ਸਾਈਬਰ ਠੱਗਾਂ ਨੇ ਕ੍ਰੈਡਿਟ ਕਾਰਡ ’ਚੋਂ ਉਡਾਏ ਸਵਾ ਲੱਖ ਰੁਪਏ
ਫ਼ਰੀਦਕੋਟ , 1 ਅਕਤੂਬਰ ( ਸਰਬਜੀਤ ਸਿੰਘ )- ਪਿੰਡ ਡੱਲੇਵਾਲਾ ਦੇ ਇਕ ਵਿਅਕਤੀ ਦੇ ਕ੍ਰੈਡਿਟ ਕਾਰਡ ’ ਚੋਂ ਸਾਈਬਰ ਠੱਗਾਂ ਵਲੋਂ 1,23,540 ਰੁਪਏ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਦੀ ਸਾਈਬਰ ਬਰਾਂਚ ਵਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਤ ਸ਼ੁਰੂ ਕਰ ਦਿੱਤੀ ਹੈ ।
ਫ਼ਰੀਦਕੋਟ , 1 ਅਕਤੂਬਰ ( ਸਰਬਜੀਤ ਸਿੰਘ )- ਪਿੰਡ ਡੱਲੇਵਾਲਾ ਦੇ ਇਕ ਵਿਅਕਤੀ ਦੇ ਕ੍ਰੈਡਿਟ ਕਾਰਡ ’ ਚੋਂ ਸਾਈਬਰ ਠੱਗਾਂ ਵਲੋਂ 1,23,540 ਰੁਪਏ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਦੀ ਸਾਈਬਰ ਬਰਾਂਚ ਵਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਤ ਸ਼ੁਰੂ ਕਰ ਦਿੱਤੀ ਹੈ । ਪ੍ਰਾਪਤ ਸੂਚਨਾ ਅਨਸਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਮੋਬਾਈਲ ’ ਤੇ ਵਟਸਐਪ ਮੈਸਿਜ ਤੇ ਆਰ . ਟੀ . ਓ . ਚਲਾਨ ਨਾਮ ਦੀ ਇਕ ਫ਼ਾਈਲ ਦਾ ਮੈਸਿਜ ਆਇਆ ਜਿਸ ਨੂੰ ਉਸ ਨੇ ਖੋਲ੍ਹਿਆ ਤਾਂ ਉਹ ਫ਼ਾਈਲ ਉਸ ਦੇ ਮੋਬਾਈਲ ’ ਤੇ ਇੰਸਟਾਲ ਹੋ ਗਈ ਅਤੇ ਕਰੀਬ ਇਕ ਘੰਟੇ ਬਾਅਦ ਹੀ ਉਸ ਦੇ ਕ੍ਰੈਡਿਟ ਕਾਰਡ ਵਿਚੋਂ 1,23,540 ਰੁਪਏ ਕੱਟੇ ਗਏ । ਜਿਸ ਦੀ ਉਸ ਵਲੋਂ ਤੁਰੰਤ 1930 ’ ਤੇ ਕਾਲ ਕਰਕੇ ਸ਼ਿਕਾਇਤ ਦਰਜ ਕਰਵਾਈ ਗਈ । ਸਹਾਇਕ ਥਾਣੇਦਾਰ ਸਿਕੰਦਰ ਸਿੰਘ ਨੇ ਦੱਸਿਆ ਕਿ ਪੀੜ੍ਹਤ ਵਿਅਕਤੀ ਦੀ ਸ਼ਿਕਾਇਤ ਮਿਲਦੇ ਹੀ ਅਣਪਛਾਤੇ ਠੱਗਾਂ ਖ਼ਿਲਾਫ਼ ਸਾਈਬਰ ਥਾਣਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ।