26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਪੰਜਾਬ ਦੇ ਲੋਕਪੱਖੀ ਕਵੀ ਪਿ੍ੰ. ਫ਼ੌਜਾ ਸਿੰਘ ਬਰਾੜ (ਨਵਰਾਹੀ ਘੁਗਿਆਣਵੀਂ) ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ <br/>

ਅਜੀਤ ਡੈਸਕ 20-02-2026

ਫ਼ਰੀਦਕੋਟ, 19 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਪੰਜਾਬ ਦੇ ਪ੍ਰਸਿੱਧ ਲੋਕਪੱਖੀ ਕਵੀ ਫ਼ੌਜਾ ਸਿੰਘ ਬਰਾੜ (ਨਵਰਾਹੀ ਘੁਗਿਆਣਵੀ) ਦਾ ਅੰਤਿਮ ਸੰਸਕਾਰ ਸ਼ਾਂਤੀ ਵਣ ਡੋਗਰ ਬਸਤੀ ਫ਼ਰੀਦਕੋਟ ਵਿਖੇ ਕੀਤਾ ਗਿਆ | ਇਸ ਮੌਕੇ ਸੇਜਲ ਅੱਖਾਂ ਨਾਲ ਲੋਕਾਂ ਨੇ ਆਪਣੇ ਹਰਮਨ ਪਿਆਰੇ ਕਵੀ ਨੂੰ ਅੰਤਿਮ ਵਿਦਾਇਗੀ ਦਿੱਤੀ | ਉਨ੍ਹਾਂ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਗ੍ਰਹਿ ਨਹਿਰ ਨਜ਼ਾਰਾ ਨਿਊ ਹਰਿੰਦਰਾ ਨਗਰ ਤੋਂ ਸ਼ੁਰੂ ਹੋਈ | ਉਨ੍ਹਾਂ ਦੇ ਮਿ੍ਤਕ ਸਰੀਰ ਨੂੰ ਅਗਨੀਂ ਉਨ੍ਹਾਂ ਦੇ ਸਪੁੱਤਰ ਨਵਜੀਤ ਸਿੰਘ ਬਰਾੜ ਗੋਲਡੀ ਨੇ ਦਿੱਤੀ | ਇਸ ਮੌਕੇ ਸਾਬਕਾ ਡੀ.ਆਈ.ਜੀ. ਤੇਜਿੰਦਰ ਸਿੰਘ ਮੌੜ ਆਈ.ਪੀ.ਐਸ., ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ, ਪ੍ਰੋ. ਦਲਬੀਰ ਸਿੰਘ, ਪਿ੍ੰਸੀਪਲ ਕੁਮਾਰ ਜਗਦੇਵ ਸਿੰਘ, ਜ਼ਿਲ੍ਹਾ ਭਾਸ਼ਾ ਅਧਿਕਾਰੀ ਮਨਜੀਤ ਪੁਰੀ, ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀਂ, ਸਾਬਕਾ ਚੇਅਰਮੈਨ ਹਰਿੰਦਰ ਸਿੰਘ ਬਰਾੜ, ਪ੍ਰੋ. ਨਰਿੰਦਰਪਾਲ ਸਿੰਘ ਬਰਾੜ, ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ, ਪ੍ਰੋ. ਪਾਲ ਸਿੰਘ, ਸੁਖਚੈਨ ਸਿੰਘ ਥਾਂਦੇਵਾਲਾ ਪ੍ਰਧਾਨ ਸਾਹਿਤ ਸਭਾ ਫ਼ਰੀਦਕੋਟ, ਕਿ੍ਸ਼ਨ ਬਕੌਲੀਆ ਜਨਰਲ ਸਕੱਤਰ, ਸੁਰਿੰਦਰ ਭਲੂਰੀਆ, ਕਰਨਲ ਬਲਬੀਰ ਸਿੰਘ ਸਰਾਂ, ਧਰਮ ਪ੍ਰਵਾਨਾ, ਵਤਨਵੀਰ ਜ਼ਖ਼ਮੀ, ਮਨਜਿੰਦਰ ਸਿੰਘ ਗੋਲੀ, ਸੇਵਾ ਮੁਕਤ ਡੀ.