ਦਸੂਹਾ, 29 ਜਨਵਰੀ (ਭੁੱਲਰ)-ਉਘੇ ਗਾਇਕ ਸਤਿੰਦਰ ਸਰਤਾਜ ਨੇ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾਕਟਰ ਐਮ. ਐਸ. ਰੰਧਾਵਾ ਦੇ ਜੱਦੀ ਪਿੰਡ ਬੋਦਲ ਵਿਖੇ ਉਨ੍ਹਾਂ ਦੇ ਜਨਮ ਸਥਾਨ ਨੂੰ ਯਾਦਗਾਰ ਵਜੋਂ ਵਿਕਸਿਤ ਕੀਤਾ ਜਾਵੇਗਾ ਅਤੇ ਰੰਧਾਵਾ ਪਰਿਵਾਰ, ਸਰਤਾਜ ਫਾਊਾਡੇਸ਼ਨ ਐਂਡ ਪਿੰਡ ਬੋਦਲ ਵਲੋਂ ਸਮੂਹ ਐਨ.ਆਰ.ਆਈ. ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਨ੍ਹਾਂ ਦੀ ਯਾਦਗਾਰ ਸਥਾਪਤ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਪਿੰਡ ਵਿਚ ਡਾਕਟਰ ਐਮ. ਐਸ. ਰੰਧਾਵਾ ਦਾ ਬਚਪਨ ਤੇ ਜੀਵਨ ਬੀਤਿਆ, ਜਿਸ ਨੂੰ ਅੱਜ ਉਹ ਸਿੱਜਦਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਡਾ. ਐਮ. ਐਸ. ਰੰਧਾਵਾ ਦਿੱਲੀ ਦੇ 1947-49 ਤੱਕ ਪਹਿਲੇ ਡਿਪਟੀ ਕਮਿਸ਼ਨਰ ਰਹੇ ਹਨ, ਜਦਕਿ ਉਹ ਅੰਬਾਲਾ ਡਵੀਜ਼ਨ ਦੇ ਕਮਿਸ਼ਨਰ ਰਹਿਣ ਉਪਰੰਤ ਚੰਡੀਗੜ੍ਹ ਦੇ ਪਹਿਲੇ ਚੀਫ਼ ਕਮਿਸ਼ਨਰ ਬਣੇ ਅਤੇ ਉਨ੍ਹਾਂ ਚੰਡੀਗੜ੍ਹ ਸ਼ਹਿਰ ਵਸਾਇਆ | ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ ਦੇ ਅਹੁਦੇ ਤੇ ਰਹੇ | ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੀ ਛੇਵੀਂ ਪੀੜੀ ਨੂੰ ਮਿਲ ਕੇ ਮੈਨੂੰ ਬੇਹੱਦ ਖ਼ੁਸ਼ੀ ਹੋਈ ਹੈ | ਇਸ ਮੌਕੇ ਸਮਾਗਮ ਨੂੰ ਡਾ. ਐਮ.ਐਸ. ਰੰਧਾਵਾ ਦੀ ਬੇਟੀ ਆਸ਼ਾ ਗਲਾਸੀ, ਇੰਜੀਨੀਅਰ ਪਿ੍ਤਪਾਲ ਸਿੰਘ ਸੋਨੀ, ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਚੇਤਨ ਸਿੰਘ, ਗੁਰਿੰਦਰ ਸਿੰਘ ਰੰਧਾਵਾ, ਡਾ. ਰੁਪਿੰਦਰ ਕੌਰ ਰੰਧਾਵਾ ਤੇ ਐਡਵੋਕੇਟ ਅਵਤਾਰ ਸਿੰਘ ਬੋਦਲ ਤੇ ਪਿ੍ਤਪਾਲ ਸਿੰਘ ਸੋਨੀ ਨੇ ਦੱਸਿਆ ਕਿ ਸਤਿੰਦਰ ਸਿੰਘ ਮਿੱਠੀ ਕੈਨੇਡਾ, ਨਿਰਪਾਲ ਸਿੰਘ ਅਮਰੀਕਾ, ਜਸਜੀਤ ਸਿੰਘ ਅਮਰੀਕਾ ਤੇ ਹੋਰ ਸ਼ਖ਼ਸੀਅਤਾਂ ਨੇ ਡਾ. ਸਤਿੰਦਰ ਸਰਤਾਜ ਨਾਲ ਮਿਲ ਕੇ ਜੋ ਕਦਮ ਚੁੱਕਿਆ ਹੈ, ਉਸ ਨੂੰ ਸਮੂਹ ਐਨ.