ਚੰਡੀਗੜ੍ਹ, 29 ਜਨਵਰੀ (ਸੰਦੀਪ ਕੁਮਾਰ ਮਾਹਨਾ)ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੋਧੇ ਹੋਏ ਵਾਹਨਾਂ ਯਾਨੀ ਰਿਕਸ਼ਾ, ਰੇਹੜਾ, ਘੋੜਾ-ਟਾਂਗਾ ਅਤੇ ਹੱਥ ਰੇੜ੍ਹੀਆਂ ਵਰਗੇ ਗੈਰ-ਕਾਨੂੰਨੀ ਤੌਰ 'ਤੇ ਸੋਧ ਕੇ ਚਲਾਉਣ ਦੀ ਇਜਾਜ਼ਤ ਮੰਗਣ ਵਾਲੀ ਯੂਨੀਅਨ ਨੂੰ ਵੱਡਾ ਝਟਕਾ ਦਿੱਤਾ ਹੈ | ਅਦਾਲਤ ਨੇ ਪੰਜਾਬ ਰੇਹੜਾ, ਘੋੜਾ-ਟਾਂਗਾ ਅਤੇ ਹੱਥ ਰੇਹੜ੍ਹੀਆਂ ਰਿਕਸ਼ਾ ਵਰਕਰਜ਼ ਯੂਨੀਅਨ ਵਲੋਂ ਦਾਇਰ ਜਨਹਿੱਤ ਪਟੀਸ਼ਨ ਨੂੰ ਸਖ਼ਤ ਟਿੱਪਣੀਆਂ ਨਾਲ ਖ਼ਾਰਜ ਕਰ ਦਿੱਤਾ | ਇਸ ਮਾਮਲੇ ਦੀ ਸੁਣਵਾਈ ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਸਾਹਮਣੇ ਹੋਈ | ਅਦਾਲਤ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਜਦੋਂ ਮੋਟਰ ਵਹੀਕਲ ਐਕਟ ਅਜਿਹੇ ਸੋਧੇ ਹੋਏ ਵਾਹਨਾਂ ਦੇ ਸੰਚਾਲਨ ਦੀ ਵਿਵਸਥਾ ਵੀ ਨਹੀਂ ਕਰਦਾ ਤਾਂ ਉਨ੍ਹਾਂ ਨੂੰ ਸੜਕ 'ਤੇ ਚੱਲਣ ਦੀ ਇਜਾਜ਼ਤ ਕਿਵੇਂ ਦਿੱਤੀ ਜਾ ਸਕਦੀ ਹੈ?
ਮੋਟਰ ਵਾਹਨ ਐਕਟ 'ਚ ਸੋਧੇ ਹੋਏ ਵਾਹਨਾਂ ਦੇ ਸੰਚਾਲਨ ਦੀ ਵਿਵਸਥਾ ਨਹੀਂ-ਹਾਈ ਕੋਰਟ
ਅਜੀਤ ਡੈਸਕ
30-01-2026