03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਦਿੱਲੀ ਇੰਟਰਨੈਸ਼ਨਲ ਸਕੂਲ 'ਚ ਅਧਿਆਪਕਾਂ ਲਈ ਓਰੀਐਂਟੇਸ਼ਨ ਸਮਾਗਮ

ਅਜੀਤ ਡੈਸਕ 04-04-2026
ਫ਼ਰੀਦਕੋਟ, 3 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਦਿੱਲੀ ਇੰਟਰਨੈਸ਼ਨਲ ਸਕੂਲ ਫ਼ਰੀਦਕੋਟ ਆਪਣੇ ਅਧਿਆਪਕਾਂ ਵਿਚ ਵਿਵਸਾਇਕ ਕੁਸ਼ਲਤਾ ਦਾ ਸੰਚਾਰ ਕਰਨ ਤਹਿਤ ਬੀਤੇ ਦਿਨੀਂ ਸੰਸਥਾ ਦੇ ਪਿ੍ੰਸੀਪਲ ਪਿ੍ਅੰਕਾ ਬਰਾੜ ਜੋ ਕਿ ਕੇਂਦਰੀ ਮਾਧਮਿਕ ਸਿੱਖਿਆ ਬੋਰਡ ਦੇ ਅਧਿਕਾਰਤ ਮਾਸਟਰ ਟਰੇਨਰ ਹਨ, ਵਲੋਂ ਸਕੂਲ ਦੇ ਅਧਿਆਪਕਾਂ ਦੇ ਹੁਨਰ ਵਿਚ ਹੋਰ ਨਿਖਾਰ ਲਿਆਉਣ ਦੇ ਮਨੋਰਥ ਨਾਲ ਸੈਮੀਨਾਰ ਕਰਵਾਇਆ ਗਿਆ | ਜਿਸ 'ਚ ਸਕੂਲ ਦੇ ਸਮੂਹ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ |
ਪਿ੍ੰ. ਬਰਾੜ ਨੇ ਕਿਹਾ ਕਿ ਬਹੁਤ ਸਾਰੀਆਂ ਨਵੀਆਂ-ਨਵੀਆਂ ਤਕਨੀਕਾਂ ਸੁਝਾਈਆ ਜਿਨ੍ਹਾਂ ਦੀ ਵਰਤੋਂ ਕਰਕੇ ਅਧਿਆਪਕ ਆਪਣੇ ਅਧਿਆਪਨ ਕਿੱਤੇ ਨੂੰ ਰੋਚਕ ਅਤੇ ਦਿਲਚਸਪ ਬਣਾ ਸਕਦਾ ਹੈ | ਇਸ ਵਿਸ਼ੇਸ਼ ਅਧਿਆਪਕ ਓਰੀਐਂਟੇਸ਼ਨ ਪ੍ਰੋਗਰਾਮ ਦਾ ਉਦੇਸ਼ ਅਧਿਆਪਕਾਂ ਨੂੰ ਨਵੀਂ ਸਿੱਖਿਆ ਨੀਤੀ ਦੇ ਅਧਾਰ 'ਤੇ ਤਕਨੀਕੀ ਤੇ ਆਧੁਨਿਕ ਪਾਠਕ੍ਰਮ ਪ੍ਰਣਾਲੀਆਂ ਨਾਲ ਰੂਬਰੂ ਕਰਵਾਉਣਾ ਸੀ | ਪ੍ਰੋਗਰਾਮ 'ਚ ਸ਼ਾਮਿਲ ਅਧਿਆਪਕਾਂ ਨੂੰ ਸਿੱਖਿਆ ਦੇ ਨਵੀਨਤਮ ਤਰੀਕਿਆਂ, ਡਿਜਿਟਲ ਸਾਧਨਾਂ ਦੇ ਉਪਯੋਗ, ਇੰਟਰਐਕਟਿਵ ਕਲਾਸ ਰੂਮ ਤਕਨੀਕਾਂ ਅਤੇ ਵਿਦਿਆਰਥੀਆਂ ਦੇ ਅਨੁਭਵ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਾਲੀਆਂ ਵਿਧੀਆਂ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ ਗਿਆ | ਸਮੂਹ ਅਧਿਆਪਕਾਂ ਨੇ ਕਲਾਸ ਪ੍ਰਬੰਧਨ, ਪਾਠਕ੍ਰਮ ਪ੍ਰਬੰਧਨ ਤੇ ਅਕਾਦਮਿਕ ਮੁੱਲਾਂਕਣ ਵਿਚ ਨਵੀਂ ਤਕਨੀਕਾਂ ਅਪਣਾਉਣ ਬਾਰੇ ਸਿੱਖਿਆ ਪ੍ਰਾਪਤ ਕੀਤੀ | ਸੰਸਥਾ ਦੇ ਚੇਅਰਮੈਨ ਆਸ਼ੀਸ਼ ਤੋਲਾ, ਡਾਇਰੈਕਟਰ ਅਨੁਪਮਾ ਤੋਲਾ ਤੇ ਸ਼ਿਵਮ ਤੋਲ਼ਾ ਵਲੋਂ ਪਿ੍ੰਸੀਪਲ ਸਾਹਿਬਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਇਲੈਕਟ੍ਰੋਹੋਮਿਓਪੈਥੀ ਦੇ ਜਨਮ ਦਾਤਾ ਡਾ. ਕਾਉਂਟ ਸ਼ੀਜਰ ਮੈਟੀ ਦੀ ਬਰਸੀ ਮਨਾਈ ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।