ਆਰ.ਆਈ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੂਰਾ ਕੀਤਾ ਜਾਵੇਗਾ | ਇਸ ਮੌਕੇ ਸੁਖਵਿੰਦਰ ਸਿੰਘ ਰੰਧਾਵਾ, ਰਣਜੀਤ ਸਿੰਘ, ਨਮਰਤਾ ਰੰਧਾਵਾ, ਆਸ਼ਾ ਗਲਾਸੀ ਰੰਧਾਵਾ, ਐਡਵੋਕੇਟ ਸਤਿੰਦਰ ਸਿੰਘ ਰੰਧਾਵਾ, ਜਸਬੀਰ ਸਿੰਘ ਰੰਧਾਵਾ, ਪਰਮਵੀਰ ਸਿੰਘ ਰੰਧਾਵਾ, ਸਤਿੰਦਰ ਸਿੰਘ ਮਿੱਠੀ ਕੈਨੇਡਾ, ਡਾਕਟਰ ਅਮਤੇਸ਼ਵਰ ਸਿੰਘ ਰੰਧਾਵਾ, ਨਰਿੰਦਰ ਪਾਲ ਸਿੰਘ ਭਾਟੀਆ, ਐਡਵੋਕੇਟ ਭੁਪਿੰਦਰ ਸਿੰਘ, ਗੁਰਬਰਿੰਦਰ ਪਾਲ ਸਿੰਘ ਰੰਧਾਵਾ, ਅਮਨਵੀਰ ਸਿੰਘ ਰੰਧਾਵਾ, ਸਾਬਕਾ ਮੰਤਰੀ ਸਾਬਕਾ ਵਜ਼ੀਰ ਉਪਕਾਰ ਸਿੰਘ ਰੰਧਾਵਾ, ਬਲਬੀਰ ਸਿੰਘ ਰੰਧਾਵਾ, ਜਸਜੀਤ ਸਿੰਘ ਅਮਰੀਕਾ, ਪਿ੍ੰਸੀਪਲ ਜਸਪਾਲ ਸਿੰਘ ਖ਼ਾਲਸਾ ਕਾਲਜ ਗੜ੍ਹਦੀਵਾਲਾ, ਸਾਬਕਾ ਸਰਪੰਚ ਵੀਰ ਇੰਦਰ ਸਿੰਘ ਮਸ਼ਿਆਣਾ, ਹਰਕਿਰਨ ਕੌਰ ਰੰਧਾਵਾ, ਹਰਕਿਰਨਜੀਤ ਕੌਰ ਰਿੱਕੀ ਬੋਦਲ, ਸਰਬਜੀਤ ਕੌਰ ਕੈਨੇਡਾ, ਹਰਬਖ਼ਸ਼ ਸਿੰਘ ਕੈਨੇਡਾ, ਹਰਪਾਲ ਸਿੰਘ ਬਿੱਟਾ, ਦਲਵਿੰਦਰ ਸਿੰਘ ਬੋਦਲ, ਮਨਦੀਪ ਸਿੰਘ ਢੀਂਡਸਾ, ਆਕਾਸ਼ਦੀਪ ਸਿੰਘ ਬੌਬੀ, ਦਲਬੀਰ ਸਿੰਘ, ਇੰਸਪੈਕਟਰ ਗੁਰਕਿਰਪਾਲ ਸਿੰਘ, ਕੈਪਟਨ ਦਵਿੰਦਰ ਸਿੰਘ, ਦਲਬੀਰ ਸਿੰਘ ਭੁੱਲਰ, ਐਡਵੋਕੇਟ ਰਮਨਪ੍ਰੀਤ ਸਿੰਘ, ਮਹੰਤ ਸੁਦਾਗਰ ਸਿੰਘ ਬੋਦਲ, ਐਡਵੋਕੇਟ ਨਵਰੀਤ ਸਿੰਘ ਰੰਧਾਵਾ, ਮਹੰਤ ਤਰਨਦੀਪ ਸਿੰਘ ਬੋਦਲ, ਹਰਜਿੰਦਰ ਸਿੰਘ, ਜਸਕਰਨ ਸਿੰਘ ਭੂਛਾ, ਅਵਤਾਰ ਸਿੰਘ ਰੀਹਲ ਤੋਂ ਇਲਾਵਾ ਵੱਡੀ ਗਿਣਤੀ 'ਚ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |
ਡਾ. ਐਮ. ਐਸ. ਰੰਧਾਵਾ ਦੇ ਪਿੰਡ ਬੋਦਲ ਵਿਖੇ ਜਨਮ ਸਥਾਨ ਨੂੰ ਯਾਦਗਾਰ ਵਜੋਂ ਵਿਕਸਿਤ ਕੀਤਾ ਜਾਵੇਗਾ-ਸਤਿੰਦਰ ਸਰਤਾਜ <br/>
ਅਜੀਤ ਡੈਸਕ
30-01-2026