02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਨਿਰਵੈਰ ਪੰਨੂੰ ਵਲੋਂ ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ ਦੀ ਕਿਤਾਬ ਰਿਲੀਜ਼

ਸਾਦਿਕ, 1 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਪੰਜਾਬ ਦੇ ਉੱਘੇ ਲੇਖਕ ਤੇ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੇ ਸੀਨੀਅਰ ਫ਼ੈਲੋ ਨਿੰਦਰ ਘੁਗਿਆਣਵੀਂ ਦੀ ਪਦਮਸ੍ਰੀ ਸ਼ਾਇਰ ਸਵਰਗੀ ਸੁਰਜੀਤ ਪਾਤਰ ਦੀਆਂ ਯਾਦਾਂ ’ਤੇ ਅਧਾਰਿਤ ਪੁਸਤਕ ‘ਪੰਜ ਸਾਲ ਪਾਤਰ ਨਾਲ’ ਦਾ ਦੂਜਾ ਐਡੀਸ਼ਨ ਉੱਘੇ ਗਾਇਕ ਤੇ ਅਦਾਕਾਰ ਨਿਰਵੈਰ ਪੰਨੂੰ, ਫ਼ਿਲਮਕਾਰ ਤੇ ਲੇਖਕ ਜਤਿੰਦਰ ਮੋਹਰ, ਅਦਾਕਾਰ ਕੁਲਜਿੰਦਰ ਸਿੱਧੂ ਨੇ ਰਿਲੀਜ਼ ਕੀਤੀ। ਨਿੰਦਰ ਘੁਗਿਆਣਵੀਂ ਨੇ ਦੱਸਿਆ ਕਿ ਇਸ ਕਿਤਾਬ ਵਿਚ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਵਿਖੇ ਚੇਅਰਪਰਸਨ ਨਿਯੁਕਤ ਸੁਰਜੀਤ ਪਾਤਰ ਨਾਲ ਬਿਤਾਏ ਪੰਜ ਸਾਲ ਦੇ ਸਮੇਂ ਦੀਆਂ ਯਾਦਾਂ ਨੂੰ ਕਲਮਬੱਧ ਕੀਤਾ ਗਿਆ ਹੈ।

ਅਜੀਤ ਡੈਸਕ 02-10-2026
ਸਾਦਿਕ, 1 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਪੰਜਾਬ ਦੇ ਉੱਘੇ ਲੇਖਕ ਤੇ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੇ ਸੀਨੀਅਰ ਫ਼ੈਲੋ ਨਿੰਦਰ ਘੁਗਿਆਣਵੀਂ ਦੀ ਪਦਮਸ੍ਰੀ ਸ਼ਾਇਰ ਸਵਰਗੀ ਸੁਰਜੀਤ ਪਾਤਰ ਦੀਆਂ ਯਾਦਾਂ ’ਤੇ ਅਧਾਰਿਤ ਪੁਸਤਕ ‘ਪੰਜ ਸਾਲ ਪਾਤਰ ਨਾਲ’ ਦਾ ਦੂਜਾ ਐਡੀਸ਼ਨ ਉੱਘੇ ਗਾਇਕ ਤੇ ਅਦਾਕਾਰ ਨਿਰਵੈਰ ਪੰਨੂੰ, ਫ਼ਿਲਮਕਾਰ ਤੇ ਲੇਖਕ ਜਤਿੰਦਰ ਮੋਹਰ, ਅਦਾਕਾਰ ਕੁਲਜਿੰਦਰ ਸਿੱਧੂ ਨੇ ਰਿਲੀਜ਼ ਕੀਤੀ। ਨਿੰਦਰ ਘੁਗਿਆਣਵੀਂ ਨੇ ਦੱਸਿਆ ਕਿ ਇਸ ਕਿਤਾਬ ਵਿਚ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਵਿਖੇ ਚੇਅਰਪਰਸਨ ਨਿਯੁਕਤ ਸੁਰਜੀਤ ਪਾਤਰ ਨਾਲ ਬਿਤਾਏ ਪੰਜ ਸਾਲ ਦੇ ਸਮੇਂ ਦੀਆਂ ਯਾਦਾਂ ਨੂੰ ਕਲਮਬੱਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡਾ. ਪਾਤਰ ਸੂਖ਼ਮ ਤੇ ਸਮਰੱਥ ਸ਼ਾਇਰ ਦੇ ਨਾਲ ਨਾਲ ਨਵੇਂ ਪ੍ਰਬੰਧਕੀ ਖਿਆਲਾਂ ਦੀ ਸਿਰਜਣਾ ਕਿਵੇਂ ਕਰਦੇ ਸਨ, ਇਸ ਪੁਸਤਕ ਵਿਚ ਵਿਸ਼ੇਸ਼ ਉਲੇਖ ਕੀਤਾ ਗਿਆ ਹੈ। ਸਟਾਰ ਗਾਇਕ ਨਿਰਵੈਰ ਪੰਨੂੰ ਨੇ ਆਖਿਆ ਕਿ ਨਿੰਦਰ ਘੁਗਿਆਣਵੀਂ ਦੀ ਲਿਖਤ ਪਾਠਕਾਂ ਨੂੰ ਆਪਣੇ ਨਾਲ ਨਾਲ ਤੋਰਦੀ ਹੈ। ਕੁਲਜਿੰਦਰ ਸਿੱਧੂ ਨੇ ਨਿੰਦਰ ਘੁਗਿਆਣਵੀਂ ਨਾਲ ਆਪਣੀ ਦੋਸਤੀ ਦੇ ਤਿੰਨ ਦਹਾਕਿਆਂ ਦੇ ਸਮੇਂ ’ਤੇ ਚਾਨਣਾ ਪਾਇਆ। ਫਿਲਮਕਾਰ ਜਤਿੰਦਰ ਮੋਹਰ ਨੇ ਆਖਿਆ ਕਿ ਕਿਸੇ ਅਦੀਬ ਦੀਆਂ ਯਾਦਾਂ ਨੂੰ ਪੁਸਤਕ ਰੂਪ ਵਿਚ ਸੰਭਾਲਣਾ ਆਪਣੇ ਆਪ ਵਿਚ ਖੂਬਸੂਰਤ ਸਾਹਿਤਕ ਯਤਨ ਹੈ।
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨ ਲਈ ਸੈਮੀਨਾਰ ਅਗਲੀ ਖ਼ਬਰ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਗੱਦੀ ਪੁਰਬ ‘ਗੁਰਮੁਖੀ ਦਿਵਸ’ ਵਜੋਂ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।