30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸਾਬਕਾ ਵਿਧਾਇਕ ਭਾਈ ਕੁੱਕੂ, ਬਾਵਾ ਲਾਲੀ ਤੇ ਹੋਰ ਆਗੂਆਂ ਵਲੋਂ ਕਮਰਾ ਪਰਿਵਾਰ ਨਾਲ ਦੁੱਖ ਸਾਂਝਾ

ਅਜੀਤ ਡੈਸਕ 23-01-2026
ਸ੍ਰੀ ਮੁਕਤਸਰ ਸਾਹਿਬ, 22 ਜਨਵਰੀ (ਰਣਜੀਤ ਸਿੰਘ ਢਿੱਲੋਂ)- ਸ੍ਰੀਮਤੀ ਪ੍ਰਕਾਸ਼ ਦੇਵੀ ਕਮਰਾ ਧਰਮਪਤਨੀ ਸਵ. ਮਾਸਟਰ ਚਮਨ ਨਾਲ ਕਮਰਾ ਦੇ ਦਿਹਾਂਤ 'ਤੇ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਪ੍ਰਸਿੱਧ ਸਮਾਜ ਸੇਵਕ ਤੇ ਕਾਰੋਬਾਰੀ ਬਾਵਾ ਯਾਦਵਿੰਦਰ ਸਿੰਘ ਲਾਲੀ, ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸਤਪਾਲ ਪਠੇਲਾ, ਭਾਜਪਾ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਭੰਗੇਵਾਲਾ ਨੇ ਗ੍ਰਹਿ ਵਿਖੇ ਪਹੁੰਚ ਕੇ ਸਪੁੱਤਰਾਂ ਪ੍ਰਦੀਪ ਕਮਰਾ, ਸੰਦੀਪ ਕਮਰਾ ਅਤੇ ਰਣਦੀਪ ਰਾਣਾ ਕਮਰਾ ਸਾਬਕਾ ਕੌਂਸਲਰ ਤੇ ਸਾਬਕਾ ਮੰਡਲ ਪ੍ਰਧਾਨ ਭਾਜਪਾ ਅਤੇ ਦਿਉਰ ਅਸ਼ੋਕ ਕਮਰਾ ਨਾਲ ਦੁੱਖ ਸਾਂਝਾ ਕੀਤਾ | ਇਸ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਗੁਰਦਾਸ ਗਿਰਧਰ, ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਮੀਤ ਪ੍ਰਧਾਨ ਸਤੀਸ਼ ਕਾਲਾ ਗਿਰਧਰ, ਸੁਖਬੰਸ ਸਿੰਘ ਚਹਿਲ, ਮਨਿੰਦਰ ਸਿੰਘ ਮਹਿੰਦੀ ਸਾਬਕਾ ਕੌਂਸਲਰ, ਸ਼ੰਟੀ ਨਾਗਪਾਲ, ਜਸਵਿੰਦਰ ਸਿੰਘ ਕਮਰਾ, ਕਬੀਰ ਕਮਰਾ, ਸੰਜੀਵ ਅਰੋੜਾ, ਗੋਲਡੀ ਚਹਿਲ, ਪ੍ਰੇਮ ਚੁਚਰਾ, ਅਸ਼ੋਕ ਚੁੱਘ ਪ੍ਰਧਾਨ ਦੁਸਹਿਰਾ ਕਮੇਟੀ, ਕਰਮਜੀਤ ਸਿੰਘ ਕਰਮਾ ਪ੍ਰਧਾਨ ਪ੍ਰਾਪਰਟੀ ਡੀਲਰਜ਼ ਤੇ ਕਾਲੋਨਾਈਜ਼ਰ ਐਸੋਸੀਏਸ਼ਨ, ਪਰੀਜਾਤ ਪਠੇਲਾ, ਸ਼ਿਵਰਾਜ ਸਿੰਘ ਰਾਜ ਚਹਿਲ ਆਦਿ ਨੇ ਵੀ ਮਾਤਾ ਪ੍ਰਕਾਸ਼ ਦੇਵੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |
ਪਿਛਲੀ ਖ਼ਬਰ ਹੈਰੋਇਨ ਸਮੇਤ ਪੁਲਿਸ ਵਲੋਂ ਦੋ ਗਿ੍ਫ਼ਤਾਰ ਅਗਲੀ ਖ਼ਬਰ ਰਾਮ ਚੰਦਰ ਦੀ ਆਯੁੱਧਿਆ ਵਿਖੇ ਸਥਾਪਿਤ ਮੂਰਤੀ ਦਿਵਸ 'ਤੇ ਸ਼ੋਭਾ ਯਾਤਰਾ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।