02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਲੈਮਰਿਨ ਟੈਕ ਸਕਿੱਲ ਯੂਨੀਵਰਸਿਟੀ 'ਚ ਸ਼ਹੀਦੀ ਦਿਵਸ ਮਨਾਇਆ <br/>

ਸਮਾਰੋਹ ਦੌਰਾਨ ਦਿਲ ਟੁੰਭਵੀਂ ਪੇਸ਼ਕਾਰੀ ਮੌਕੇ ਵਿਦਿਆਰਥੀ | <br/> 27-03-2026
ਰੂਪਨਗਰ, 26 ਮਾਰਚ (ਸਤਨਾਮ ਸਿੰਘ ਸੱਤੀ)-ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਦੇ ਯੂਨੀਵਰਸਿਟੀ ਸਕੂਲ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਲੋਂ 'ਮਸ਼ਾਲ-ਏ-ਹਿੰਦ' ਥੀਮ ਹੇਠ ਸ਼ਹੀਦੀ ਦਿਵਸ ਮਨਾਇਆ ਗਿਆ | ਇਸ ਮੌਕੇ ਮਹਾਨ ਕ੍ਰਾਂਤੀਕਾਰੀਆਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਪ੍ਰੋਗਰਾਮ ਦੀ ਸ਼ੁਰੂਆਤ ਦੇਸ਼ ਭਗਤੀ ਰੈਲੀ ਨਾਲ ਹੋਈ, ਜਿਸ ਵਿਚ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਭਰਪੂਰ ਹਿੱਸਾ ਲਿਆ ਅਤੇ ਦੇਸ਼ ਭਗਤੀ ਦੇ ਨਾਅਰੇ ਲਗਾਏ | ਨਾਚ, ਗਾਇਨ ਅਤੇ ਨਾਟਕੀ ਪ੍ਰਦਰਸ਼ਨਾਂ ਰਾਹੀਂ ਸ਼ਹੀਦਾਂ ਦੀ ਕੁਰਬਾਨੀ ਨੂੰ ਦਰਸਾਇਆ ਗਿਆ | 'ਅਮਰ ਗੂੰਜ' ਅਤੇ 'ਆਜ਼ਾਦੀ ਦਾ ਮਾਣ' ਸਕਿਟਾਂ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ | ਇਸ ਮੌਕੇ ਯੂਨੀਵਰਸਿਟੀ ਸਕੂਲ ਆਫ਼ ਲੀਗਲ ਸਟੱਡੀਜ਼ ਵਲੋਂ ਭਗਤ ਸਿੰਘ ਦੇ ਪੱਤਰਾਂ ਦੀ ਪ੍ਰਦਰਸ਼ਨੀ ਅਤੇ ਭਾਸ਼ਾ ਵਿਭਾਗ ਪੰਜਾਬ ਵਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ | ਓਪਨ ਮਾਈਕ ਸੈਸ਼ਨਾਂ ਦੌਰਾਨ ਕਵਿਤਾ, ਭਾਸ਼ਣ ਅਤੇ ਦੇਸ਼ ਭਗਤੀ ਗੀਤਾਂ ਨੇ ਮਾਹੌਲ ਨੂੰ ਹੋਰ ਰੰਗਤ ਬਖ਼ਸ਼ੀ | ਵਾਈਸ ਚਾਂਸਲਰ ਡਾ. ਏ. ਐੱਸ. ਚਾਵਲਾ ਨੇ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਸ਼ਹੀਦਾਂ ਦੇ ਆਦਰਸ਼ਾਂ 'ਤੇ ਚਲਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਰਜਿਸਟਰਾਰ ਡਾ. ਬੀ. ਐੱਸ. ਸਤਿਆਲ, ਸੀਈਓ ਵਿਮਲ ਮਨਹੋਤਰਾ, ਕਾਰਜਕਾਰੀ ਡੀਨ ਡਾ. ਐੱਚ. ਪੀ. ਐੱਸ. ਧਾਮੀ, ਡਾ. ਆਸ਼ੂਤੋਸ਼ ਸ਼ਰਮਾ, ਡਾ. ਰਾਜਿੰਦਰ ਕੌਰ, ਡਾ. ਮਹਿੰਦਰ ਸਿੰਘ, ਪੀ . ਕੇ. ਵਰਮਾ, ਡਾ. ਅਮਿਤ ਸ਼ਰਮਾ, ਡਾ. ਵੀ. ਕੇ. ਸੈਣੀ, ਇੰਜੀਨੀਅਰ ਮਨਦੀਪ ਸਿੰਘ ਅਤੇ ਪ੍ਰੋ. ਨਰਿੰਦਰ ਭੂੰਬਲਾ (ਪੀ.ਆਰ.ਓ.) ਸਮੇਤ ਹੋਰ ਫੈਕਲਟੀ ਮੈਂਬਰ ਮੌਜੂਦ ਸਨ | ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਸੁਖਵਿੰਦਰ ਕੌਰ (ਕੋਆਰਡੀਨੇਟਰ, ਕਾਲੀਡੀਸਕੋਪ ਕਲੱਬ) ਵਲੋਂ ਕੀਤਾ ਗਿਆ | ਦਸਤਾਰਬੰਦੀ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਜੇਤੂਆਂ ਨੂੰ ਇਨਾਮਾਂ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਆਈ.ਆਈ.ਟੀ. ਵਿਦਿਆਰਥੀਆਂ ਨੇ ਤਿਰੰਗਾ ਯਾਤਰਾ ਨਾਲ ਬਲਿਦਾਨ ਦਿਵਸ ਮਨਾਇਆ <br/> ਅਗਲੀ ਖ਼ਬਰ ਪੀ.ਡਬਲਿਊ.ਡੀ. ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਵਲੋਂ ਇਕੱਤਰਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।