ਹਵਾ ਪ੍ਰਦੂਸ਼ਣ ਦੇ ਵਧਦੇ ਖ਼ਤਰੇ ਅਤੇ ਮਨੁੱਖੀ ਸਿਹਤ ’ਤੇ ਮਾੜੇ ਪ੍ਰਭਾਵਾਂ ਬਾਰੇ ਲੋਕ ਚਰਚਾ
ਜੈਤੋ , 25 ਨਵੰਬਰ ( ਗੁਰਚਰਨ ਸਿੰਘ ਗਾਬੜੀਆ )- ਹਵਾ ਪ੍ਰਦੂਸ਼ਣ ਦੇ ਵਧਦੇ ਖ਼ਤਰੇ ਅਤੇ ਇਸ ਕਾਰਨ ਮਨੁੱਖੀ ਸਿਹਤ ’ ਤੇ ਪੈ ਰਹੇ ਮਾੜੇ ਪ੍ਰਭਾਵਾਂ ਬਾਰੇ ਲੋਕ ਚੇਤਨਾ ਪੈਦਾ ਕਰਨ ਲਈ ਖੇਤੀ ਵਿਰਾਸਤ ਮਿਸ਼ਨ ਦੇ ਮੁੱਖ ਦਫ਼ਤਰ ਵਿਖੇ ਇਕ ਵਿਚਾਰ - ਚਰਚਾ ਬੈਠਕ ਕੀਤੀ ਗਈ । ਇਸ ਵਿਚ ਪ੍ਰਦੂਸ਼ਣ ਦੇ ਕਾਰਨਾਂ , ਸਾਹਾਂ ਦੀਆਂ ਬਿਮਾਰੀਆਂ ਅਤੇ ਇਸ ਦੇ ਹੱਲ ਲਈ ਸਾਂਝੇ ਯਤਨ ਕਰਨ ਬਾਰੇ ਵਿਚਾਰ ਸਾਂਝੇ ਕੀਤੇ ਗਏ ।
ਜੈਤੋ , 25 ਨਵੰਬਰ ( ਗੁਰਚਰਨ ਸਿੰਘ ਗਾਬੜੀਆ )- ਹਵਾ ਪ੍ਰਦੂਸ਼ਣ ਦੇ ਵਧਦੇ ਖ਼ਤਰੇ ਅਤੇ ਇਸ ਕਾਰਨ ਮਨੁੱਖੀ ਸਿਹਤ ’ ਤੇ ਪੈ ਰਹੇ ਮਾੜੇ ਪ੍ਰਭਾਵਾਂ ਬਾਰੇ ਲੋਕ ਚੇਤਨਾ ਪੈਦਾ ਕਰਨ ਲਈ ਖੇਤੀ ਵਿਰਾਸਤ ਮਿਸ਼ਨ ਦੇ ਮੁੱਖ ਦਫ਼ਤਰ ਵਿਖੇ ਇਕ ਵਿਚਾਰ - ਚਰਚਾ ਬੈਠਕ ਕੀਤੀ ਗਈ । ਇਸ ਵਿਚ ਪ੍ਰਦੂਸ਼ਣ ਦੇ ਕਾਰਨਾਂ , ਸਾਹਾਂ ਦੀਆਂ ਬਿਮਾਰੀਆਂ ਅਤੇ ਇਸ ਦੇ ਹੱਲ ਲਈ ਸਾਂਝੇ ਯਤਨ ਕਰਨ ਬਾਰੇ ਵਿਚਾਰ ਸਾਂਝੇ ਕੀਤੇ ਗਏ । ਬੈਠਕ ਦੌਰਾਨ ਸੌਰਭ ਸੈਣੀ ਨੇ ਹਵਾ ਪ੍ਰਦੂਸ਼ਣ ਦੇ ਮੁੱਖ ਕਾਰਨਾਂ ਅਤੇ ਇਸ ਦੇ ਵਧਦੇ ਖ਼ਤਰਿਆਂ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਏ . ਕਿਊ . ਆਈ . ( ਹਵਾ ਗੁਣਵੱਤਾ ਸੂਚਕ ਅੰਕ ) ਅਤੇ ਪੀ . ਐਮ . 