30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਰਾਮ ਚੰਦਰ ਦੀ ਆਯੁੱਧਿਆ ਵਿਖੇ ਸਥਾਪਿਤ ਮੂਰਤੀ ਦਿਵਸ 'ਤੇ ਸ਼ੋਭਾ ਯਾਤਰਾ ਕੱਢੀ

ਅਜੀਤ ਡੈਸਕ 23-01-2026
ਗਿੱਦੜਬਾਹਾ, 22 ਜਨਵਰੀ (ਸ਼ਿਵਰਾਜ ਸਿੰਘ ਬਰਾੜ)-ਆਯੋਧਿਆ ਵਿਖੇ ਰਾਮ ਚੰਦਰ ਦੀ ਮੂਰਤੀ ਦੀ ਸਥਾਪਨਾ ਦੇ ਦੋ ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿਚ ਰਾਮ ਭਗਤਾਂ ਵਲੋਂ ਗਿੱਦੜਬਾਹਾ ਵਿਖੇ ਮੁਕੇਸ਼ ਗੋਇਲ ਤੇ ਕਰਮੇਸ਼ ਅਰੋੜਾ ਦੀ ਅਗਵਾਈ ਵਿਚ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ ਦੀ ਆਰੰਭਤਾ ਪ੍ਰਾਚੀਨ ਮੰਦਰ ਗਿੱਦੜਬਾਹਾ ਤੋਂ ਸ਼ੁਰੂ ਹੋਣ 'ਤੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ ਅਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ, ਮੁਹੱਲਿਆਂ ਤੇ ਰਿਹਾਇਸ਼ੀ ਇਲਾਕਿਆਂ ਵਿਚ ਹੁੰਦੀ ਹੋਈ ਦੁਰਗਾ ਮੰਦਰ ਵਿਖੇ ਸਮਾਪਤ ਕੀਤੀ ਗਈ | ਇਸ ਮੌਕੇ ਮੁਕੇਸ਼ ਗੋਇਲ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਭਗਵਾਨ ਰਾਮ ਚੰਦਰ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ਸੀ | ਇਸ ਦਿਹਾੜੇ ਨੂੰ ਮਨਾਉਂਦੇ ਹੋਏ ਸ੍ਰੀ ਰਾਮ ਭਗਤਾ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਕੱਢੀ ਗਈ ਹੈ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਕੁਮਾਰ ਬਿੰਟਾ ਅਰੋੜਾ, ਬਬਲੂ ਜੁਨੇਜਾ ਕੋਆਰਡੀਨੇਟਰ, ਮੁਕੇਸ਼ ਗੋਇਲ, ਕਰਮੇਸ਼ ਅਰੋੜਾ, ਕੁੰਜ ਬਿਹਾਰੀ, ਡਾ. ਅਨਿਲ ਕੁਮਾਰ, ਪੁਨੀਕ ਗੌਤਮ, ਸੀਤਾ ਰਾਮ ਗਰਗ, ਪ੍ਰਸ਼ਾਂਤ, ਪ੍ਰਵੀਨ ਪੋਨੀ, ਨੀਰਜ ਗਰਗ, ਸੁਭਾਸ਼ ਨਾਗਪਾਲ, ਦੀਪਕ ਗਰਗ, ਪਿ੍ੰਸ ਗਰਗ, ਅਸ਼ੋਕ ਕੁਮਾਰ, ਗੋਪਾਲ ਕਿ੍ਸ਼ਨ, ਰਾਜਿੰਦਰ ਗਰਗ, ਐੱਮ.ਪੀ. ਸੇਠੀ, ਸ਼ਕਤੀ ਜਿੰਦਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਾਬਕਾ ਵਿਧਾਇਕ ਭਾਈ ਕੁੱਕੂ, ਬਾਵਾ ਲਾਲੀ ਤੇ ਹੋਰ ਆਗੂਆਂ ਵਲੋਂ ਕਮਰਾ ਪਰਿਵਾਰ ਨਾਲ ਦੁੱਖ ਸਾਂਝਾ ਅਗਲੀ ਖ਼ਬਰ ਡਾ. ਸੁਨੀਲ ਬਾਂਸਲ ਨੇ ਸਿਵਲ ਸਰਜਨ ਵਜੋਂ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।