ਫ਼ਰੀਦਕੋਟ, 1 ਅਪ੍ਰੈਲ (ਹਰਮਿੰਦਰ ਸਿੰਘ ਮਿੰਦਾ)-ਰਾਈਸ ਮਿੱਲਰਜ਼ ਨਵੀਸ਼ ਛਾਬੜਾ ਦੀ ਅਗਵਾਈ ਹੇਠ ਇਕ ਵਫ਼ਦ ਫ਼ੂਡ ਕਾਰਪੋਰੇਸ਼ਨ ਆਫ਼ ਇੰਡੀਆ ਵਿਭਾਗ ਪੰਜਾਬ ਦੇ ਜਨਰਲ ਮੈਨੇਜਰ ਨਿਤਿਕਾ ਪਵਾਰ ਨੂੰ ਫ਼ਰੀਦਕੋਟ ਵਿਖੇ ਮਿਲਿਆ | ਇਸ ਮੌਕੇ ਪੰਜਾਬ ਦੇ ਜਨਰਲ ਮੈਨੇਜਰ ਫ਼ਰੀਦਕੋਟ ਨਿਤਿਕਾ ਪਵਾਰ ਦਾ ਫ਼ਰੀਦਕੋਟ ਪਹੁੰਚਣ 'ਤੇ ਵਫ਼ਦ ਵਲੋਂ ਸਵਾਗਤ ਕੀਤਾ ਗਿਆ | ਇਸ ਵਫ਼ਦ 'ਚ ਨਵੀਸ਼ ਛਾਬੜਾ ਦੇ ਨਾਲ ਨਿਤਿਨ ਜੈਨ, ਰਾਹੁਲ ਬਾਂਸਲ, ਸੰਜੀਵ ਕੁਮਾਰ ਵੀ ਸ਼ਾਮਿਲ ਸਨ | ਨਵੀਸ਼ ਛਾਬੜਾ ਨੇ ਦੱਸਿਆ ਕਿ ਫ਼ੂਡ ਕਾਰਪੋਰੇਸ਼ਨ ਆਫ਼ ਇੰਡੀਆ ਵਿਭਾਗ ਦੇ ਪੰਜਾਬ ਦੇ ਜਨਰਲ ਮੈਨੇਜਰ ਨਿਤਿਕਾ ਪਵਾਰ ਨਾਲ ਚੌਲਾਂ ਦੀ ਸਪੈਸ਼ਲ ਤੇ ਗਡਾਊਨ ਨਾਲ ਸਬੰਧਿਤ ਮਸਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ | ਉਨ੍ਹਾਂ ਵਫ਼ਦ ਦੀ ਗੱਲਬਾਤ ਪੂਰੇ ਧਿਆਨ ਨਾਲ ਸੁਣੀ ਤੇ ਰਾਈਸ ਮਿਲਰਜ਼ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪੂਰਨ ਭਰੋਸਾ ਦਿੱਤਾ | ਇਸ ਮੌਕੇ ਫ਼ੂਡ ਕਾਰਪੋਰੇਸ਼ਨ ਆਫ਼ ਇੰਡੀਆ ਵਿਭਾਗ ਫ਼ਰੀਦਕੋਟ ਦੇ ਡੀ.ਐਮ. ਜਨਰਲ ਮਹਾਂਵੀਰ, ਡੀ.ਐਮ. ਕੁਲਾਲਿਟੀ ਕੰਟਰੋਲਰ ਸ਼੍ਰੀਰਾਮ, ਸਹਾਇਕ ਕੁਆਲਿਟੀ ਕੰਟਰੋਲ ਨਵੀਨ ਹਾਜ਼ਰ ਸਨ |