ਜਾ ਰਿਹਾ ਅਤੇ ਠੇਕਾ ਕਾਮਿਆਂ ਦੀਆਂ ਵਿੱਤੀ ਮੰਗਾਂ ਤੋਂ ਇਲਾਵਾ ਨੀਤੀ ਸਬੰਧੀ ਮੰਗਾਂ ਵੀ ਵਿਚਾਲੇ ਹੀ ਲਟਕ ਰਹੀਆਂ ਹਨ | ਜਿਸ ਸਬੰਧੀ ਵਿਭਾਗੀ ਮੁਖੀ ਨੂੰ ਲਗਾਤਾਰ ਮੰਗ ਪੱਤਰ ਦਿੱਤੇ ਗਏ ਸਨ, ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ | ਜਿਸ ਕਾਰਨ ਸਮੁੱਚੇ ਮੁਲਾਜ਼ਮਾਂ ਤੇ ਠੇਕਾ ਕਾਮਿਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜੇਕਰ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਤਾਂ ਮਿਤੀ 16 ਅਪ੍ਰੈਲ ਨੂੰ ਵਿਭਾਗ ਦੇ ਮੁੱਖ ਦਫ਼ਤਰ ਮੋਹਾਲੀ ਵਿਖੇ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਦੀਪ ਸਿੰਘ ਸੰਗਰੂਰ, ਬਲਬੀਰ ਸਿੰਘ ਹਿਰਦਾਪੁਰ, ਉਜਾਗਰ ਸਿੰਘ ਜੱਗਾ, ਗੁਰਚਰਨ ਸਿੰਘ, ਗੋਪਾਲ ਚੰਦ ਸਹੋਤਾ, ਤਰਲੋਚਨ ਸਿੰਘ ਚੁੰਨੀ, ਸੁੱਖ ਰਾਮ ਕਾਲੇਵਾਲ, ਹਿੰਮਤ ਸਿੰਘ ਦੋਲੋਵਾਲ, ਜਸਪ੍ਰੀਤ ਸਿੰਘ ਬਾਲੀਆ, ਨਛੱਤਰ ਸਿੰਘ ਚੱਠਾ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਲੈਮਰਿਨ ਟੈਕ ਸਕਿੱਲ ਯੂਨੀਵਰਸਿਟੀ 'ਚ ਸ਼ਹੀਦੀ ਦਿਵਸ ਮਨਾਇਆ <br/> ਅਗਲੀ ਖ਼ਬਰ ਭਾਰਤ ਤੇ ਚੀਨ ਦੇ ਸੰਬੰਧ ਸੁਧਾਰ ਦੇ ਸਹੀ ਰਸਤੇ 'ਤੇ-ਚੀਨੀ ਵਿਦੇਸ਼ ਮੰਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।