ਰੁਦਰਪ੍ਰਯਾਗ (ਉੱਤਰਾਖੰਡ) (ਛੱਤੀਸਗੜ੍ਹ), 28 ਸਤੰਬਰ - ਐਤਵਾਰ ਦੇਰ ਰਾਤ ਕੇਦਾਰਨਾਥ ਮਾਰਗ 'ਤੇ ਚਿਰਬਾਸਾ ਨੇੜੇ ਜ਼ਮੀਨ ਖਿਸਕਣ ਕਾਰਨ ਫਸੇ ਲਗਭਗ 1,500 ਸ਼ਰਧਾਲੂਆਂ ਨੂੰ ਐਸ.ਡੀ.ਆਰ.ਐਫ., ਐਨ.ਡੀ.ਆਰ.ਐਫ. ਅਤੇ ਡੀ.ਡੀ.ਆਰ.ਐਫ. ਦੀਆਂ ਸਾਂਝੀਆਂ ਟੀਮਾਂ ਨੇ ਸੁਰੱਖਿਅਤ ਬਾਹਰ ਕੱਢਿਆ ਅਤੇ ਗੌਰੀਕੁੰਡ ਪਹੁੰਚਾਇਆ।
27 ਸਤੰਬਰ ਦੀ ਦੇਰ ਰਾਤ, ਰੁਦਰਪ੍ਰਯਾਗ ਜ਼ਿਲ੍ਹਾ ਕੰਟਰੋਲ ਰੂਮ ਨੇ ਸੋਨਪ੍ਰਯਾਗ ਪੁਲਿਸ ਨੂੰ ਸੂਚਿਤ ਕੀਤਾ ਕਿ ਜ਼ਮੀਨ ਖਿਸਕਣ ਕਾਰਨ ਕਈ ਸ਼ਰਧਾਲੂ ਗੌਰੀਕੁੰਡ ਤੋਂ ਲਗਭਗ ਤਿੰਨ ਕਿਲੋਮੀਟਰ ਦੂਰ ਚਿਰਬਾਸਾ ਨੇੜੇ ਰਸਤੇ ਦੇ ਦੂਜੇ ਪਾਸੇ ਫ਼ਸ ਗਏ ਹਨ। ਇਸ ਸੂਚਨਾ 'ਤੇ ਤੁਰੰਤ ਕਾਰਵਾਈ ਕਰਦਿਆਂ, ਸਬ-ਇੰਸਪੈਕਟਰ ਆਸ਼ੀਸ਼ ਡਿਮਰੀ ਦੀ ਅਗਵਾਈ ਵਾਲੀ ਐਸ.ਡੀ.ਆਰ.ਐਫ. ਸੋਨਪ੍ਰਯਾਗ ਦੀ ਟੀਮ ਮੌਕੇ 'ਤੇ ਪਹੁੰਚੀ।
ਮੌਕੇ 'ਤੇ ਪਹੁੰਚਣ 'ਤੇ ਟੀਮ ਨੇ ਦੇਖਿਆ ਕਿ ਚਿਰਬਾਸਾ ਹੈਲੀਪੈਡ ਨੇੜੇ ਮਲਬੇ ਕਾਰਨ ਰਸਤਾ ਬੰਦ ਹੋ ਗਿਆ ਸੀ। ਪਹਾੜੀ ਤੋਂ ਲਗਾਤਾਰ ਡਿੱਗਦੇ ਪੱਥਰਾਂ ਕਾਰਨ ਇਸ ਹਿੱਸੇ 'ਤੇ ਆਵਾਜਾਈ ਬਹੁਤ ਖਤਰਨਾਕ ਬਣ ਗਈ ਸੀ। ਸਥਿਤੀ ਨੂੰ ਦੇਖਦੇ ਹੋਏ, ਐਸ.ਡੀ.ਆਰ.ਐਫ., ਐਨ.ਡੀ.ਆਰ.ਐਫ. ਅਤੇ ਡੀ.ਡੀ.ਆਰ.ਐਫ. ਦੀਆਂ ਟੀਮਾਂ ਨੇ ਸਾਂਝੇ ਤੌਰ 'ਤੇ ਬਚਾਅ ਕਾਰਜ ਸ਼ੁਰੂ ਕੀਤਾ।
ਸ਼ਰਧਾਲੂਆਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ, ਬਚਾਅ ਟੀਮਾਂ ਨੇ ਉਨ੍ਹਾਂ ਨੂੰ ਸਾਵਧਾਨੀ ਨਾਲ ਜ਼ਮੀਨ iਖ਼ਸਕਣ ਵਾਲੇ ਖੇਤਰ ਤੋਂ ਪਾਰ ਲੰਘਣ ਵਿਚ ਮਦਦ ਕੀਤੀ। ਲਗਭਗ 1,500 ਸ਼ਰਧਾਲੂਆਂ ਨੂੰ ਸੁਰੱਖਿਅਤ ਦੂਜੇ ਪਾਸੇ ਲਿਆਂਦਾ ਗਿਆ ਅਤੇ ਗੌਰੀਕੁੰਡ ਵੱਲ ਭੇਜਿਆ ਗਿਆ।
ਲਗਾਤਾਰ ਡਿੱਗਦੇ ਪੱਥਰਾਂ ਅਤੇ ਹੋਰ ਜ਼ਮੀਨ ਖਿਸਕਣ ਦੇ ਖਤਰੇ ਦੇ ਬਾਵਜੂਦ, ਬਚਾਅ ਟੀਮਾਂ ਨੇ ਆਪਸੀ ਤਾਲਮੇਲ ਨਾਲ ਇਸ ਕਾਰਜ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ।
ਤਾਜ਼ਾ ਖ਼ਬਰਾਂ
Free
ਉੱਤਰਾਖੰਡ - ਬਚਾਅ ਟੀਮਾਂ ਨੇ ਸੁਰੱਖਿਅਤ ਬਾਹਰ ਕੱਢਿਆ ਜ਼ਮੀਨ ਖਿਸਕਣ ਕਾਰਨ ਫਸੇ 1,500 ਸ਼ਰਧਾਲੂਆਂ ਨੂੰ
ਰੁਦਰਪ੍ਰਯਾਗ (ਉੱਤਰਾਖੰਡ) (ਛੱਤੀਸਗੜ੍ਹ), 28 ਸਤੰਬਰ - ਐਤਵਾਰ ਦੇਰ ਰਾਤ ਕੇਦਾਰਨਾਥ ਮਾਰਗ 'ਤੇ ਚਿਰਬਾਸਾ ਨੇੜੇ ਜ਼ਮੀਨ ਖਿਸਕਣ ਕਾਰਨ...
ਅਜੀਤ ਡੈਸਕ
28-09-2026