ਪੀ.ਆਰ.ਓ. ਮਨੋਹਰ ਸਿੰਘ, ਪ੍ਰੋ. ਲਛਮਣ ਸਿੰਘ ਸੰਧੂ, ਹਰਬੰਸ ਸਿੰਘ ਅੰਤਰਰਾਸ਼ਟੀ ਅੰਪਾਇਰ, ਇੰਦਰਜੀਤ ਸਿੰਘ ਖੀਵਾ, ਜਗਜੀਤ ਸਿੰਘ ਚਾਹਲ ਸਾਬਕਾ ਡਾਇਰੈਕਟਰ, ਗੁਰਬਚਨ ਸਿੰਘ ਬਰਾੜ ਕੈਨੇਡਾ, ਇਕਬਾਲ ਘਾਰੂ, ਲਾਲ ਸਿੰਘ ਕਲਸੀ, ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਇੰਜ. ਗੁਰਚਰਨ ਸਿੰਘ ਮਾਨ, ਅਮਰਜੀਤ ਸਿੰਘ ਸੰਧੂ, ਨਿਰਲੇਪ ਸਿੰਘ ਸੇਵਾ ਮੁਕਤ ਸੀ.ਐਮ.ਡੀ. ਨੈਸ਼ਨਲ ਫ਼ਰਟੀਲਾਈਜ਼ਰ, ਨਵਰਾਹੀ ਘੁਗਿਆਣਵੀ ਦੇ ਕੁੜਮ ਬਿ੍ਜ ਭੂਸ਼ਣ ਸਿੰਘ ਬੇਦੀ, ਮੱਘਰ ਸਿੰਘ ਖਾਲਸਾ, ਇੰਜ. ਤੇਜ ਸਿੰਘ ਢਿੱਲੋਂ, ਜੀਤ ਕੰਮੇਆਣਾ, ਜੰਗੀਰ ਸੱਧਰ, ਮੁਖਤਿਆਰ ਸਿੰਘ ਵੰਗੜ, ਦਰਸ਼ਨ ਸਿੰਘ ਰੋਮਾਣਾ, ਸਾਧੂ ਸਿੰਘ ਚੰਮੇਲੀ, ਜੀਤ ਗੋਲੇਵਾਲੀਆ, ਪ੍ਰੋ. ਬੀਰਇੰਦਰ ਸਿੰਘ ਸਰਾਂ, ਕਰਨਜੀਤ ਦਰਦ, ਪਿ੍ੰਸੀਪਲ ਤਰਸੇਮ ਨਰੂਲਾ, ਪ੍ਰਧਾਨ ਦੀਪਕ ਜੈਤੋਈ ਮੰਚ ਜੈਤੋ, ਅਮਰਜੀਤ ਸਿੰਘ ਜਨਰਲ ਸਕੱਤਰ ਸਾਹਿਤ ਸਭਾ ਧੂਰੀ, ਜਗਪਾਲ ਸਿੰਘ ਬਰਾੜ, ਬਲਵੰਤ ਗੱਖੜ, ਗੁਰਤੇਜ ਪੱਖੀ, ਪੱਤਰਕਾਰ ਅਤੇ ਉਨ੍ਹਾਂ ਦੇ ਵਿਦਿਆਰਥੀ ਆਦਿ ਭਾਰੀ ਗਿਣਤੀ 'ਚ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬੀ ਸੂਬਾ ਮੋਰਚਾ ਦੇ ਮਹਾਨ ਆਗੂ ਅਗਲੀ ਖ਼ਬਰ ਭਾਰਤ ਨਾਲ ਜੰਗ ਅਜੇ ਵੀ 'ਇਕ ਸੰਭਾਵਨਾ' ਹੈ-ਪਾਕਿ ਰੱਖਿਆ ਮੰਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।