ਹੈਦਰਾਬਾਦ, 29 ਜਨਵਰੀ (ਪੀ. ਟੀ. ਆਈ.)-ਭਾਰਤ ਦੀ ਮੋਹਰੀ ਗਲੋਬਲ ਏਅਰਲਾਈਨ ਏਅਰ ਇੰਡੀਆ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਸਨੇ ਏਅਰਬੱਸ ਏ321 ਨੀਓ ਜਹਾਜ਼ਾਂ ਲਈ ਆਪਣੇ ਮÏਜੂਦਾ 15 ਆਰਡਰਾਂ ਨੂੰ ਐਡਵਾਂਸਡ ਏਅਰਬੱਸ ਏ321 ਐੱਕਸ ਐੱਲ (ਐਕਸਟਰਾ ਲÏਾਗ ਰੇਂਜ) ਵੇਰੀਐਂਟ 'ਚ ਬਦਲ ਦਿੱਤਾ ਹੈ | ਆਰਡਰ ਪਰਿਵਰਤਨ ਦਾ ਐਲਾਨ ਵਿੰਗਜ਼ ਇੰਡੀਆ 2026 ਦੇ ਮÏਕੇ 'ਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮ ਮੋਹਨ ਨਾਇਡੂ ਦੀ ਮÏਜੂਦਗੀ 'ਚ ਕੀਤਾ ਗਿਆ | ਇਹ ਪਰਿਵਰਤਨ 2023 'ਚ ਏਅਰਬੱਸ ਦੇ ਨਾਲ ਏਅਰ ਇੰਡੀਆ ਦੇ ਇਤਿਹਾਸਕ ਆਦੇਸ਼ ਦਾ ਹਿੱਸਾ ਹੈ, 2024 'ਚ ਹੋਰ ਜੋੜਾਂ ਦੇ ਨਾਲ, ਕੁੱਲ 50 ਟਵਿਨ-ਆਈਸਲ 1350 ਅਤੇ 300 ਸਿੰਗਲ-ਆਈਸਲ 1320 ਫੈਮਿਲੀ ਏਅਰਕ੍ਰਾਫਟ ਸ਼ਾਮਿਲ ਹਨ |