2.5 ਬਾਰੇ ਦੱਸਿਆ ਕਿ ਇਹ ਬਹੁਤ ਬਾਰੀਕ ਪ੍ਰਦੂਸ਼ਿਤ ਕਣ ਹੁੰਦੇ ਹਨ , ਜੋ ਸਾਹ ਰਾਹੀਂ ਫੇਫੜਿਆਂ ਦੇ ਅੰਦਰਲੇ ਹਿੱਸਿਆਂ ਤੱਕ ਪਹੁੰਚ ਸਕਦੇ ਹਨ । ਇਨ੍ਹਾਂ ਦੇ ਲੰਮੇ ਸਮੇਂ ਤੱਕ ਸੰਪਰਕ ਵਿਚ ਰਹਿਣ ਨਾਲ ਦਮਾ , ਫੇਫ਼ੜਿਆਂ ਦੀਆਂ ਬਿਮਾਰੀਆਂ , ਦਿਲ ਦੇ ਰੋਗ ਅਤੇ ਸਟ੍ਰੋਕ ਦਾ ਖ਼ਤਰਾ ਵਧ ਸਕਦਾ ਹੈ । ਬੱਚੇ ਅਤੇ ਬਜ਼ੁਰਗ ਇਸ ਦੇ ਵਧੇਰੇ ਪ੍ਰਭਾਵ ਹੇਠ ਆ ਸਕਦੇ ਹਨ । ਕਰਨਵੀਰ ਠਾਕੁਰ ਅਤੇ ਕਰਮਵੀਰ ਰਾਜਪਾਲ ਨੇ ਆਈ . ਟੀ . ਸੈਕਟਰ ਵਿਚ ਊਰਜਾ ਅਤੇ ਪਾਣੀ ਦੀ ਵਧ ਰਹੀ ਖਪਤ ਨਾਲ ਸਬੰਧਿਤ ਅੰਕੜੇ ਸਾਂਝੇ ਕੀਤੇ । ਸਮਾਜ ਸੇਵਕ ਸੁਰਿੰਦਰ ਮਹੇਸ਼ਵਰੀ , ਰਾਕੇਸ਼ ਰੋਮਾਣਾ , ਦਲੀਪ ਸਿੰਘ ਚੈਨਾ , ਗੋਰਾ ਸਿੰਘ , ਚਰਨਜੀਤ ਸਿੰਘ ਪੁੰਨੀ ਅਤੇ ਗੁਰਨੈਬ ਸਿੰਘ ਬਰਾੜ ਨੇ ਵੀ ਆਪਣੇ ਵਿਚਾਰ ਰੱਖੇ । ਚਰਚਾ ਦੌਰਾਨ ਪਰਾਲੀ ਅਤੇ ਕੂੜਾ ਨਾ ਸਾੜਨ , ਉਦਯੋਗਾਂ ਵਿਚ ਸਾਫ਼ ਊਰਜਾ ਦੀ ਵਰਤੋਂ ਕਰਨ , ਨਿੱਜੀ ਵਾਹਨਾਂ ਦੀ ਬੇਲੋੜੀ ਵਰਤੋਂ ਘਟਾਉਣ ਅਤੇ ਹਰਿਆਲੀ ਵਧਾਉਣ ਵਰਗੇ ਸੁਝਾਅ ਦਿੱਤੇ ਗਏ । ਬੈਠਕ ਦਾ ਸੰਚਾਲਨ ਹਰਮੇਲ ਪਰੀਤ ਨੇ ਕੀਤਾ । ਇਸ ਮੌਕੇ ਲਾਇਨਜ਼ ਕਲੱਬ ਅਤੇ ਸਰਸਵਤੀ ਗਰੁੱਪ ਆਫ ਸਕੂਲਜ਼ ਦੇ ਸਹਿਯੋਗ ਨਾਲ ਲੋਕ ਚੇਤਨਾ ਮੁਹਿੰਮ ਸ਼ੁਰੂ ਕਰਨ ਬਾਰੇ ਵੀ ਵਿਚਾਰ - ਵਟਾਂਦਰਾ ਹੋਇਆ ।