28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਨੀਟ ਪੇਪਰ ਲੀਕ ਦਾ ਅਸਰ-ਐੱਨ.ਟੀ.ਏ. ਦੀ ਸੁਰੱਖਿਆ ਹੁਣ ਸੀ.ਆਈ.ਐੱਸ.ਐੱਫ. ਹਵਾਲੇ

ਨਵੀਂ ਦਿੱਲੀ, 28 ਸਤੰਬਰ (ਪੀ. ਟੀ.

ਅਜੀਤ ਡੈਸਕ 28-09-2026
ਨਵੀਂ ਦਿੱਲੀ, 28 ਸਤੰਬਰ (ਪੀ.ਟੀ.ਆਈ.)-ਨੀਟ ਪੇਪਰ ਲੀਕ ਤੇ ਪ੍ਰਸ਼ਾਸਨਿਕ ਖਾਮੀਆਂ ਨੂੰ ਲੈ ਕੇ ਪੈਦਾ ਹੋਏ ਵੱਡੇ ਵਿਵਾਦ ਤੋਂ ਬਾਅਦ ਆਪਣਾ ਕੰਮਕਾਜ ਨਵੇਂ ਦਫ਼ਤਰ ’ਚ ਤਬਦੀਲ ਕਰਨ ਵਾਲੀ ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਦੇ ਅਹਾਤੇ ਦੀ ਸੁਰੱਖਿਆ ਹੁਣ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ.) ਦੇ ਹਵਾਲੇ ਕੀਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰੀਖਿਆ ਨਾਲ ਸਬੰਧਿਤ ‘ਗੁਪਤ ਖੇਤਰਾਂ’ ’ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਵੇਰਵੇ ਸਾਂਝੇ ਕਰਦਿਆਂ ਅਧਿਕਾਰੀ ਨੇ ਦੱਸਿਆ ਕਿ 39 ਸੀ.ਆਈ.ਐੱਸ.ਐੱਫ. (ਕੇਂਦਰੀ ਉਦਯੋਗਿਕ ਸੁਰੱਖਿਆ ਬਲ) ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਇਹ ਜਵਾਨ ਸੁਰੱਖਿਆ ਦੇ ਨਾਲ-ਨਾਲ ਢੁੱਕਵੇਂ ਪ੍ਰਵੇਸ਼-ਨਿਯੰਤਰਣ ਤੇ ਜਾਂਚ ਪ੍ਰਬੰਧਾਂ ਦੀ ਜ਼ਿੰਮੇਵਾਰੀ ਸੰਭਾਲਣਗੇ। ਇਨ੍ਹਾਂ ’ਚ ਐਕਸ-ਰੇ ਬੈਗੇਜ ਸਕ੍ਰੀਨਿੰਗ ਮਸ਼ੀਨ ਤੇ ਡੋਰ ਫਰੇਮ ਮੈਟਲ ਡਿਟੈਕਟਰ (ਡੀ.ਐੱਫ.ਐੱਮ.ਡੀ.) ਰਾਹੀਂ ਤਲਾਸ਼ੀ ਵੀ ਸ਼ਾਮਲ ਹੈ। ਅਧਿਕਾਰੀ ਨੇ ਕਿਹਾ ਕਿ ਗੁਪਤ/ਸੰਵੇਦਨਸ਼ੀਲ ਖੇਤਰ ’ਚ ਦਾਖ਼ਲੇ ਦੀ ਨਿਗਰਾਨੀ ਤੇ ਨਿਯਮਨ ਲਈ ਸਾਰੇ ਪ੍ਰਵੇਸ਼ ਤੇ ਨਿਕਾਸ ਬਿੰਦੂਆਂ ’ਤੇ ਢੁੱਕਵੀਆਂ ਥਾਵਾਂ ’ਤੇ ਸੀ.ਆਈ.ਐੱਸ.ਐੱਫ. ਦੇ ਜਵਾਨ ਤਾਇਨਾਤ ਕੀਤੇ ਜਾ ਰਹੇ ਹਨ। ਭਾਰਤ ਸਰਕਾਰ ਦੇ ਪ੍ਰੈੱਸ ਭਵਨ ਦੇ ਹੋਰ ਹਿੱਸੇ ਪਹਿਲਾਂ ਹੀ ਸੀ.ਆਈ.ਐੱਸ.ਐੱਫ. ਦੀ ਸੁਰੱਖਿਆ ਹੇਠ ਹਨ। ਦੇਸ਼ ਦੇ ਕਿਸੇ ਵੀ ਸਿੱਖਿਆ ਸੰਸਥਾਨ ’ਚ ਇਸ ਸਮੇਂ ਸੀ.ਆਈ.ਐੱਸ.ਐੱਫ. ਦੀ ਸੁਰੱਖਿਆ ਨਹੀਂ ਹੈ। ਹਾਲਾਂਕਿ ਭਰਤੀ ਪ੍ਰੀਖਿਆਵਾਂ ਕਰਵਾਉਣ ਵਾਲੇ ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐੱਸ.ਸੀ.) ਦੀ ਸੁਰੱਖਿਆ ਸੀ.ਆਈ.ਐੱਸ.ਐੱਫ. ਵਲੋਂ ਕੀਤੀ ਜਾਂਦੀ ਹੈ।
ਪਿਛਲੀ ਖ਼ਬਰ ਗਾਜ਼ਾ ਜੰਗ ’ ਚ ਫਲਸਤੀਨੀ ਮੌਤਾਂ ਦੀ ਗਿਣਤੀ 74,000 ਤੋਂ ਪਾਰ ਅਗਲੀ ਖ਼ਬਰ ਟੀ.ਐਮ.ਸੀ. ਵਿਧਾਇਕ ’ਤੇ 2 ਦਿਨਾਂ ਦੌਰਾਨ ਦੂਜੀ ਵਾਰ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।