28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਏਸ਼ਿਆਈ ਖੇਡਾਂ 2026 - ਖਰਾਬ ਮੌਸਮ ਕਾਰਨ ਭਾਰਤ-ਅਫ਼ਗਾਨਿਸਤਾਨ ਕੁਆਟਰਫਾਈਨਲ ਮੈਚ ਰੱਦ

ਨਾਗੋਆ, 28 ਸਤੰਬਰ - ਏਸ਼ਿਆਈ ਖੇਡਾਂ 2026 'ਚ ਜਾਪਾਨ ਦੇ ਨਾਗੋਆ ਵਿਖੇ ਖਰਾਬ ਮੌਸਮ ਕਾਰਨ ਭਾਰਤ ਅਤੇ ਅਫ਼ਗਾਨਿਸਤਾਨ ਵਿਚਕਾਰ ਪੁਰਸ਼ਾਂ ਦਾ ਕ੍ਰਿਕਟ ਕੁਆਟਰਫਾਈਨਲ...

ਅਜੀਤ ਡੈਸਕ 28-09-2026

ਨਾਗੋਆ, 28 ਸਤੰਬਰ - ਏਸ਼ਿਆਈ ਖੇਡਾਂ 2026 'ਚ ਜਾਪਾਨ ਦੇ ਨਾਗੋਆ ਵਿਖੇ ਖਰਾਬ ਮੌਸਮ ਕਾਰਨ ਭਾਰਤ ਅਤੇ ਅਫ਼ਗਾਨਿਸਤਾਨ ਵਿਚਕਾਰ ਪੁਰਸ਼ਾਂ ਦਾ ਕ੍ਰਿਕਟ ਕੁਆਟਰਫਾਈਨਲ ਮੈਚ ਰੱਦ ਕਰ ਦਿੱਤਾ ਗਿਆ ਹੈ। ਲਗਾਤਾਰ ਖਰਾਬ ਮੌਸਮ ਅਤੇ ਮੈਦਾਨ ਗਿੱਲਾ ਹੋਣ ਕਾਰਨ ਮੈਚ ਰੱਦ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਭਾਰਤ ਸੈਮੀਫਾਈਨਲ ਵਿਚ ਪਹੁੰਚ ਗਿਆ ਹੈ। ਦਰਅਸਲ ਏਸ਼ਿਆਈ ਖੇਡਾਂ ਦੇ ਕ੍ਰਿਕਟ ਮੁਕਾਬਲਿਆਂ ਵਿਚ ਨਾਕਆਊਟ ਮੈਚ ਲਈ ਕੋਈ ਰਿਜ਼ਰਵ ਡੇ ਨਹੀਂ ਰੱਖਿਆ ਗਿਆ। ਇਸ ਲਈ ਜੇਕਰ ਬਾਰਿਸ਼ ਜਾਂ ਕਿਸੇ ਹੋਰ ਕਾਰਨ ਦੇ ਚੱਲਦਿਆਂ ਮੈਚ ਨਹੀਂ ਹੁੰਦਾ ਤਾਂ ਬਿਹਤਰ ਆਈ.ਸੀ.ਸੀ. ਰੈਂਕਿੰਗ ਵਾਲੀ ਟੀਮ ਨੂੰ ਜੇਤੂ ਮੰਨਿਆ ਜਾਵੇਗਾ। ਇਸ ਤਰਾਂ ਭਾਰਤ ਦੀ ਟੀਮ ਸੈਮੀਫਾਈਨਲ ਵਿਚ ਪਹੁੰਚ ਗਈ ਹੈ ਤੇ ਸੈਮੀਫਾਈਨਲ ਵਿਚ ਉਸ ਦਾ ਮੁਕਾਬਲਾ ਨਿਪਾਲ ਅਤੇ ਸ੍ਰੀਲੰਕਾ ਦੀਆਂ ਟੀਮਾਂ ਵਿਚਕਾਰ ਹੋਣ ਵਾਲੇ ਦੂਜੇ  ਕੁਆਟਰਫਾਈਨਲ ਮੁਕਾਬਲੇ ਦੀ ਜੇਤੂ ਟੀਮ ਨਾਲ ਹੋਵੇਗਾ। 

ਪਿਛਲੀ ਖ਼ਬਰ ਅਮਰੀਕੀ ਰਾਜਦੂਤ ਨਹੀਂ ਗਏ ਜਲ੍ਹਿਆਂਵਾਲਾ ਬਾਗ ਅਗਲੀ ਖ਼ਬਰ 15 ਸਾਲ ਬਾਅਦ ਦੂਜੀ ਵਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਮਰੀਕੀ ਸਫੀਰ