02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਐਨ.ਐਸ.ਐਸ ਵਲੰਟੀਅਰਜ਼ ਨੇ ਸਕੂਲ ਦੀ ਬਦਲੀ ਨੁਹਾਰ

ਕੋਟਕਪੂਰਾ, 1 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਡਾ. ਚੰਦਾ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਦੋ ਰੋਜ਼ਾ ਐਨ.

ਅਜੀਤ ਡੈਸਕ 02-10-2026
ਕੋਟਕਪੂਰਾ, 1 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਡਾ. ਚੰਦਾ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਦੋ ਰੋਜ਼ਾ ਐਨ.ਐਸ.ਐਸ. ਕੈਂਪ ਲਗਾਇਆ ਗਿਆ। ਪ੍ਰਿੰਸੀਪਲ ਪ੍ਰਭਜੋਤ ਸਿੰਘ ਸਹੋਤਾ ਨੇ ਦੱਸਿਆ ਕੈਂਪ ਇੰਚਾਰਜ ਸ਼ਵਿੰਦਰ ਕੌਰ, ਚੰਦਨ ਕੌਰ ਸੋਢੀ ਅਤੇ ਸੰਦੀਪ ਕੌਰ ਦੀ ਅਗਵਾਈ ਵਿਚ ਸਕੂਲ ਦੀ ਨੁਹਾਰ ਬਦਲੀ। ਵਲੰਟੀਅਰਜ਼ ਨੇ ਵੱਖ-ਵੱਖ ਟੀਮ ਲੀਡਰਾਂ ਦੀ ਅਗਵਾਈ ਵਿਚ ਸਕੂਲ ਦੇ ਹਰ ਕੋਨੇ ਨੂੰ ਸਾਫ਼ ਸੁਥਰਾ ਬਣਾ ਦਿੱਤਾ। ਸਵੱਛਤਾ ਪਖਵਾੜੇ ਤਹਿਤ ਸਕੂਲ ਨੂੰ ਹਰਾ-ਭਰਾ, ਪ੍ਰਦੂਸ਼ਣ ਮੁਕਤ ਤੇ ਪਲਾਸਟਿਕ ਮੁਕਤ ਬਣਾਉਣ ਲਈ ਉਚੇਚੇ ਯਤਨ ਕੀਤੇ ਗਏ। ਵਲੰਟੀਅਰਜ਼ ਵਲੋਂ ਆਪਣੇ ਘਰਾਂ ਵਿਚੋਂ ਪਲਾਸਟਿਕ ਇਕੱਤਰ ਕਰਕੇ ਇਕ ਜਗ੍ਹਾ ਇਕੱਠਾ ਕੀਤਾ ਗਿਆ। ਕੈਂਪ ਵਿਚ ਸ਼ਾਹਬਾਜ਼ ਸਿੰਘ ਸੰਧੂ ਸਮਾਜ ਸੇਵੀ ਨੇ ਵਿਦਿਆਰਥੀਆਂ ਨਾਲ ਕਿੱਤਾ ਅਗਵਾਈ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਤੇ ਸਕੂਲ ਲਾਇਬ੍ਰੇਰੀ ਲਈ ਕਿੱਤਾ ਅਗਵਾਈ ਨਾਲ ਸਬੰਧਿਤ ਪੁਸਤਕਾਂ ਵੀ ਭੇਟ ਕੀਤੀਆ। ਬਲਜੀਤ ਸਿੰਘ ਖੀਵਾ ਨੇ ਕੌਮੀ ਸੇਵਾ ਯੋਜਨਾ ਕੈਂਪਾਂ ਦੀ ਮਹੱਤਤਾ ਅਤੇ ਰੋਜ਼ਾਨਾ ਜੀਵਨ ਵਿਚ ਅਨੁਸ਼ਾਸਨ ਦੇ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ। ਰਾਜੀਵ ਮਲਿਕ ਪੰਜਾਬ ਬਲੱਡ ਗਰੁੱਪ ਕੋਟਕਪੂਰਾ ਦੇ ਪ੍ਰਧਾਨ ਨੇ ਅੰਤਰਰਾਸ਼ਟਰੀ ਖੂਨ ਦਿਵਸ ਮੌਕੇ ਖ਼ੂਨਦਾਨ ਸਬੰਧੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵਿਵੇਕ ਕਪੂਰ, ਪਰਮਜੀਤ ਕੌਰ, ਬਲਜੀਤ ਕੌਰ ਤੱਗੜ, ਪ੍ਰਿਅੰਕਾ, ਰਜਨੀ ਵਸ਼ਿਸ਼ਟ, ਸਰਬਜੀਤ ਕੌਰ, ਪੂਨਮ ਦਿਓੜਾ, ਬਰਜਿੰਦਰ ਕੁਮਾਰ, ਰਾਜਿੰਦਰ ਕੁਮਾਰ, ਨਵਦੀਪ ਕੱਕੜ, ਬੂਟਾ ਸਿੰਘ ਵਾਕਫ਼ ਤੋਂ ਇਲਾਵਾ ਸਮੁੱਚਾ ਸਟਾਫ਼ ਵਲੋਂ ਵਲੰਟੀਅਰਜ਼ ਦੇ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ-2026 ਸੀਜ਼ਨ-4 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੀ ਹੋਈ ਸ਼ੁਰੂਆਤ ਅਗਲੀ ਖ਼ਬਰ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨ ਲਈ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।