26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸਰਕਾਰ ਮੰਡੀਆਂ 'ਚੋਂ ਫਸਲ ਖਰੀਦਣ ਦੇ ਪੁਖਤਾ ਪ੍ਰਬੰਧ ਕਰੇ-ਦੌਲਤਪੁਰਾ

ਅਜੀਤ ਡੈਸਕ 02-04-2026
ਮੋਗਾ, 1 ਅਪ੍ਰੈਲ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਨੇ ਕਿਹਾ ਕਿ ਕਣਕ ਦੀ ਵਾਢੀ ਦਾ ਸੀਜ਼ਨ ਬਿਲਕੁਲ ਸਿਰ 'ਤੇ ਆ ਖੜ੍ਹਾ ਹੈ | ਕਈ ਇਲਾਕਿਆਂ ਵਿਚ ਕਣਕ ਅਗੇਤੀ ਹੋਣ ਕਾਰਨ ਕਿਸਾਨਾਂ ਨੇ ਦਾਤੀ ਵੀ ਪਾ ਲਈ ਹੈ, ਪਰ ਅਨਾਜ ਨੂੰ ਸਾਂਭਣ ਲਈ ਬਣਾਏ ਗੁਦਾਮਾਂ ਵਿਚ ਪਈ ਪੁਰਾਣੀ ਫਸਲ ਨੂੰ ਹਲੇ ਤੱਕ ਲਿਫਟਿੰਗ ਕਰਾ ਕੇ ਉਨ੍ਹਾਂ ਨੂੰ ਖਾਲੀ ਨਹੀਂ ਕਰਾਇਆ ਗਿਆ | ਕਣਕ ਦੀ ਫਸਲ ਮੰਡੀਆਂ ਵਿਚ ਆਉਣੀ ਸ਼ੁਰੂ ਹੋ ਗਈ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨ ਦੀ ਜੋ ਆਲੂ ਦੀ ਫਸਲ ਬਰਬਾਦ ਹੋਈ ਹੈ, ਉਸ ਲਈ ਸਰਕਾਰ ਨੂੰ ਤੁਰੰਤ ਉਨ੍ਹਾਂ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ | ਸਰਕਾਰ ਫੌਰੀ ਤੌਰ 'ਤੇ ਮੰਡੀਆਂ 'ਚੋਂ ਫਸਲ ਖਰੀਦਣ ਦੇ ਪੁਖਤਾ ਪ੍ਰਬੰਧ ਕਰੇ ਤਾਂ ਜੋ ਕਿਸਾਨ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਵੇ | ਇਸ ਮੌਕੇ ਸੂਬਾ ਆਗੂ ਹਰਨੇਕ ਸਿੰਘ ਫਤਿਹਗੜ੍ਹ, ਬਲਾਕ ਪ੍ਰਧਾਨ ਗੁਰਮੇਲ ਸਿੰਘ ਡਰੋਲੀ, ਮੇਜਰ ਸਿੰਘ ਡਰੋਲੀ, ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਹਾਜ਼ਰ ਸਨ |

ਪਿਛਲੀ ਖ਼ਬਰ ਐਸ.ਐਮ.ਐਮ.ਬੀ ਸਕੂਲ 'ਚ ਵਿੱਦਿਅਕ ਸਾਲ ਦੀ ਆਰੰਭਤਾ ਸੰਬੰਧੀ ਪਾਠ ਦੇ ਭੋਗ ਪਾਏ <br/> ਅਗਲੀ ਖ਼ਬਰ ਰਾਈਸ ਮਿੱਲਰਜ਼ ਦਾ ਵਫ਼ਦ ਫ਼ੂਡ ਕਾਰਪੋਰੇਸ਼ਨ ਆਫ਼ ਇੰਡੀਆ ਦੇ ਜਨਰਲ ਮੈਨੇਜਰ ਪੰਜਾਬ ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।