28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਪਾਕਿਸਤਾਨੀ ਫ਼ੌਜ 'ਚ ਕੀਤਾ ਜਾ ਰਿਹਾ ਵੱਡਾ ਬਦਲਾਅ-ਆਸਿਮ ਮੁਨੀਰ

ਅਜੀਤ ਡੈਸਕ 30-01-2026
ਅੰਮਿ੍ਤਸਰ, 29 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਰੱਖਿਆ ਬਲਾਂ (ਸੀ. ਡੀ. ਐੱਫ.) ਦੇ ਮੁਖੀ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਨੇ ਭਾਰਤ ਦੇ ਆਪ੍ਰੇਸ਼ਨ ਸੰਧੂਰ 'ਚ ਨੁਕਸਾਨੇ ਗਏ ਬਹਾਵਲਪੁਰ ਸਥਿਤ ਅੱਤਵਾਦੀ ਹੈੱਡਕੁਆਟਰ ਅਤੇ ਬਹਾਵਲਪੁਰ ਛਾਉਣੀ ਦੇ ਦੌਰੇ ਦੌਰਾਨ ਖ਼ੁਲਾਸਾ ਕੀਤਾ ਕਿ ਪਾਕਿਸਤਾਨੀ ਫ਼ੌਜ ਕਈ ਖੇਤਰਾਂ 'ਚ ਵੱਡਾ ਬਦਲਾਅ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਭਵਿੱਖ 'ਚ ਤਕਨੀਕੀ ਰਣਨੀਤੀਆਂ ਭੌਤਿਕ ਫ਼ੌਜੀ ਕਾਰਵਾਈਆਂ ਦੀ ਥਾਂ ਲੈਣਗੀਆਂ ਅਤੇ ਹਮਲਾਵਰ ਅਤੇ ਰੱਖਿਆਤਮਕ ਕਾਰਵਾਈਆਂ ਕਰਨ ਦਾ ਤਰੀਕਾ ਬੁਨਿਆਦੀ ਤੌਰ 'ਤੇ ਬਦਲ ਜਾਵੇਗਾ | ਇਸ ਲਈ ਪਾਕਿਸਤਾਨੀ ਹਥਿਆਰਬੰਦ ਸੈਨਾਵਾਂ ਤੇਜ਼ੀ ਨਾਲ ਤਕਨਾਲੋਜੀ ਨੂੰ ਅਪਣਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਗ੍ਰਹਿਣ ਕਰ ਰਹੀਆਂ ਹਨ | ਉਨ੍ਹਾਂ ਨੇ ਦਾਅਵਾ ਕੀਤਾ ਕਿ ਫ਼ੌਜ ਦੇਸ਼ ਦੀ ਖੇਤਰੀ ਅਖੰਡਤਾ ਦੀ ਰੱਖਿਆ ਲਈ ਹਰ ਤਰ੍ਹਾਂ ਦੇ ਖ਼ਤਰਿਆਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ |

ਪਿਛਲੀ ਖ਼ਬਰ ਮੋਟਰ ਵਾਹਨ ਐਕਟ 'ਚ ਸੋਧੇ ਹੋਏ ਵਾਹਨਾਂ ਦੇ ਸੰਚਾਲਨ ਦੀ ਵਿਵਸਥਾ ਨਹੀਂ-ਹਾਈ ਕੋਰਟ ਅਗਲੀ ਖ਼ਬਰ ਡਾ. ਐਮ. ਐਸ. ਰੰਧਾਵਾ ਦੇ ਪਿੰਡ ਬੋਦਲ ਵਿਖੇ ਜਨਮ ਸਥਾਨ ਨੂੰ ਯਾਦਗਾਰ ਵਜੋਂ ਵਿਕਸਿਤ ਕੀਤਾ ਜਾਵੇਗਾ-ਸਤਿੰਦਰ ਸਰਤਾਜ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।