26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਐਸ.ਐਮ.ਐਮ.ਬੀ ਸਕੂਲ 'ਚ ਵਿੱਦਿਅਕ ਸਾਲ ਦੀ ਆਰੰਭਤਾ ਸੰਬੰਧੀ ਪਾਠ ਦੇ ਭੋਗ ਪਾਏ <br/>

ਅਜੀਤ ਡੈਸਕ 02-04-2026
ਬੱਧਨੀ ਕਲਾਂ, 1 ਅਪ੍ਰੈਲ (ਸੰਜੀਵ ਕੋਛੜ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਮਹੇਸ਼ ਮੁਨੀ ਜੀ ਬੋਰੇ ਵਾਲੇ ਮੈਮੋਰੀਅਲ ਸਕੂਲ ਬੱਧਨੀ ਕਲਾਂ ਵਿਖੇ ਨਵੇਂ ਵਿੱਦਿਅਕ ਸਾਲ ਦੀ ਆਰੰਭਤਾ ਸੰਬੰਧੀ ਗੁਰੂ ਸਾਹਿਬ ਦਾ ਓਟ ਆਸਰਾ ਲੈਂਦੇ ਹੋਏ ਤੇ ਚੰਗੇ ਨਤੀਜਿਆਂ ਦੇ ਸ਼ੁਕਰਾਨੇ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਵਿਦਿਆਰਥੀਆਂ ਦੁਆਰਾ ਪੰਜ ਪਾਠ ਜਪੁਜੀ ਸਾਹਿਬ, ਅਨੰਦ ਸਾਹਿਬ ਤੇ ਕੀਰਤਨ ਕੀਤਾ ਗਿਆ | ਇਸ ਸਮੇਂ ਸਕੂਲ ਦੇ ਪਿੰ੍ਰਸੀਪਲ ਮਨਪ੍ਰੀਤ ਕੌਰ ਧਾਲੀਵਾਲ ਤੇ ਸੀਨੀਅਰ ਅਧਿਆਪਕ ਜਗਦੀਸ਼ ਰਾਜ ਸ਼ਰਮਾ ਦੁਆਰਾ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਚੰਗੇ ਨਤੀਜੇ ਲਈ ਵਧਾਈ ਤੇ ਸਾਲ ਦੀ ਸ਼ੁਰੂਆਤ ਸੰਬੰਧੀ ਕਾਮਨਾ ਕੀਤੀ ਗਈ | ਵਿਦਿਆਰਥੀਆਂ ਦੁਆਰਾ ਇਹ ਪ੍ਰਣ ਕੀਤਾ ਗਿਆ ਕਿ ਉਹ ਇਸ ਵਿੱਦਿਅਕ ਸਾਲ 'ਚ ਚੰਗੀਆਂ ਪ੍ਰਾਪਤੀਆਂ ਕਰਨਗੇ | ਉਪਰੰਤ ਵਿਦਿਆਰਥੀਆਂ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ |

ਪਿਛਲੀ ਖ਼ਬਰ ਪ੍ਰਗਟ ਰੋਡੇ ਨੇ ਬੀਬੀ ਸਰਬਜੀਤ ਕੌਰ ਨੂੰ ਚੇਅਰਮੈਨ ਬਣਨ 'ਤੇ ਦਿੱਤੀ ਵਧਾਈ ਅਗਲੀ ਖ਼ਬਰ ਸਰਕਾਰ ਮੰਡੀਆਂ 'ਚੋਂ ਫਸਲ ਖਰੀਦਣ ਦੇ ਪੁਖਤਾ ਪ੍ਰਬੰਧ ਕਰੇ-ਦੌਲਤਪੁਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।