30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਖ਼ੁਰਾਕ ਸਹਾਇਤਾ ਵਿਚ 8 ਲੱਖ 62 ਹਜ਼ਾਰ ਡਾਲਰ ਦੀ ਠੱਗੀ ਦੇ ਦੋਸ਼ ’ਚ ਇਕ ਗ੍ਰਿਫ਼ਤਾਰ

ਨਿਊਯਾਰਕ, 30 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਲੋੜਵੰਦਾਂ ਲਈ ਚੱਲਦੀ ਸਰਕਾਰੀ ਖ਼ੁਰਾਕ ਸਹਾਇਤਾ ਯੋਜਨਾ ‘ਸਨੈਪ’ ਵਿਚ 8 ਲੱਖ 62 ਹਜ਼ਾਰ ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ ਹੇਠ ਫਲੋਰਿਡਾ ਦੇ 51 ਸਾਲਾ ਅਨਵਰ ਜੌਦਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਬੇ ਦੇ ਵਿੱਤੀ ਸੇਵਾਵਾਂ ਵਿਭਾਗ ਦੀ ਜਾਂਚ ਸ਼ਾਖਾ ਨੇ ਉਸ ਨੂੰ ਸੇਂਟ ਲੂਸੀ ਕਾਊਂਟੀ ਵਿਚ ਕਾਬੂ ਕੀਤਾ। ਉਸ ਖ਼ਿਲਾਫ਼ ਚੋਰੀ ਅਤੇ ਧੋਖਾਧੜੀ ਨਾਲ ਜੁੜੇ ਚਾਰ ਗੰਭੀਰ ਦੋਸ਼ ਦਰਜ ਹਨ।ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜੌਦਾ ਅਤੇ ਇਕ ਸਹਿ-ਮੁਲਜ਼ਮ ਨੇ ਮਿਆਮੀ ਦੀ ‘ਕਵਿਕ ਸਟਾਪ’ ਖ਼ੁਰਾਕ ...

ਅਜੀਤ ਡੈਸਕ 31-10-2026

ਨਿਊਯਾਰਕ, 30 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਲੋੜਵੰਦਾਂ ਲਈ ਚੱਲਦੀ ਸਰਕਾਰੀ ਖ਼ੁਰਾਕ ਸਹਾਇਤਾ ਯੋਜਨਾ ‘ਸਨੈਪ’ ਵਿਚ 8 ਲੱਖ 62 ਹਜ਼ਾਰ ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ ਹੇਠ ਫਲੋਰਿਡਾ ਦੇ 51 ਸਾਲਾ ਅਨਵਰ ਜੌਦਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਬੇ ਦੇ ਵਿੱਤੀ ਸੇਵਾਵਾਂ ਵਿਭਾਗ ਦੀ ਜਾਂਚ ਸ਼ਾਖਾ ਨੇ ਉਸ ਨੂੰ ਸੇਂਟ ਲੂਸੀ ਕਾਊਂਟੀ ਵਿਚ ਕਾਬੂ ਕੀਤਾ। ਉਸ ਖ਼ਿਲਾਫ਼ ਚੋਰੀ ਅਤੇ ਧੋਖਾਧੜੀ ਨਾਲ ਜੁੜੇ ਚਾਰ ਗੰਭੀਰ ਦੋਸ਼ ਦਰਜ ਹਨ।ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜੌਦਾ ਅਤੇ ਇਕ ਸਹਿ-ਮੁਲਜ਼ਮ ਨੇ ਮਿਆਮੀ ਦੀ ‘ਕਵਿਕ ਸਟਾਪ’ ਖ਼ੁਰਾਕ ਦੀ ਦੁਕਾਨ ਦੀ ਪਛਾਣ ਲਕੋ ਕੇ ਕਰੀਬ ਦੋ ਸਾਲ ਤੱਕ ਯੋਜਨਾ ਦੀ ਰਕਮ ਹਾਸਲ ਕੀਤੀ।

ਜਾਂਚਕਰਤਾਵਾਂ ਦਾ ਦੋਸ਼ ਹੈ ਕਿ ਇਹ ਪੈਸਾ ਜੌਦਾ ਦੇ ਨਿੱਜੀ ਬੈਂਕ ਖਾਤਿਆਂ ਵਿਚ ਪਹੁੰਚਾਇਆ ਗਿਆ। ਬਾਅਦ ਵਿਚ ਰਕਮ ਦਾ ਕੁਝ ਹਿੱਸਾ ਵੈਸਟ ਬੈਂਕ ਦੇ ਇਕ ਵਿਅਕਤੀ ਨੂੰ ਭੇਜਿਆ ਗਿਆ।ਅਧਿਕਾਰੀਆਂ ਨੇ ਇਸ ਨੂੰ ਕਈ ਪੜਾਵਾਂ ਵਿਚ ਚਲਾਈ ਗਈ ਯੋਜਨਾਬੱਧ ਧੋਖਾਧੜੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਿਸ ਪੈਸੇ ਨਾਲ ਲੋੜਵੰਦ ਲੋਕਾਂ ਦੀ ਖ਼ੁਰਾਕ ਦੀ ਲੋੜ ਪੂਰੀ ਹੋਣੀ ਸੀ, ਉਸ ਨੂੰ ਨਿੱਜੀ ਖਾਤਿਆਂ ਵਿੱਚ ਪਹੁੰਚਾਉਣ ਦੇ ਦੋਸ਼ ਗੰਭੀਰ ਹਨ।ਜੌਦਾ ਦੀ ਕੁੱਲ ਜ਼ਮਾਨਤ ਰਕਮ 80 ਹਜ਼ਾਰ ਡਾਲਰ ਤੈਅ ਕੀਤੀ ਗਈ ਹੈ। ਰਿਹਾਈ ਲਈ ਉਸ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਜ਼ਮਾਨਤ ਵਾਸਤੇ ਦਿੱਤਾ ਜਾਣ ਵਾਲਾ ਪੈਸਾ ਕਾਨੂੰਨੀ ਸਰੋਤ ਤੋਂ ਆਇਆ ਹੈ। ਉਸ ਖ਼ਿਲਾਫ਼ ਲਾਏ ਦੋਸ਼ ਅਜੇ ਅਦਾਲਤ ਵਿਚ ਸਾਬਤ ਨਹੀਂ ਹੋਏ ਹਨ।

 

ਪਿਛਲੀ ਖ਼ਬਰ ਗਲਾਸਗੋ ’ਚ ਮੈਕਡੋਨਲਡਜ਼ ਬਾਹਰ ਗਾਂ ਦੇ ਨਕਲੀ ਸਿਰ ਨਾਲ ਅਨੋਖਾ ਪ੍ਰਦਰਸ਼ਨ ਅਗਲੀ ਖ਼ਬਰ ਆਸਕਰ ਪੁਰਸਕਾਰ: ਪ੍ਰਿਅੰਕਾ ਚੋਪੜਾ ਵਲੋਂ ਭਾਰਤੀ ਲਘੂ ਫ਼ਿਲਮ ‘ਵੀ ਵਰ ਹੀਅਰ’ ਦਾ ਸਮਰਥਨ