24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਅਮਰੀਕਾ ਵਲੋਂ ਭਾਰਤ ਸਮੇਤ 16 ਦੇਸ਼ਾਂ ’ਤੇ ਟੈਰਿਫ ਵਧਾਉਣ ਦੀ ਤਿਆਰੀ

ਵਾਸ਼ਿੰਗਟਨ, 24 ਨਵੰਬਰ (ਪੀ. ਟੀ. ਆਈ.)-ਅਮਰੀਕਾ ਚੀਨ, ਭਾਰਤ ਸਮੇਤ 16 ਦੇਸ਼ਾਂ ਤੋਂ ਦਰਾਮਦ ਹੋਣ ਵਾਲੀਆਂ ਵਸਤਾਂ ’ਤੇ ਟੈਰਿਫ (ਆਯਾਤ ਡਿਊਟੀ) ਵਧਾਉਣ ਦੀ ਤਿਆਰੀ ਕਰ ਰਿਹਾ ਹੈ । ਵਾਲ ਸਟਰੀਟ ਜਰਨਲ ਦੀ ਰਿਪੋਰਟ ਮੁਤਾਬਕ ਅਮਰੀਕੀ ਪ੍ਰਸ਼ਾਸਨ ਇਸ ਹਫ਼ਤੇ ਇਸ ਬਾਰੇ ਐਲਾਨ ਕਰ ਸਕਦਾ ਹੈ । ਅਮਰੀਕਾ ਦਾ ਦੋਸ਼ ਹੈ ਕਿ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਉਦਯੋਗਾਂ ਨੂੰ ਵੱਧ ...

ਅਜੀਤ ਡੈਸਕ 25-11-2026

ਵਾਸ਼ਿੰਗਟਨ, 24 ਨਵੰਬਰ (ਪੀ. ਟੀ. ਆਈ.)-ਅਮਰੀਕਾ ਚੀਨ, ਭਾਰਤ ਸਮੇਤ 16 ਦੇਸ਼ਾਂ ਤੋਂ ਦਰਾਮਦ ਹੋਣ ਵਾਲੀਆਂ ਵਸਤਾਂ ’ਤੇ ਟੈਰਿਫ (ਆਯਾਤ ਡਿਊਟੀ) ਵਧਾਉਣ ਦੀ ਤਿਆਰੀ ਕਰ ਰਿਹਾ ਹੈ । ਵਾਲ ਸਟਰੀਟ ਜਰਨਲ ਦੀ ਰਿਪੋਰਟ ਮੁਤਾਬਕ ਅਮਰੀਕੀ ਪ੍ਰਸ਼ਾਸਨ ਇਸ ਹਫ਼ਤੇ ਇਸ ਬਾਰੇ ਐਲਾਨ ਕਰ ਸਕਦਾ ਹੈ । ਅਮਰੀਕਾ ਦਾ ਦੋਸ਼ ਹੈ ਕਿ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਉਦਯੋਗਾਂ ਨੂੰ ਵੱਧ ਸਬਸਿਡੀਆਂ ਤੇ ਸਰਕਾਰੀ ਸਹਾਇਤਾ ਦਿੱਤੀ ਜਾ ਰਹੀ ਹੈ, ਜਿਸ ਕਾਰਨ ਲੋੜ ਤੋਂ ਵੱਧ ਉਤਪਾਦਨ ਹੋ ਰਿਹਾ ਹੈ ਤੇ ਅਮਰੀਕੀ ਕੰਪਨੀਆਂ ਨੂੰ ਨੁਕਸਾਨ ਪਹੁੰਚ ਰਿਹਾ ਹੈ ।

ਰਿਪੋਰਟ ਅਨੁਸਾਰ ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗਰੀਅਰ 16 ਅਰਥਵਿਵਸਥਾਵਾਂ ਵਿਰੁੱਧ ਜਾਂਚ ਦੇ ਨਤੀਜੇ ਜਾਰੀ ਕਰ ਸਕਦੇ ਹਨ । ਇਹ ਜਾਂਚ 11 ਮਾਰਚ ਨੂੰ 1974 ਦੇ ਵਪਾਰ ਕਾਨੂੰਨ ਦੀ ਧਾਰਾ 301 ਤਹਿਤ ਸ਼ੁਰੂ ਕੀਤੀ ਗਈ ਸੀ । ਇਸ ਤਹਿਤ ਅਮਰੀਕਾ ਅਨੁਚਿਤ ਵਪਾਰਕ ਨੀਤੀਆਂ ਵਿਰੁੱਧ ਟੈਰਿਫ ਲਗਾ ਸਕਦਾ ਹੈ ।

ਇਸ ਤੋਂ ਪਹਿਲਾਂ ਜਬਰੀ ਮਜ਼ਦੂਰੀ ਦੇ ਮੁੱਦੇ ’ਤੇ ਜਾਂਚ ਮਗਰੋਂ 10 ਤੋਂ 12.5 ਫ਼ੀਸਦੀ ਟੈਰਿਫ ਦਾ ਆਧਾਰ ਤਿਆਰ ਕੀਤਾ ਗਿਆ ਸੀ, ਹਾਲਾਂਕਿ, ਨਵੀਆਂ ਦਰਾਂ ਅਜੇ ਤੈਅ ਨਹੀਂ ਹੋਈਆਂ । ਉੱਧਰ, ਭਾਰਤ ਤੇ ਅਮਰੀਕਾ ਵਿਚਾਲੇ ਵਪਾਰ ਸਮਝੌਤੇ ਬਾਰੇ ਗੱਲਬਾਤ ਜਾਰੀ ਹੈ । ਭਾਰਤ ਚਾਹੁੰਦਾ ਹੈ ਕਿ ਉਸ ਦੇ ਉਤਪਾਦਾਂ ’ਤੇ ਬੰਗਲਾਦੇਸ਼, ਵੀਅਤਨਾਮ ਅਤੇ ਕੰਬੋਡੀਆ ਨਾਲੋਂ ਘੱਟ ਟੈਰਿਫ ਲੱਗੇ, ਤਾਂ ਜੋ ਬਰਾਮਦ ਮੁਕਾਬਲੇਬਾਜ਼ੀ ਬਣੀ ਰਹੇ ।

ਪਿਛਲੀ ਖ਼ਬਰ ਅਯੁੱਧਿਆ ਤੋਂ ਜਨਕਪੁਰ ਲਈ ਨਵੀਂ ਰੇਲਗੱਡੀ ਰਾਹੀਂ 400 ਸ਼ਰਧਾਲੂ ਨਿਪਾਲ ਪਹੁੰਚੇ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਅਤੇ ਜਰਮਨ ਚਾਂਸਲਰ ਮਰਜ਼ ਵਲੋਂ ਖੇਤਰੀ ਅਤੇ ਆਲਮੀ ਮੁੱਦਿਆਂ ’ਤੇ ਚਰਚਾ