ਅੰਮਿ੍ਤਸਰ, 19 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਧਮਕੀ ਦਿੱਤੀ ਹੈ ਕਿ ਜੇਕਰ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਸ਼ਾਂਤੀ ਦਾ ਭਰੋਸਾ ਦੇਣ 'ਚ ਅਸਫ਼ਲ ਰਹਿੰਦੀ ਹੈ ਤਾਂ ਪਾਕਿ ਦੁਬਾਰਾ ਹਮਲਾ ਕਰਨ ਤੋਂ ਝਿਜਕੇਗਾ ਨਹੀਂ | ਦੱਸਣਯੋਗ ਹੈ ਕਿ ਅਕਤੂਬਰ 2025 'ਚ ਪਾਕਿ ਅਤੇ ਅਫ਼ਗਾਨਿਸਤਾਨ 'ਚ ਸਰਹੱਦੀ ਝੜਪਾਂ ਹੋਈਆਂ ਸਨ | ਇਸ ਦੌਰਾਨ ਤਾਲਿਬਾਨ ਨੇ ਪਾਕਿ ਦੀਆਂ ਕਈ ਸਰਹੱਦੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ | ਇਨ੍ਹਾਂ ਝੜਪਾਂ 'ਚ 300 ਤੋਂ ਵੱਧ ਤਾਲਿਬਾਨ ਅਤੇ ਪਾਕਿਸਤਾਨੀ ਸੈਨਿਕ ਮਾਰੇ ਗਏ | ਖ਼ਵਾਜਾ ਨੇ ਭਾਰਤ 'ਤੇ ਅੱਤਵਾਦੀ ਹਮਲਿਆਂ ਰਾਹੀਂ ਪਾਕਿ ਵਿਰੁੱਧ ਲੁਕਵੀਂ ਜੰਗ ਛੇੜਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਨਵੀਂ ਦਿੱਲੀ ਅਤੇ ਕਾਬੁਲ ਅਤੇ ਅੱਤਵਾਦੀ ਸੰਗਠਨ ਇੱਕੋ ਪੰਨੇ 'ਤੇ ਹਨ | ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿ ਦੇ ਮਈ 2025 ਦੇ ਹਥਿਆਰਬੰਦ ਟਕਰਾਅ ਤੋਂ ਬਾਅਦ ਇਸਲਾਮਾਬਾਦ ਅਤੇ ਨਵੀਂ ਦਿੱਲੀ ਇਕ ਦੂਜੇ ਨਾਲ ਸਿੱਧੇ ਜਾਂ ਅਸਿੱਧੇ ਸੰਪਰਕ 'ਚ ਨਹੀਂ ਹਨ | ਉਨ੍ਹਾਂ ਨੇ ਕਿਹਾ ਕਿ ਭਾਰਤ ਨਾਲ ਜੰਗ ਅਜੇ ਵੀ 'ਇਕ ਸੰਭਾਵਨਾ' ਹੈ |
ਭਾਰਤ ਨਾਲ ਜੰਗ ਅਜੇ ਵੀ 'ਇਕ ਸੰਭਾਵਨਾ' ਹੈ-ਪਾਕਿ ਰੱਖਿਆ ਮੰਤਰੀ
ਅਜੀਤ ਡੈਸਕ
20-02-2026